ਕਿਸਾਨ ਜਥੇਬੰਦੀਆਂ ਨੇ ਕਾਂਗਰਸੀ ਆਗੂਆਂ ਸਮੇਤ ਮੰਤਰੀ ਦੇ ਪੀ. ਏ ਦਾ ਕੀਤਾ ਘਿਰਾਓ, ਘੰਟਿਆਂ ਬੱਧੀ ਖੇਤਾਂ ਵਿੱਚ ਹੀ ਬੈਠਾ ਕੇ ਰੱਖਿਆ

0
253

ਸੰਦੌੜ, (ਬੋਪਾਰਾਏ) -ਜਿਵੇਂ ਹੀ ਵਿਧਾਨ ਸਭਾ ਚੋਣਾਂ ਨਜਦੀਕ ਆ ਰਹੀਆਂ ਹਨ ਸਿਆਸੀ ਆਗੂਆਂ ਨੇ ਆਪਣੀਆਂ ਸਰਗਰਮੀਆਂ ਵਧਾ ਦਿੱਤੀਆਂ ਹਨ ਅਤੇ ਪਿੰਡਾਂ ਵੱਲ ਮੁੜ ਰੁਖ ਕਰ ਲਿਆ ਹੈ ਇਸ ਦੇ ਨਾਲ ਹੀ ਕਿਸਾਨ ਜਥੇਬੰਦੀਆਂ ਜੋ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਦਿੱਲੀ ਦੀ ਹਿੱਕ ਤੇ ਡਟੀਆਂ ਹੋਈਆਂ ਹਨ ਵੱਲੋਂ ਸਿਆਸੀਆਂ ਆਗੂਆਂ ਨਾਲ ਨਰਾਜਗੀ ਨੂੰ ਸਾਹਮਣੇ ਲਿਆਉਣਾ ਸ਼ੁਰੂ ਕਰ ਦਿੱਤਾ ਹੈ ਅਜਿਹੀ ਹੀ ਘਟਨਾ ਅੱਜ ਨੇੜਲੇ ਪਿੰਡ ਮਹੋਲੀ ਖੁਰਦ ਵਿਖੇ ਹੋਈ ਜਿੱਥੇ ਮਾਰਕੀਟ ਕਮੇਟੀ ਸੰਦੌੜ ਦੇ ਚੈਅਰਮੈਨ ਤੇ ਬਲਾਕ ਕਾਂਗਰਸ ਦੇ ਪ੍ਰਧਾਨ ਕੁਲਵਿੰਦਰ ਸਿੰਘ ਝੁਨੇਰ ਅਤੇ ਕੈਬਨਿਟ ਮੰਤਰੀ ਮੈਡਮ ਰਜ਼ੀਆ ਸੁਲਤਾਨਾ ਦੇ ਪੀ. ਏ ਦਰਬਾਰਾ ਸਿੰਘ ਦੀ ਆਮਦ ਤੇ ਕਿਸਾਨ ਜਥੇਬੰਦੀਆਂ ਵੱਲੋਂ ਉਹਨਾਂ ਦਾ ਘਿਰਾਓ ਕੀਤਾ ਗਿਆ ਅਤੇ ਉਹਨਾਂ ਨੂੰ ਸਵਾਲ ਕੀਤੇ ਗਏ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਬਲਾਕ ਪ੍ਰਧਾਨ ਸ਼ੇਰ ਸਿੰਘ ਮਹੋਲੀ ਅਤੇ ਸੀਨੀਅਰ ਮੀਤ ਪ੍ਰਧਾਨ ਅਮਰਜੀਤ ਸਿੰਘ ਧਲੇਰ ਨੇ ਦੱਸਿਆ ਕਿ ਗੁਲਾਬੀ ਸੁੰਡੀ ਦੇ ਨਾਲ ਕਿਸਾਨਾਂ ਦਾ ਜੋ ਨੁਕਸਾਨ ਹੋਇਆ ਸੀ ਸਰਕਾਰ ਵੱਲੋਂ ਉਸਦਾ ਮੁਆਵਜਾ ਨਹੀਂ ਦਿੱਤਾ ਗਿਆ ਜਿਸ ਕਰਕੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਕਾਂਗਰਸੀ ਆਗੂਆਂ ਦਾ ਘਿਰਾਓ ਕੀਤਾ ਜਾਵੇ ਅਤੇ ਉਹਨਾਂ ਨੂੰ ਪੁੱਛਿਆ ਜਾਵੇ ਕਿ ਕਿਸਾਨਾਂ ਨੂੰ ਇਹ ਮੁਆਵਜਾ ਕਿਉਂ ਨਹੀਂ ਦਿੱਤਾ ਗਿਆ ਜਿਸ ਕਰਕੇ ਅੱਜ ਮਹੋਲੀ ਵਿਖੇ ਇਹ ਘਿਰਾਓ ਕੀਤਾ ਗਿਆ ਹੈ ਉਹਨਾਂ ਦੱਸਿਆ ਕਿ ਇਸਦੇ ਨਾਲ ਹੀ ਪਿੰਡ ਦੇ ਇਕ ਧਾਰਮਿਕ ਸਥਾਨ ਨੂੰ ਕਰੀਬ ਇਕ ਡੇਢ ਕਿਲੋਮੀਟਰ ਦਾ ਕੱਚਾ ਪਹਾ ਜਾਂਦਾ ਹੈ ਜਿਸਨੂੰ ਸੜਕੀ ਰੂਪ ਦੇਣ ਲਈ ਹਲਕਾ ਵਿਧਾਇਕਾ ਵੱਲੋਂ ਵਾਅਦਾ ਕੀਤਾ ਗਿਆ ਸੀ ਜੋ ਪੂਰਾ ਨਹੀਂ ਹੋਇਆ ਲੋਕਾਂ ਵਿੱਚ ਇਸ ਗੱਲ ਦਾ ਵੀ ਵੱਡਾ ਰੋਸ ਹੈ ਇਸ ਮੌਕੇ ਕਿਸਾਨਾਂ ਅਤੇ ਵੱਡੀ ਗਿਣਤੀ ਵਿੱਚ ਹਾਜ਼ਰ ਬੀਬੀਆਂ ਵੱਲੋਂ ਨਾਅਰੇਬਾਜ਼ੀ ਵੀ ਕੀਤੀ ਗਈ ਅਤੇ ਕਾਂਗਰਸੀ ਆਗੂਆਂ ਨੂੰ ਘੰਟਿਆਂ ਬੱਧੀ ਬੈਠਾ ਕੇ ਧਰਨਾ ਦਿੱਤਾ ਗਿਆ । ਇਸ ਮੌਕੇ ਵੱਖ ਵੱਖ ਇਕਾਈਆਂ ਦੇ ਪ੍ਰਧਾਨ ਅਤੇ ਆਗੂਆਂ ਵਿੱਚ ਹੁਸ਼ਿਆਰ ਸਿੰਘ ਮਹੋਲੀ, ਜਰਨੈਲ ਸਿੰਘ ਬਈਏਵਾਲ, ਜਗਰੂਪ ਸਿੰਘ ਖੁਰਦ, ਬਿੰਦਰ ਸਿੰਘ ਕਾਸਮਪੁਰ, ਇਕਬਾਲ ਸਿੰਘ ਸੰਦੌੜ, ਸੁਖਵਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।

LEAVE A REPLY

Please enter your comment!
Please enter your name here