ਕੀ ਵੈਟਲ ਐਜੂਕੇਸ਼ਨ ਐਂਡ ਇੰਮੀਗਰੇਸ਼ਨ ਸੈਂਟਰ ਵੱਲੋਂ ਮਾਰੀ ਗਈ ਠੱਗੀ ਦੇ ਖਿਲਾਫ ਗੈਸ ਵਰਕਰ ਯੂਨੀਅਨ ਵੱਲੋਂ ਧਰਨਾ ਤੇ ਰੋਸ ਮੁਜ਼ਾਹਰਾ
ਕੀ ਵੈਟਲ ਐਜੂਕੇਸ਼ਨ ਐਂਡ ਇੰਮੀਗਰੇਸ਼ਨ ਸੈਂਟਰ ਵੱਲੋਂ ਮਾਰੀ ਗਈ ਠੱਗੀ ਦੇ ਖਿਲਾਫ ਗੈਸ ਵਰਕਰ ਯੂਨੀਅਨ ਵੱਲੋਂ ਧਰਨਾ ਤੇ ਰੋਸ ਮੁਜ਼ਾਹਰਾ
ਦਲਜੀਤ ਕੌਰ
ਪਟਿਆਲਾ, 14 ਮਈ, 2024: ਗੈਸ ਵਰਕਰ ਯੂਨੀਅਨ ਪਟਿਆਲਾ ਸੰਬੰਧਤ ਇੰਡੀਅਨ ਫੈਡਰੇਸ਼ਨ ਟਰੇਡ ਯੂਨੀਅਨ ( ਇਫਟੂ) ਵੱਲੋਂ “ਕੀ ਵੈਟਲ ਐਜੂਕੇਸ਼ਨ ਐਂਡ ਇੰਮੀਗਰੇਸ਼ਨ ਸੈਂਟਰ” ਨੇੜੇ ਲੀਲ਼ਾ ਭਵਨ ਚੌਕ ਪਟਿਆਲਾ ਵਿਖੇ ਸੂਬਾ ਆਗੂ ਸਿਰੀ ਨਾਥ ਦੀ ਅਗਵਾਈ ਵਿਚ ਧਰਨਾ ਦੇਣ ਉਪਰੰਤ ਤਿੱਖਾ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਉਪਰੋਕਤ ਸੈਂਟਰ ਦੇ ਮਾਲਕਾਂ ਵੱਲੋਂ ਸਵਾ ਕੂ ਸਾਲ ਪਹਿਲਾਂ ਗੈਸ ਵਰਕਰ ਅਵਤਾਰ ਸਿੰਘ ਦੇ ਬੇਟੇ ਨੂੰ ਵਿਦੇਸ਼ ਭੇਜਣ ਲਈ ਤਿੰਨ ਲੱਖ ਰੁਪਏ ਨਗਦ ਅਤੇ ਸਾਢੇ ਚੋਦਾਂ ਲੱਖ ਰੁਪਏ ਦੇ ਖਾਲੀ ਚੈਕ ਲਏ ਗਏ ਸਨ। ਜਦੋਂ ਬੱਚੇ ਦੇ ਵੀਜ਼ਾ ਨਾ ਲੱਗਣ ਤੇ ਸੱਤ ਮਹੀਨੇ ਬਾਦ ਪੈਸੇ ਵਾਪਸ ਕਰਨ ਦੀ ਮੰਗ ਕੀਤੀ ਗਈ ਤਾਂ ਡਰਾਉਣ ਧਮਕਾਉਣ ਦੇ ਨਾਲ ਨਾਲ ਪੁਲਿਸ ਕਾਰਵਾਈ ਕਰਵਾਉਣ ਦਾ ਡਰਾਵਾ ਦੇਣਾ ਸ਼ੁਰੂ ਕਰ ਦਿੱਤਾ। ਗੈਸ ਵਰਕਰ ਯੂਨੀਅਨ ਵੱਲੋਂ ਕਿਰਤੀ ਕਿਸਾਨ ਯੂਨੀਅਨ ਦੇ ਮਾਮਲਾ ਧਿਆਨ ਵਿਚ ਲਿਆਉਣ ਤੇ ਪਾਸਪੋਰਟ ਤੇ ਖਾਲੀ ਚੈਕ ਵਾਪਸ ਕਰ ਦਿੱਤੇ। ਤਿੰਨ ਲੱਖ ਰੁਪਏ ਦੇਣ ਲਈ ਪਿਛਲੇ ਛੇ ਮਹੀਨੇ ਤੋਂ ਵਾਰ ਵਾਰ ਤਾਰੀਖਾਂ ਦੇ ਕੇ ਟਾਲ ਮਟੋਲ ਕਰਕੇ ਬਹਾਨੇ ਲਾਏ ਜਾ ਰਹੇ ਸਨ। ਇਸ ਤੋਂ ਅੱਕ ਕੇ ਕੱਲ ਸ਼ਾਮ ਨੂੰ ਜਦੋਂ ਵਰਕਰ ਇਕੱਠੇ ਹੋ ਕੇ ਰੋਸ ਮੁਜ਼ਾਹਰਾ ਕਰਨ ਲਈ ਸੈਂਟਰ ਅੱਗੇ ਪਹੁੰਚੇ ਤਾਂ ਭਿਣਕ ਪੈ ਜਾਣ ਤੇ ਸੈਂਟਰ ਬੰਦ ਕਰਕੇ ਭੱਜ ਗਏ। ਇਸ ਮੌਕੇ ਸਮੂਹ ਵਰਕਰਾਂ ਵੱਲੋਂ ਸਰਬ ਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਕਿ ਭਵਿੱਖ ਵਿਚ ਇਸ ਸੈਂਟਰ ਦੇ ਖਿਲਾਫ ਗੁਪਤ ਐਕਸ਼ਨ ਜਾਰੀ ਰੱਖੇ ਜਾਣਗੇ, ਜਦੋਂ ਤੱਕ ਪੂਰੀ ਰਕਮ ਦੀ ਵਸੂਲੀ ਨਹੀਂ ਹੋ ਜਾਂਦੀ।
ਇਸ ਐਕਸ਼ਨ ਦੀ ਹਿਮਾਇਤ ਵਿਚ ਆਏ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਦਵਿੰਦਰ ਸਿੰਘ ਪੂਨੀਆ ਤੇ ਸੁਰਿੰਦਰ ਸਿੰਘ ਖਾਲਸਾ ਵੱਲੋਂ ਬੋਲਦਿਆਂ ਹੋਇਆ ਕਿਹਾ ਕਿ ਇਸ ਮਾਮਲੇ ਦੇ ਸਹੀ ਨਿਪਟਾਰੇ ਤੱਕ ਸਮਰਥਨ ਜਾਰੀ ਰੱਖਣ ਦਾ ਵਿਸ਼ਵਾਸ ਦਿਵਾਇਆ ਗਿਆ। ਇਸਦੇ ਨਾਲ ਹੀ ਇਹ ਜਾਣਕਾਰੀ ਵੀ ਦਿੱਤੀ ਗਈ ਇਸ ਸਾਰੇ ਮਾਮਲੇ ਦੀ ਸ਼ਿਕਾਇਤ ਡੀ•ਜੀ•ਪੀ•ਪੰਜਾਬ ਤੇ ਐਸ•ਐਸ•ਪੀ•ਪਟਿਆਲਾ ਨੂੰ ਪਿਛਲੇ ਛੇ ਮਹੀਨੇ ਤੋਂ ਦੇਣ ਬਾਦ ਵੀ ਕੋਈ ਕਾਰਵਾਈ ਨਹੀਂ ਹੋਈ।ਬੁਲਾਰਿਆ ਨੇ ਉਚ ਪੁਲਿਸ ਅਧੀਕਾਰੀਆਂ ਕੋਲੋਂ ਜਲਦੀ ਇਨਸਾਫ ਦੀ ਮੰਗ ਵੀ ਦੁਹਰਾਈ ਗਈ। ਇਸ ਐਕਸ਼ਨ ਦੀ ਸਟੇਜ ਦੀ ਕਾਰਵਾਈ ਗੈਸ ਵਰਕਰ ਯੂਨੀਅਨ ਦੇ ਜਰਨਲ ਸਕੱਤਰ ਸੁਰਜੀਤ ਸਿੰਘ ਨੇ ਨਿਭਾਈ। ਮੀਤ ਪਰਧਾਨ ਸੱਤਪਾਲ ਸਿੰਘ ਨੇ ਸ਼ਾਮਲ ਹੋਏ ਸਾਰੇ ਆਗੂਆਂ ਤੇ ਵਰਕਰਾਂ ਦਾ ਧੰਨਵਾਦ ਕੀਤਾ ਅਤੇ ਇਨਸਾਫ ਮਿਲਣ ਤੱਕ ਸ਼ੰਘਰਸ਼ ਜਾਰੀ ਰੱਖਣ ਦਾ ਅਹਿਦ ਦੁਹਰਾਇਆ।