ਕਾਲਮਾਂ ਦਾ ਕਾਫ਼ਲਾ ਅੰਤਰਰਾਸ਼ਟਰੀ ਫੇਸਬੁੱਕ ਮੰਚ ਵੱਲੋ ਮਜ਼ਦੂਰ ਦਿਵਸ ਮੌਕੇ ਵਿਸ਼ੇਸ਼ ਕਵੀ ਦਰਬਾਰ ਕਰਵਾਇਆ

0
155

ਅੰਤਰ ਰਾਸ਼ਟਰੀ ਫੇਸਬੁੱਕ ਮੰਚ ਕਲਮਾਂ ਦਾ ਕਾਫ਼ਲਾ ਦੇ ਪ੍ਰਬੰਧਕ ਮੈਡਮ ਗੁਰਜੀਤ ਕੌਰ ਅਜਨਾਲਾ ਜੀ ਦੇ ਸਹਿਯੋਗ ਨਾਲ਼ ਹਰ ਮਹੀਨੇ ਦੇ ਪਹਿਲੇ ਸੋਮਵਾਰ ਨੂੰ ਹੋਣ ਵਾਲ਼ਾ ਹਫ਼ਤਾਵਾਰੀ ਆਨ ਲਾਈਨ ਕਵੀ ਦਰਬਾਰ ਮਜ਼ਦੂਰ ਦਿਵਸ ਨੂੰ ਕਰਵਾਇਆ ਗਿਆ ਜਿਸ ਦਾ ਸੰਚਾਲਨ ਸ੍ਰੀਮਤੀ ਰਾਜਵਿੰਦਰ ਕੌਰ ਢਿੱਲੋਂ ਅਤੇ ਸ੍ਰ ਰਣਬੀਰ ਸਿੰਘ ਪ੍ਰਿੰਸ

ਸ਼ਾਹਪੁਰ ਕਲਾਂ ਆਫ਼ਿਸਰ ਕਾਲੋਨੀ ਸੰਗਰੂਰ ਦੁਆਰਾ ਕੀਤਾ ਗਿਆ ਅਤੇ ਇਸ ਵਿੱਚ ਨਾਮਵਰ ਕਵੀ/ ਕਵਿਤਰੀਆਂ ਨੇ ਭਾਗ ਲਿਆ। ਜਿਵੇਂ ਕਿ ਮੈਡਮ ਪੋਲੀ ਬਰਾੜ, ਰਾਜਵਿੰਦਰ ਕੌਰ ਬਟਾਲਾ, ਗੁਰਸ਼ਰਨ ਕੌਰ ਦੇਵਗੁਣ ਝੱਲ, ਸਤਿੰਦਰਜੀਤ ਕੌਰ ਅੰਮ੍ਰਿਤਸਰ, ਪਰਵੀਨ ਕੌਰ ਸਿੱਧੂ, ਅਮਰਜੀਤ ਕੌਰ ਹਰੀਕੇ ਪੱੱਤਣ,ਸ੍ ਚਰਨ ਸਿੰਘ ਪੁਆਧੀ ਅਰਨੌਲੀ ਭਾਈ

ਕੀ, ਲੈਕਚਰਾਰ ਦਵਿੰਦਰ ਪਾਲ ਬਾਤਿਸ਼ ਰੋਪੜ, ਮਲਕੀਤ ਸਿੰਘ ਵਰਪਾਲ ਅੰਮ੍ਰਿਤਸਰ, ਹਰਿੰਦਰ ਸਿੰਘ ਖਾਲਸਾ ਫੂਸ ਮੰਡੀ ਬਠਿੰਡਾ, ਜਸਕੀਰਤ ਸਿੰਘ ਕੁਰਾਲੀ ਆਦਿ ਸ਼ਾਮਲ ਹੋਏ। ਜਿਨ੍ਹਾਂ ਨੇ ਮਜ਼ਦੂਰ ਦਿਵਸ ਨੂੰ ਸਮਰਪਿਤ ਰਚਨਾਵਾਂ ਗੀਤਾਂ, ਗ਼ਜ਼ਲਾਂ ਅਤੇ ਕਵਿਤਾਵਾਂ ਰਾਹੀਂ ਆਪਣੀ ਹਾਜ਼ਰੀ ਲਗਵਾਈ। ਅੰਤ ਵਿੱਚ ਮੈਡਮ ਗੁਰਜੀਤ ਕੌਰ ਅਜਨਾਲਾ ਜੀ , ਰਾਜਵਿੰਦਰ ਕੌਰ ਢਿੱਲੋਂ ਅਤੇ ਰਣਬੀਰ ਸਿੰਘ ਪ੍ਰਿੰਸ ਜੀ ਦੁਆਰਾ ਮੰਚ ਕਲਮਾਂ ਦਾ ਕਾਫ਼ਲਾ ਵੱਲੋਂ ਸਾਰੇ ਭਾਗ ਲੈਣ ਵਾਲੇ ਕਵੀ/ਕਵਿਤਰੀਆਂ ਅਤੇ ਜੱਸੀ ਧਰੌੜ ਸਾਹਨੇਵਾਲ ਜੀ ਦਾ ਪੋਸਟਰ ਤੇ ਸਰਟੀਫਿਕੇਟ ਜਾਰੀ ਕਰਨ ਦਾ , ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਸਹਿਯੋਗ ਦੇਣ ਲਈ ਧੰਨਵਾਦ ਕੀਤਾ ਗਿਆ।

LEAVE A REPLY

Please enter your comment!
Please enter your name here