ਗੁਰਪ੍ਰੀਤ ਸਿੰਘ ਜਖਵਾਲੀ -ਪਟਿਆਲਾ ਵਿਖੇ ਸਰਹਿੰਦ ਰੋਡ ਉਤੇ ਸਥਿਤ ਗੋਰਮਿੰਟ ਪ੍ਰਿੰਟਿੰਗ ਪ੍ਰੈਸ ਦੀ ਹਾਲਤ ਤਰਸਯੋਗ ਬਣੀ ਪਈ ਹੈ। ਜ਼ਿਕਰਯੋਗ ਹੈ ਕਿ ਜਿੱਥੇ ਕਦੇ 700 ਦੇ ਲਗਭਗ ਮੁਲਾਜ਼ਮ ਕੰਮ ਕਰਦੇ ਸੀ। ਅੱਜ ਇਸ ਪ੍ਰੈਸ ਵਿਚ 70 ਦੇ ਕਰੀਬ ਮੁਲਾਜ਼ਮ ਕੰਮ ਕਰਨ ਵਾਲੇ ਰਹਿ ਗਏ ਹਨ। ਸਰਕਾਰਾਂ ਵਲੋਂ ਇਸ ਵਿਭਾਗ ਨੂੰ ਅਣਦੇਖਿਆ ਕੀਤਾ ਗਿਆ। 1988 ਵਿੱਚ ਆਖਰੀ ਵਾਰੀ ਮੁਲਾਜਮਾਂ ਦੀ ਭਰਤੀ ਹੋਈ ਸੀ ਅਤੇ ਮੁੜ ਕੇ ਇਸ ਪ੍ਰੈਸ ਵਿੱਚ ਕਦੇ ਵੀ ਕਿਸੇ ਮੁਲਾਜਮ ਦੀ ਭਰਤੀ ਨਹੀਂ ਹੋਈ। ਸਾਰੇ ਮੁਲਾਜ਼ਮ ਰਿਟਾਇਰ ਹੋ ਗਏ ਅਤੇ ਨਾਲ ਹੀ ਇਸ ਪ੍ਰੈਸ ਦੀਆਂ ਕਾਫੀ ਇਮਾਰਤਾਂ ਡਿੱਗਣ ਲੱਗ ਗਈਆਂ ਹਨ। ਜਿਸ ਕਾਰਨ ਕਾਫੀ ਬਾਇੰਡਿਗਾ ਬੰਦ ਕਰ ਦਿੱਤੀਆਂ ਅਤੇ ਜਦੋਂ ਬਾਰਿਸ਼ ਆਉਂਦੀ ਹੈ ਛੱਤਾਂ ਚੋਣ ਲੱਗ ਜਾਂਦੀਆਂ ਹਨ। ਅਕਾਲੀ ਸਰਕਾਰ ਸਮੇਂ ਕੈਬਨਿਟ ਮੰਤਰੀ ਸੋਹਣ ਸਿੰਘ ਠੰਡਲ ਜੀ ਨੇ ਵੀ ਗੌਰਮਿੰਟ ਪ੍ਰਿੰਟਿੰਗ ਪ੍ਰੈਸ ਪਟਿਆਲਾ ਦਾ ਦੌਰਾ ਕੀਤਾ ਸੀ। ਸ਼ਾਇਦ ਉਸ ਤੋਂ ਬਾਅਦ ਕੋਈ ਵੀ ਸਰਕਾਰ ਸਿਆਸੀ ਲੀਡਰ ਇਸ ਪਟਿਆਲਾ ਦੀ ਸ਼ਾਨ ਗੌਰਮਿੰਟ ਪ੍ਰੈਸ ਦੀ ਸਾਰ ਲੈਣ ਨਹੀਂ ਆਇਆ, ਅਤੇ ਨਾ ਹੀ ਕਿਸੇ ਮੁਲਾਜ਼ਮ ਦੀ ਕੋਈ ਵੀ ਭਰਤੀ ਹੋਈ ਹੁਣ ਤੱਕ। ਭਰਤੀ ਦੀ ਉਮੀਦ ਲਗਾਈ ਬੈਠੇ ਕਾਫੀ ਸਾਰੇ ਸਿਖਿਆਰਥੀਆਂ ਨੇ ਸਰਕਾਰੀ ਨਾਭਾ ਰੋਡ ਤੇ ITI ਕੀਤੀ ਸੀ ਬੁੱਕ ਬਾਇੰਡਿਗ ਦੀ ਉਨ੍ਹਾ ਦਾ ਕਹਿਣਾ ਹੈ। ਕਿ ਸਾਡੇ ਦੋ ਦੋ ਸਾਲ ਦਾ ਕੋਰਸ ਕਰਨ ਤੋਂ ਬਾਅਦ ਲੱਗਦਾ ਹੈ, ਕਿ ਗੌਰਮਿੰਟ ਪ੍ਰੈਸ ਦੀ ਇਸ ਖਸਤਾ ਹਾਲਤ ਨੂੰ ਵੇਖਦੇ ਹੋਇਆਂ ਲੱਗਦਾ ਹੈ ਕਿ ਸ਼ਾਇਦ ਹੁਣ ਇਸ ਦਾ ਨਾਮ ਨਿਸ਼ਾਨ ਵੀ ਨਾ ਰਹੇ, ਸਿਖਿਆਰਥੀਆਂ ਦਾ ਕਹਿਣਾ ਹੈ ਕਿ ਜਲਦੀ ਤੋਂ ਜਲਦੀ ਪੰਜਾਬ ਸਰਕਾਰ ਇਸ ਪ੍ਰੈਸ ਦੀ ਸਾਰ ਲਵੇ ਅਤੇ ਇਸ ਪ੍ਰੈਸ ਵਿਚ ਨਵੇਂ ਮੁਲਾਜ਼ਮ ਭਰਤੀ ਦੀ ਮੁਹਿੰਮ ਸ਼ੁਰੂ ਕੀਤੀ ਜਾਵੇ ਅਤੇ ITI ਵਾਲਿਆਂ ਨੂੰ ਪਹਿਲ ਦੇ ਅਧਾਰ ਤੇ ਰੱਖਿਆ ਜਾਵੇ , ਤਾਂ ਜੋ ਗੌਰਮਿੰਟ ਪ੍ਰੈਸ ਆਪਣਾ ਖੋਇਆ ਹੋਇਆ ਮਾਣ-ਸਤਿਕਾਰ ਫਿਰ ਤੋਂ ਪ੍ਰਾਪਤ ਕਰ ਸਕੇ,ਇਸ ਸਮੇਂ ਸਿਖਿਆਰਥੀ ਨੇ ਆਪਣੇ ਦੁੱਖ ਦੱਸੇ ਅਤੇ ਸਾਰਿਆ ਵੱਲੋ ਪੰਜਾਬ ਸਰਕਾਰ ਤੋਂ ਗੁਹਾਰ ਲਗਾਈ ਜਾ ਰਹੀ ਹੈ। ਕਿ ਛੇਤੀ ਤੋਂ ਛੇਤੀ ਨਵੀਆਂ ਭਰਤੀਆਂ ਕੀਤੀਆਂ ਜਾਣ ਅਤੇ ਗੌਰਮਿੰਟ ਪ੍ਰੈਸ ਦੀ ਮੰਦੀ ਹਾਲਤ ਦੀ ਸਾਰ ਲਈ ਜਾਵੇ।
Boota Singh Basi
President & Chief Editor