ਕਾਲੇ ਖੇਤੀ ਕਾਨੂੰਨ ਪੰਜਾਬ ’ਚ ਲਿਆਉਣ ਲਈ ਬਾਦਲ ਪਰਿਵਾਰ ਜਿੰਮੇਵਾਰ-ਰਵਿੰਦਰ ਸਿੰਘ ਬ੍ਰਹਮਪੁਰਾ

0
236

* ਬਾਦਲ ਪਰਿਵਾਰ ਨੇ ਐਸ.ਜੀ.ਪੀ.ਸੀ ਨੂੰ ਨਿੱਜੀ ਰਾਜਸੀ ਹਿਤਾਂ ਲਈ ਵਰਤਿਆ-ਬ੍ਰਹਮਪੁਰਾ

ਚੋਹਲਾ ਸਾਹਿਬ/ਤਰਨਤਾਰਨ, (ਨਈਅਰ)-ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸੀਨੀਅਰ ਆਗੂ ਅਤੇ ਹਲਕਾ ਖਡੂਰ ਸਾਹਿਬ ਤੋਂ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਦੋਸ਼ ਲਾਇਆ ਕਿ ਬਾਦਲਾਂ ਕਾਰਨ ਸਿੱਖ ਵਿਰੋਧੀ ਤਾਕਤਾਂ ਨੇ ਸਿੱਖ ਪ੍ਰਭਾਵ ਵਾਲੇ ਸੂਬੇ ‘ਚ ਪੈਰ ਜਮਾਉਣ ਲਈ ਹਰ ਸੰਭਵ ਯਤਨ,ਪੰਜਾਬ ਸਮੇਤ ਦੇਸ਼ ਦੇ ਅੰਨਦਾਤੇ ਨੂੰ ਦਿੱਲੀ ਦੀਆਂ ਸੜਕਾਂ ’ਤੇ ਰੋਲ ਦਿੱਤਾ ਹੈ। ਸਾਬਕਾ ਵਿਧਾਇਕ ਨੇ ਸਪੱਸ਼ਟ ਦਾਅਵੇ ਨਾਲ ਕਿਹਾ ਕਿ ਜਦ ਮੋਦੀ ਸਰਕਾਰ ਵੱਲੋਂ ਕਾਲੇ ਖੇਤੀ ਕਾਨੂੰਨ ਪਾਸ ਕੀਤੇ ਸਨ ਤਾਂ ਉਸ ਸਮੇ ਬੀਬਾ ਬਾਦਲ ਕੇਂਦਰੀ ਮੰਤਰੀ ਸੀ ਤੇ ਟੀ ਵੀ,ਅਖਬਾਰਾਂ ਚ ਇਨ੍ਹਾਂ ਵੱਲੋਂ ਬਿਆਨ ਆਏ ਸੀ ਕਿ ਉਕਤ ਕਾਨੂੰਨ ਕਿਸਾਨਾਂ ਦੇ ਹਿੱਤ ‘ਚ ਹਨ। ਇਹੀ ਹਾਲ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦਾ ਸੀ ਜੋ ਆਖ-ਆਖ ਥੱਕ ਗਏ ਸਨ ਕਿ ਖੇਤੀ ਕਾਨੂੰਨ ਕਿਸਾਨਾਂ ਲਈ ਲਾਹੇਵੰਦ ਸਾਬਿਤ ਹੋਣਗੇ ਪਰ ਜਦੋਂ ਲੋਕਾਂ ਦਾ ਪਾਸਾ ਵੇਖਿਆ ਤਾਂ ਹੈਰਾਨੀ ਅਤੇ ਸ਼ਰਮ ਵਾਲੀ ਗੱਲ ਹੈ ਕਾਲੇ ਖੇਤੀ ਕਾਨੂੰਨਾਂ ਦੇ ਖਿਲਾਫ ਹੋ ਗਏ ਹਨ। ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸੀਨੀਅਰ ਆਗੂ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਬਾਦਲਾਂ ’ਤੇ ਨਿੱਜੀ ਸਵਾਰਥ ਅਤੇ ਪਰਿਵਾਰਵਾਦ ਦੇ ਦੋਸ਼ ਲਾਏ ਹਨ। ਉਨ੍ਹਾਂ ਕਿਹਾ ਕਿ ਬਾਦਲਾਂ ਨੇ ਸਾਫ ਸੁਥਰੇ ਅਕਸ ਵਾਲੇ ਨੇਤਾਵਾਂ ਨੂੰ ਨੁੱਕਰੇੇ ਲਾਇਆ ਹੈ,ਜਿਸ ਕਾਰਨ ਪਾਰਟੀ ਤੇ ਸਿਧਾਂਤਕ ਰਾਜਨੀਤੀਵਾਨ ਪ੍ਰਣਾਲੀ ਦਾ ਪਤਨ ਹੋਇਆ ਹੈ। ਰਵਿੰਦਰ ਸਿੰਘ ਬ੍ਰਹਮਪੁਰਾ ਨੇ ਪੰਜਾਬ ਤੇ ਦੇਸ਼ ਵਾਸੀਆਂ ਨੂੰ ਲੋਟੂ ਸਿਆਸੀ ਟੋਲੇ ਅਤੇ ਮਾਫੀਆ ਤੋਂ ਛੁਟਕਾਰਾ ਪਾਉਣ ਲਈ,ਸੱਤਾਧਾਰੀ ਹਾਕਮਾਂ ਦਾ ਬਾਈਕਾਟ ਕਰਨ ਲਈ ਜੋਰ ਦਿੱਤਾ । ਰਵਿੰਦਰ ਸਿੰਘ ਬ੍ਰਹਮਪੁਰਾ ਨੇ ਦਾਅਵੇ ਨਾਲ ਕਿਹਾ ਕਿ ਸਿੱਖ ਕੌਮ ਦੀਆਂ ਮਹਾਨ ਸੰਸਥਾਵਾਂ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਸਮੇਂ ਦਾ ਹਾਣੀ ਬਣਨ ਦੀ ਥਾਂ ਬਾਦਲਾਂ ਦੇ ਆਲੇ ਦੁਆਲੇ ਤੱਕ ਹੀ ਸੀਮਤ ਹੋ ਕੇ ਰਹਿ ਗਏ। ਉਨ੍ਹਾਂ ਦੋਸ਼ ਲਾਇਆ ਕਿ ਕਾਰਪੋਰੇਟ ਸੈਕਟਰ ਤੇ ਧਨਾਢਾਂ ਸਿਆਸੀ ਪ੍ਰਣਾਲੀ ਤੇ ਸਿੱਧਾ ਅਸਿੱਧਾ ਕਬਜਾ ਕਰ ਲਿਆ ਹੈ। ਉਨ੍ਹਾਂ ਬਾਦਲਾਂ ਤੋਂ ਗੁਰਦਵਾਰਾ ਪ੍ਰਬੰਧ ਨੂੰ ਅਜ਼ਾਦ ਕਰਵਾਉਣ ਲਈ ਪੰਥਕ ਦਲਾਂ ਨੂੰ ਇੱਕ ਮੰਚ ’ਤੇ ਇਕੱਠੇ ਹੋਣ ਦੀ ਅਪੀਲ ਕੀਤੀ ਹੈ। ਸ.ਬ੍ਰਹਮਪੁਰਾ ਨੇ ਬਾਦਲਾਂ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਆਪਸੀ ਮਿਲੀ ਭੁਗਤ ’ਤੇ ਵੀ ਸਵਾਲ ਕੀਤੇ ਕਿ ਕਿਵੇਂ ਦੋਵਾਂ ਨੇ ਪੰਜਾਬ ਨੂੰ ਲੁੱਟਿਆ ਤੇ ਭੋਲੇ ਭਾਲੇ ਲੋਕਾਂ ਨੂੰ ਮੂਰਖ ਬਣਾਇਆ। ਕੈਪਟਨ ਨੇ ਤਾਂ ਸਾਢੇ ਚਾਰ ਸਾਲ ਬਾਦਲਾਂ ਨੂੰ ਹੀ ਬਚਾਇਆ ,ਜਿਸ ਕਾਰਨ ਉਸ ਦੀ ਮੁੱਖ ਮੰਤਰੀ ਦੀ ਕੁਰਸੀ ਖੁੱਸ ਗਈ।

LEAVE A REPLY

Please enter your comment!
Please enter your name here