ਕਿਸਾਨਾਂ ਨੂੰ ਕਣਕ ਦਾ ਤਸਦੀਕਸ਼ੁਦਾ ਬੀਜ ਸਬਸਿਡੀ ਤੇ ਹੋਵੇਗਾ ਉਪਲਬਧ -ਟੀ.ਬੈਨਿਥ

0
531

* ਕਿਸਾਨ ਵੀਰ 18 ਅਕਤੂਬਰ ਤੱਕ ਕਰ ਸਕਦੇ ਹਨ ਅਪਲਾਈ
ਮਲੇਰਕੋਟਲਾ, (ਬੋਪਾਰਾਏ)-ਕਿਸਾਨਾਂ ਨੂੰ ਕਣਕ ਦਾ ਤਸਦੀਕਸ਼ੁਦਾ ਬੀਜ ਹੁਣ ਸਬਸਿਡੀ ਤੇ ਉਪਲਬਧ ਹੋਣਗੇ ਅਤੇ ਸਬਸਿਡੀ ਤੇ ਬੀਜ ਲੈਣ ਲਈ ਕਿਸਾਨ ਵੀਰਾਂ ਨੂੰ 18 ਅਕਤੂਬਰ 2021 ਤੱਕ https://agrimachinerypb.com ਵੈੱਬਸਾਈਟ ਤੇ ਅਪਲਾਈ ਕਰਨਾ ਹੋਵੇਗਾ । ਇਸ ਗੱਲ ਦੀ ਜਾਣਕਾਰੀ ਉਪ ਮੰਡਲ ਮੈਜਿਸਟਰੇਟ ਸ੍ਰੀ ਟੀ.ਬੈਨਿਥ ਨੇ ਦਿੱਤੀ । ਉਨ੍ਹਾਂ ਦੱਸਿਆ ਕਿ ਵੱਧ ਤੋਂ ਵੱਧ 1000 ਰੁਪਏ ਪ੍ਰਤੀ ਕੁਇੰਟਲ ਹੋਵੇਗੀ। ਕਿਸਾਨ ਵੱਲੋਂ ਖਰੀ ਦੇ ਬੀਜਦੀ ਡਿਟੇਲਜ਼ ਅਤੇ ਟੈਗ ਪੋਰਟਲ ਤੇ ਡੀਲਰ ਵੱਲੋਂ ਅੱਪਲੋਡ ਕੀਤਾ ਜਾਵੇਗਾ ਅਤੇ ਮੁੱਖ ਖੇਤੀਬਾੜੀ ਅਫ਼ਸਰ ਦੀ ਵੈਰੀਫਿਕੇਸ਼ਨ ਉਪਰੰਤ ਸਬਸਿਡੀ ਸਿੱਧੀ ਕਿਸਾਨਾਂ ਦੇ ਬੈਂਕ ਅਕਾਊਂਟ ਵਿਚ ਪਾ ਦਿੱਤੀ ਜਾਵੇਗੀ। ਖੇਤੀਬਾੜੀ ਵਿਕਾਸ ਅਫ਼ਸਰ ਮਲੇਰਕੋਟਲਾ ਡਾਕਟਰ ਨਵਦੀਪ ਕੁਮਾਰ ਦੱਸਿਆ ਕਿ ਕਿਸਾਨ ਵੈੱਬਸਾਈਟ ਉੱਤੇ ਜਾ ਕੇ ਆਪਣੀ ਆਈ.ਡੀ ਬਣਾਉਣਗੇ ਅਤੇ ਕਣਕ ਦੇ ਬੀਜਦੀ ਮੰਗ ਭਰਨਗੇ। ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਅਰਜ਼ੀਆਂ ਪ੍ਰਾਪਤ ਕਰਨ ਉਪਰੰਤ ਮਨਜ਼ੂਰੀ ਪੱਤਰ ਆਨਲਾਈਨ ਜਾਰੀ ਕੀਤਾ ਜਾਵੇਗਾ ,ਜਿਸ ਸਬੰਧੀ ਕਿਸਾਨ ਨੂੰ ਉਸ ਦੇ ਮੋਬਾਇਲ ਨੰਬਰ ’ਤੇ ਐਸ.ਐਮ.ਐਸ.ਰਾਹੀਂ ਸੂਚਿਤ ਕੀਤਾ ਜਾਵੇਗਾ ਤੇ ਕਿਸਾਨ ਆਪਣੀ ਆਈ.ਡੀ ਤੋਂ ਇਹ ਮਨਜ਼ੂਰੀ ਪੱਤਰ ਡਾਊਨਲੋਡ ਕਰ ਸਕਣਗੇ। ਉਨ੍ਹਾਂ ਕਿਹਾ ਕਿ ਵੈੱਬਸਾਈਟ ਤੇ ਅਰਜ਼ੀਆਂ ਲੈਣ ਉਪਰੰਤ ਸੈਕਸ਼ਨ ਪੱਤਰ ਆਨਲਾਈਨ ਜਾਰੀ ਕੀਤਾ ਜਾਵੇਗਾ ਜਿਸ ਦਾ ਮੈਸੇਜ ਕਿਸਾਨ ਦੇ ਮੋਬਾਇਲ ਨੰਬਰ ਤੇ ਆਵੇਗਾ ਕਿਸਾਨ ਆਪਣੇ ਆਪਣੇ ਆਈਡੀਆ ਤੋਂ ਇਹ ਸੈਕਸ਼ਨ ਡਾਊਨਲੋਡ ਕਰ ਸਕਣਗੇ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਜਿਸ ਵੀ ਬੀਜ ਪ੍ਰੋਡਿਊਸਰ ਨੇ ਆਪਣਾ ਸਰਟੀਫਾਈਡਬੀਜਕਿਸਾਨਾਂ ਨੂੰ ਸਬਸਿਡੀ ਉੱਤੇ ਦੇਣਾ ਹੈ । ਉਹ ਆਪ ਆਪਣੇ-ਆਪਣੇ ਰਜਿਸਟਰਡ ਡੀਲਰ ਜਿਨ੍ਹਾਂ ਰਾਹੀਂ ਇਹ ਬੀਜ ਕਿਸਾਨਾਂ ਨੂੰ ਸਬਸਿਡੀ ਤੇ ਦੇਣਾ ਹੈ ਨੂੰ ਵੀ ਪੋਟਲੀ ਤੇ ਆਪ ਰਜਿਸਟਰਡ ਕਰਨਗੇ ਅਤੇ ਹਰੇਕ ਪ੍ਰੋਡਿਊਸਰ ਅਤੇ ਡੀਲਰ ਦੀ ਆਪਣੀ ਆਪਣੀ ਆਈ.ਡੀ. ਹੋਵੇਗੀ। ਉਨ੍ਹਾਂ ਕਿਹਾ ਕਿ ਕਿਸਾਨ ਇਸ ਪੋਰਟਲ ਉੱਤੇ ਰਜਿਸਟਰਡ ਹੋਏ ਸਮੂਹ ਪ੍ਰੋਡਿਊਸਰਾਂ ਅਤੇ ਉਨ੍ਹਾਂ ਦੇ ਰਜਿਸਟਰਡ ਡੀਲਰ ਤੋਂ ਹੀ ਸਰਟੀਫਾਈਡ ਕਣਕ ਦਾ ਬੀਜ ਪੂਰੀ ਕੀਮਤ ਤੇ ਪ੍ਰਾਪਤ ਕਰਨਗੇ। ਖੇਤੀਬਾੜੀ ਵਿਕਾਸ ਅਫ਼ਸਰ ਡਾਕਟਰ ਕੁਲਵੀਰ ਸਿੰਘ ਨੇ ਦੱਸਿਆ ਕਿ ਸਬਸਿਡੀ ਕੇਵਲ ਤਸਦੀਕਸ਼ੁਦਾ ਬੀਜਾਂ ਜਿਨ੍ਹਾਂ ਵਿੱਚ ਉੱਨਤ ਪੀ.ਬੀ .ਡਬਲਿਊ 343, ਉੱਨਤ ਪੀ.ਬੀ.ਡਬਲਿਊ-550, ਪੀ.ਬੀ.ਡਬਲਿਊ-1,ਜ਼ਿੰਕ, ਪੀ.ਬੀ.ਡਬਲਿਊ-725, ਪੀ.ਬੀ.ਡਬਲਿਊ-677, ਐਚ.ਡੀ. 3086, ਡਬਲਿਊ ਐਚ 1105, ਐਚ.ਡੀ 2967, ਪੀ.ਬੀ.ਡਬਲਿਊ 621,ਡਬਲਿਊ.ਐਚ.ਡੀ 943,ਡੀ.ਬੀ.ਡਬਲਿਊ 187, ਡੀ.ਬੀ. ਡਬਲਿਊ-222, ਐਚ. ਡੀ-3226, ਪਿਛੇਤੀ ਬਿਜਾਈ ਲਈ ਪੀ.ਬੀ.ਡਬਲਿਊ-752,ਪੀ.ਬੀ.ਡਬਲਿਊ 658 ’ਤੇ ਦਿੱਤੀ ਜਾਵੇਗੀ। ਸਬਸਿਡੀ ਬੀਜ ਦੀ ਕੀਮਤ ਦਾ ਵੱਧ ਤੋਂ ਵੱਧ 1000 ਰੁਪਏ ਪ੍ਰਤੀ ਕੁਇੰਟਲ ਹੋਵੇਗੀ। ਵਧੇਰੇ ਜਾਣਕਾਰੀ ਲਈ ਕਿਸਾਨ ਵੀਰ ਦਫ਼ਤਰ ਬਲਾਕ ਖੇਤੀਬਾੜੀ ਅਫ਼ਸਰ,ਪਿੰਡ ਨੌਸ਼ਹਿਰਾ ਅਤੇ ਦਫ਼ਤਰ ਬਲਾਕ ਖੇਤੀਬਾੜੀ ਅਫ਼ਸਰ ਪਿੰਡ ਕੁੱਪ ਕਲਾਂ , ਅਹਿਮਦਗੜ੍ਹ ਜ਼ਿਲ੍ਹਾ ਮਲੇਰਕੋਟਲਾ ਵਿਖੇ ਸੰਪਰਕ ਕਰ ਸਕਦੇ ਹਨ।

LEAVE A REPLY

Please enter your comment!
Please enter your name here