ਕੁਲਦੀਪ ਸਿੰਘ ਗੜਗਜ ਦੇ ਅਕਾਲ ਤਖਤ ਦਾ ਕਰਜਕਾਰੀ ਜਥੇਦਾਰ ਅਤੇ ਕੇਸਗੜ ਸਾਹਿਬ ਅਨੰਦਪੁਰ ਸਾਹਿਬ ਦਾ ਜਥੇਦਾਰ ਬਣਾਏ ਜਾਣ ਤੇ ਪਿੰਡ ਜਬੋਵਾਲ ਵਿਚ ਖੁਸ਼ੀਆਂ ਭਰਿਆ ਮਹੌਲ,ਪਰਵਾਰ ਨੂੰ ਮਿਲ ਰਹੀਆਂ ਵਧਾਈਆਂ।
ਬਾਬਾ ਬਕਾਲਾ , 7 ਮਾਰਚ , 2025
ਇਥੋਂ ਨਜਦੀਕੀ ਪਿੰਡ ਜਬੋਵਾਲ ਦੇ ਜੰਮਪਲ ਕੁਲਦੀਪ ਸਿੰਘ ਗੜਗਜ ਦੇ ਅਕਾਲ ਤਖਤ ਦਾ ਕਾਰਜਕਾਰੀ ਜਥੇਦਾਰ ਅਤੇ ਤਖਤ ਕੇਸਗੜ ਸਾਹਿਬ ਅਨੰਦਪੁਰ ਜਥੇਦਾਰ ਬਣਾਇਆ ਜਾਣਾਂ ਇਸ ਇਲਾਕੇ ਅਤੇ ਪਿੰਡ ਜਬੋਵਾਲ ਲਈ ਬਹੁਤ ਹੀ ਮਾਣ ਵਾਲੀ ਗਲ ਹੈ।ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸਰਕਲ ਟਾਂਗਰਾ ਦੇ ਪ੍ਰਧਾਨ ਸੁਖਰਾਜ ਸਿੰਘ ਮੁਛੱਲ,ਗੁਰਭੇਜ ਸਿੰਘ ਜਬੋਵਾਲ,ਜਥੇਦਾਰ ਪ੍ਰੀਤਮ ਸਿੰਘ ਭਿੰਡਰ,ਨਵਰਾਜ ਸਿੰਘ,ਫਰਿਆਦ ਸਿੰਘ ਪ੍ਰਚਾਰਕ,ਰਛਪਾਲ ਸਿੰਘ,ਸਰਦੂਲ ਸਿੰਘ,ਗੁਰਿੰਦਰ ਸਿੰਘ ਖਾਸਾ,ਅਬਰਾਜ ਸਿੰਘ,ਗੁਰਮੇਜ ਸਿੰਘ,ਨੇ ਕਿਹਾ ਕਿ ਕੁਲਦੀਪ ਸਿੰਘ ਗੜਗਜ ਦੀਆਂ ਵਡਮੁਲੀਆਂ ਸੇਵਾਵਾਂ ਨੂੰ ਮੁਖ ਰੱਖ ਕੇ ਕੁਲਦੀਪ ਸਿੰਘ ਨੂੰ ਕੌਮ ਦੀ ਬਹੁਤ ਵਡੀ ਜਿੰਮੇਵਾਰੀ ਮਿਲੀ ਹੈ।ਕੁਲਦੀਪ ਸਿੰਘ ਮੁਢਲੇ ਤੌਰ ਤੇ ਪਿੰਡ ਅਤੇ ਇਲਾਕੇ ਦੀਆਂ ਧਾਰਮਿਕ ਅਤੇ ਸਮਾਜ ਸੇਵਾ ਦੇ ਕੰਮਾਂ ਨਾਲ ਜੁੜਿਆ ਰਿਹਾ ਹੈ।ਮੁਢਲੀ ਵਿਿਦਆ ਪਿੰਡ ਜਬੋਵਾਲ ਦੇ ਸਕੂਲ ਤੋਂ ਹਾਸਲ ਕਰਕੇ ਐਮ ਏ ਇਤਿਹਾਸ ਸਿਖ ਮਿਸ਼ਨਰੀ ਕਾਲਜ ਤੋਂ ਰੈਗੂਲਰ ਕੋਰਸ ਕੀਤਾ।ਸੰਨ 2001 ਤੋਂ ਗੁਰੂ ਗਰੰਥ ਸਾਹਿਬ ਜੀ ਦੀ ਗੁਰਬਾਣੀ ਦੀ ਵਿਆਖਿਆ ਦੇ ਹੋਰਨਾਂ ਧਾਰਮਿਕ ਗਰੰਥ ਦਾ ਅਧਿਅਨ ਰਹਿਤ ਮਰਿਯਾਦਾ ਦੀ ਪੂਰੀ ਵਿਆਖਿਆ ਕੀਤੀ।ਪਿਛਲੇ ਤਿੰਨ ਸਾਲਾਂ ਗੁਰਦੁਆਰਾ ਮੰਜੀ ਸਾਹਿਬ ਦਰਬਾਰ ਸਾਹਿਬ ਤੋਂ ਵੀ ਗੁਰੂ ਗਰੰਥ ਸਾਹਿਬ ਜੀ ਦੀ ਗੁਰਬਾਣੀ ਦੀ ਵਿਆਖਿਆ ਸਿਖ ਇਤਿਹਾਸ ਦੀ ਜਾਣਕਾਰੀ ਸਿਖ ਸੰਗਤਾਂ ਤੱਕ ਪਹੁੰਚਾਉਂਦੇ ਰਹੇ ਹਨ।ਸਕੂਲਾਂ ਦੇ ਵਿਿਦਆਰਥੀਆਂ ਨੂੰ ਗੁਰਬਾਣੀ ਅਤੇ ਸਿਖ ਧਰਮ ਦੀ ਜਾਣਕਾਰੀ ਦੇਣ ਲਈ ਬਹੁਤ ਵੱਡੇ ਉਪਰਾਲੇ ਕਰਦੇ ਰਹੇ ਹਨ।ਚੰਗੀਆਂ ਪੁਜੀਸ਼ਨਾਂ ਹਾਸਲ ਕਰਨ ਵਾਲਿਆਂ ਨੂੰ ਇਨਾਮ ਦੇਣੇ ਸਿਖ ਬਚਿਆਂ ਨੂੰ ਦਸਤਾਰ ਦੀ ਮਹਤਤਾ ਤੋਂ ਜਾਣੂ ਕਰਵਾ ਕੇ ਦਸਤਾਰਾਂ ਭੇਟ ਕਰਦੇ ਰਹੇ ਹਨ।ਗਰੀਬ ਬਚਿਆਂ ਬੇਸਹਾਰਾ ਬਚਿਆਂ ਯਤੀਮ ਬੱਚਿਆਂ ਦੀ ਪੜਾਈ ਤੇ ਰੈਣ ਬਸੇਰੇ ਲਈ ਉਪਰਾਲੇ ਕਰਦੇ ਰਹੇ ਹਨ।ਅੱਜ ਉਹਨਾਂ ਦੇ ਪ੍ਰਵਾਰ ਨੂੰ ਵੱਡੇ ਪੱਧਰ ਤੇ ਲੋਕ ਵਧਾਈਆਂ ਦੇਣ ਲਈ ਪਹੁੰਚ ਰਹੇ ਹਨ।