ਕਿਸ਼ੋਰ ਉਮਰ ਵਿੱਚ ਸਰੀਰਕ ਤੇ ਮਾਨਸਿਕ ਸਿਹਤ ਦਾ ਖਿਆਲ ਰੱਖਣਾ ਜ਼ਰੂਰੀ: ਡਾ. ਕਰਮਜੀਤ ਸਿੰਘ ਕਿਸ਼ੋਰ ਸਿਹਤ ਤੇ ਤੰਦਰੁਸਤ ਦਿਵਸ ਮਨਾਇਆ

0
265

ਕਿਸ਼ੋਰ ਉਮਰ ਵਿੱਚ ਸਰੀਰਕ ਤੇ ਮਾਨਸਿਕ ਸਿਹਤ ਦਾ ਖਿਆਲ ਰੱਖਣਾ ਜ਼ਰੂਰੀ: ਡਾ. ਕਰਮਜੀਤ ਸਿੰਘ

ਕਿਸ਼ੋਰ ਸਿਹਤ ਤੇ ਤੰਦਰੁਸਤ ਦਿਵਸ ਮਨਾਇਆ

ਦਲਜੀਤ ਕੌਰ

ਕੌਹਰੀਆਂ/ਸੰਗਰੂਰ, 27 ਸਤੰਬਰ, 2023: ਸਿਵਲ ਸਰਜਨ ਡਾਕਟਰ ਪਰਮਿੰਦਰ ਕੌਰ ਅਤੇ ਜਿਲ੍ਹਾ ਸਕੂਲ ਸਿਹਤ ਮੈਡੀਕਲ ਅਫਸਰ ਡਾ. ਅਮਨਦੀਪ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਕਰਮਜੀਤ ਸਿੰਘ ਦੀ ਯੋਗ ਅਗਵਾਈ ਹੇਠ ਬਲਾਕ ਦੇ ਵੱਖ-ਵੱਖ ਸਕੂਲਾਂ ਵਿਚ ਰਾਸ਼ਟਰੀ ਕਿਸ਼ੋਰ ਸਵਸਥ ਪੋ੍ਗਰਾਮ ਅਧੀਨ ਕਿਸ਼ੋਰ ਸਿਹਤ ਅਤੇ ਤੰਦਰੁਸਤ ਦਿਵਸ ਮਨਾਇਆ ਗਿਆ।

ਡਾ. ਕਰਮਜੀਤ ਸਿੰਘ ਨੇ ਦੱਸਿਆ ਕਿ ਇਸ ਪ੍ਰੋਗਰਾਮ ਅਧੀਨ ਪੀਅਰ ਐਜ਼ੁਕੇਟਰਾਂ ਅਤੇ ਸਕੂਲ ਵਿਦਿਆਰਥੀਆਂ ਵੱਲੋਂ ਕਿਸ਼ੋਰਾਵਸਥਾ ਉੱਤੇ ਆਧਾਰਿਤ ਵੱਖ ਵੱਖ ਗਤੀਵਿਧੀਆਂ ਕਰਵਾਈਆਂ ਗਈਆਂ । ਸੰਤੁਲਿਤ ਆਹਾਰ, ਨਰੋਈ ਸਿਹਤ, ਅਨੀਮੀਆ ਅਤੇ ਕਿਸ਼ੋਰਾਵਸਥਾ ਦੌਰਾਨ ਆਉਂਦੀਆਂ ਸਰੀਰਕ ਅਤੇ ਮਾਨਸਿਕ ਬਦਲਾਵ ਬਾਰੇ ਚਰਚਾ ਕੀਤੀ ਗਈ। ਇਸ ਮੌਕੇ ਵਿਸ਼ਾ ਮਾਹਿਰਾਂ ਵੱਲੋਂ ਕਿਸ਼ੋਰਾਵਸਥਾ ਵਿਚ ਅਨੀਮੀਆ ਦੀ ਘਾਟ ਅਤੇ ਸੰਤੁਲਿਤ ਆਹਾਰ ਬਾਰੇ ਜਾਣਕਾਰੀ ਦਿੱਤੀ। ਆਰਕੇਐੱਸਕੇ ਪੋ੍ਗਰਾਮ ਅਤੇ ਉਮੰਗ ਕਲੀਨਿਕ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ 10 ਤੋਂ 19 ਸਾਲ ਦੇ ਕਿਸ਼ੋਰ/ਕਿਸ਼ੋਰੀ ਦਾ ਇਹ ਸਮਾਂ ਬਹੁਤ ਤਬਦੀਲੀਆਂ ਭਰਿਆ ਹੁੰਦਾ ਹੈ ਜਿਸ ਵਿਚ ਜੀਵਨ ਤੇ ਸਰੀਰ ਹਰ ਪੱਖ ਉੱਤੇ ਮਾਪਿਆਂ ਨੂੰ ਬੱਚਿਆਂ ਨੂੰ ਪੂਰਾ ਸਹਿਯੋਗ ਦੇਣਾ ਚਾਹੀਦਾ ਹੈ। ਸਿਹਤ ਵਿਭਾਗ ਵੱਲੋਂ ਕਿਸ਼ੋਰਾਵਸਥਾ ਦੇ ਕਿਸ਼ੋਰ/ਕਿਸ਼ੋਰੀਆਂ ਲਈ ਉਮੰਗ ਸੈਂਟਰ ਖੋਲ੍ਹੇ ਗਏ ਹਨ ਜਿਥੇ ਕਾਉਂਸਲਰ ਦੁਆਰਾ ਕਾਉਂਸਿਲੰਗ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਆਰਬੀਐੱਸਕੇ ਟੀਮ ਵੱਲੋਂ ਹੈਲਥ ਸਕਰੀਨਿੰਗ ਅਤੇ ਬੀਐੱਮਆਈ ਕੈਂਪ ਲਗਾਏ ਗਏ।

LEAVE A REPLY

Please enter your comment!
Please enter your name here