ਕੀ ਸਿੱਖੀ ਦਾ ਪ੍ਰਚਾਰ ਇਸ ਤਰ੍ਹਾਂ ਹੀ ਹੋਏਗਾ-ਸੰਤ ਸਿਪਾਹੀ ਵਿਚਾਰ ਮੰਚ

0
248

ਜੰਡਿਆਲਾ ਗੁਰੂ, (ਕੰਵਲਜੀਤ ਸਿੰਘ ਲਾਡੀ) -ਸੰਤ ਸਿਪਾਹੀ ਵਿਚਾਰ ਮੰਚ ਦੇ ਕੋ-ਆਰਡੀਨੇਟਰ ਸ: ਹਰੀ ਸਿੰਘ ਮਥਾਰੂ ਨੇ ਆਪਣੀ ਪੰਜਾਬ ਫੇਰੀ ਦੌਰਾਨ ਸਥਾਨਕ ਕਸਬੇ ਵਿਖੇ ਵਿਚਾਰ ਸਾਂਝੇ ਕੀਤੇ ਕਿ 2021 ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਵਸ 8 ਦਸੰਬਰ ਨੂੰ ਮਨਾਇਆ ਗਿਆ ਸੀ । ਗੁਰਦੁਆਰਾ ਸੀਸ ਗੰਜ ਚਾਂਦਨੀ ਚੌਂਕ ਦਿੱਲੀ ਵਿਖੇ ਇਤਿਹਾਸਕ ਬੋਰਡਾਂ ਅਤੇ ਇਤਿਹਾਸਕ ਖੂਹ ’ਤੇ ਵੀ ਸ਼ਹੀਦੀ ਦੀ ਤਾਰੀਖ 11 ਨਵੰਬਰ ਲਿਖੀ ਹੋਈ ਹੈ। ਚੰਦਰਮਾ ਦੇ ਕਲੰਡਰ ਮਘਰ ਸੁਦੀ 5 ਮੁਤਾਬਿਕ 8 ਦਿਸੰਬਰ ਬਣਦੀ ਹੈ ਕਿਓੁਂਕਿ 4 ਦਿਸੰਬਰ ਦੀ ਮੱਸਿਆ ਸੀ ਪੂਰਨਮਾਸ਼ੀ 19 ਦਿਸੰਬਰ ਦੀ ਸੀ ਤੇ ਪੋਹ ਚੜਿਆ 20 ਦਿਸੰਬਰ ਹੈ। ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ 7 ਪੋਹ ਮੁਤਾਬਿਕ ਤਾਰੀਖ 27 ਦਸੰਬਰ ਬਣੇਗਾ ਪਰ ਪੰਥ 22 ਦਸੰਬਰ ਦਾ ਪ੍ਰਚਾਰ ਕਰ ਰਿਹਾ ਕਿਉਂਕਿ ਸੰਗਰਾਂਦ 15 ਦਸੰਬਰ ਦੀ ਸੀ । ਸ: ਮਥਾਰੂ ਨੇ ਰੋਸ ਜਾਹਿਰ ਕਰਦਿਆਂ ਕਿਹਾ ਕਿ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਵਾਸਤੇ ਚੰਦਰਮਾ ਵਾਲਾ ਕਲੰਡਰ ਅਤੇ ਸਾਹਿਬਜ਼ਾਦਿਆਂ ਵਾਸਤੇ ਸੂਰਜ ਵਾਲਾ ਕਲੰਡਰ ਕਿਹੜੇ ਪੰਡਤਾਂ ਮੁਤਾਬਿਕ ਹੈ? ਸ਼੍ਰੀ ਮਥਾਰੂ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ , ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ, ਤਖਤ ਪਟਨਾ ਸਾਹਿਬ ਆਦਿ ਸਭ ਦੇ ਸਭ ਸਾਰੇ ਗੁਰੂ ਸਿੰਘ ਜੀ ਦੇ ਪ੍ਰਕਾਸ਼ ਦੀ ਤਾਰੀਖ ਵੀ 22 ਦਸੰਬਰ 1666 ਲਿਖਦੇ ਨੇ। ਉਹਨਾਂ ਕਿਹਾ ਕਿ ਪੰਥ ਨੂੰ ਫੈਸਲਾ ਕਰਨਾ ਪਵੇਗਾ ਕਿ ਕਿਹੜੇ ਕਲੰਡਰ ਮੁਤਾਬਿਕ ਇਤਿਹਾਸਕ ਦਿਨ, ਦਿਹਾੜੇ ਮਨਾਉਂਦੇ ਨੇ, ਸਾਡੀ ਨਵੀਂ ਪਨੀਰੀ ਅਤੇ ਓਹਨਾਂ ਦੇ ਮਾਤਾ ਪਿਤਾ ਵਿਸ਼ਵ ਪ੍ਰਸਿੱਧ ਇੰਗਲਿਸ਼ ਕਲੰਡਰ ਮੁਤਾਬਿਕ ਆਪਣੇ ਦਿਨ ਦਿਹਾੜੇ ਮਨਾਉਂਦੇ ਨੇ ਅਤੇ ਮੂੰਹ ਜ਼ਬਾਨੀ ਇੱਕ ਦੂਜੇ ਨੂੰ ਇੰਗਲਿਸ਼ ਕਲੰਡਰ ਮੁਤਾਬਿਕ ਸੰਦੇਸ਼ ਭੇਜ ਦੇਂਦੇ ਨੇ। ਇਹ ਬਹੁਤ ਹੀ ਮੰਦਭਾਗਾ ਹੈ ਕਿ ਪੰਥ ਇਤਿਹਾਸਕ ਤਾਰੀਖਾਂ ਬਾਰੇ ਅਵੇਸਲਾ ਹੋਇਆ ਪਿਆ ਹੈ।

LEAVE A REPLY

Please enter your comment!
Please enter your name here