ਕਿਸਾਨ-ਅੰਦੋਲਨ ਦੀ ਜਿੱਤ ਦੀ ਵਰ੍ਹੇਗੰਢ ‘ਤੇ ਦੀਪਾਮਾਲਾ ਕਰਨ ਦਾ ਸੱਦਾ ਬੀਕੇਯੂ-ਡਕੌਂਦਾ ਵੱਲੋਂ ਮੀਟਿੰਗ

0
168
ਸੰਗਰੂਰ,
ਭਾਰਤੀ ਕਿਸਾਨ ਯੂਨੀਅਨ-ਏਕਤਾ(ਡਕੌਂਦਾ) ਜਿਲ੍ਹਾ ਸੰਗਰੂਰ ਦੀ ਅਹਿਮ ਮੀਟਿੰਗ ਗੁਰਦੁਆਰਾ ਸਾਹਿਬ, ਮਸਤੂਆਣਾ ਸਾਹਿਬ ਵਿਖੇ ਹੋਈ।
ਮੀਟਿੰਗ ਦੌਰਾਨ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ਼ਗਿੱਲ, ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਅਤੇ ਸੂਬਾ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ ਵਿਸ਼ੇਸ਼ ਤੌਰ ‘ਤੇ ਪਹੁੰਚੇ। ਮੀਟਿੰਗ ਦੌਰਾਨ ਸੱਦਾ ਦਿੱਤਾ ਗਿਆ ਕਿ 19 ਨਵੰਬਰ ਨੂੰ ਕਿਸਾਨ-ਅੰਦੋਲਨ ਦੀ ਜਿੱਤ ਦੀ ਪਹਿਲੀ ਵਰ੍ਹੇਗੰਢ ਮੌਕੇ ਘਰਾਂ ‘ਤੇ ਦੀਪਮਾਲਾ ਕੀਤੀ ਜਾਵੇ। ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਵੀ ਦਿੱਤੀ ਜਾਵੇ।
26 ਨਵੰਬਰ ਨੂੰ ਰਾਜਪਾਲ ਭਵਨ, ਚੰਡੀਗੜ੍ਹ ਵੱਲ ਪੰਜਾਬ ਦੀਆਂ ਕਿਸਾਨ-ਜਥੇਬੰਦੀਆਂ ਵੱਲੋਂ ਮਾਰਚ ਕੀਤਾ ਜਾਵੇਗਾ, ਜਿਸ ਦੌਰਾਨ ਬੀਕੇਯੂ-ਡਕੌਂਦਾ ਹਜ਼ਾਰਾਂ ਦੀ ਗਿਣਤੀ ‘ਚ ਵੱਡੇ ਕਾਫ਼ਲੇ ਲੈ ਕੇ ਸ਼ਮੂਲੀਅਤ ਕਰੇਗੀ।
ਮੀਟਿੰਗ ਦੌਰਾਨ ਕਿਸਾਨ ਆਗੂ ਕਰਮ ਸਿੰਘ ਬਲਿਆਲ, ਲਖਵੀਰ ਸਿੰਘ ਲੱਖਾ, ਨਾਜਮ ਸਿੰਘ ਪੁੰਨਾਂਵਾਲ, ਸਮਸ਼ੇਰ ਸਿੰਘ, ਸੰਤ ਰਾਮ ਛਾਜਲੀ, ਮਹਿੰਦਰ ਸਿੰਘ ਲੌਂਗੋਵਾਲ, ਸਤਨਾਮ ਸਿੰਘ ਕਿਲ੍ਹਾ ਭਰੀਆਂ, ਗੁਰਮੇਲ ਸਿੰਘ, ਕੁਲਦੀਪ ਜੋਸ਼ੀ, ਜਗਜੀਵਨ ਸਿੰਘ ਅਤੇ ਜਗਦੀਪ ਸਿੰਘ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ।

LEAVE A REPLY

Please enter your comment!
Please enter your name here