ਕੁੱਲਰੀਆਂ ਅਬਾਦਕਾਰ ਕਿਸਾਨਾਂ ਦਾ ਉਜਾੜਾ ਨਹੀਂ ਹੋਣ ਦਿੱਤਾ ਜਾਵੇਗਾ: ਹਰਦਾਸਪੁਰਾ, ਅਮਲਾ ਸਿੰਘ ਵਾਲਾ

0
257

ਠੁੱਲੀਵਾਲ,ਕੁਰੜ, ਦੱਧਾਹੂਰ ,ਨਿਹਾਲੂਵਾਲ ਅਤੇ ਛੀਨੀਵਾਲ ਖੁਰਦ ਵਿਖੇ ਭਗਵੰਤ ਮਾਨ ਸਰਕਾਰ ਦੀ ਅਰਥੀ ਸਾੜ੍ਹੀਆਂ
ਮਹਿਲਕਲਾਂ, 24 ਅਗਸਤ, 2023: ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਸੂਬਾ ਕਮੇਟੀ ਵੱਲੋਂ ਕੁੱਲਰੀਆਂ ਅਬਾਦਕਾਰ ਕਿਸਾਨਾਂ ਨੂੰ ਜਬਰੀ ਉਜਾੜਨ ਦੇ ਮਸਲੇ ਤੇ ਭਗਵੰਤ ਮਾਨ ਸਰਕਾਰ ਦੀਆਂ ਪਿੰਡ-ਪਿੰਡ ਅਰਥੀਆਂ ਸਾੜ੍ਹਨ ਦਾ ਸੱਦਾ ਦਿੱਤਾ ਗਿਆ ਹੈ। ਮਹਿਲਕਲਾਂ ਬਲਾਕ ਦੇ ਪਿੰਡਾਂ ਠੁੱਲੀਵਾਲ, ਕੁਰੜ, ਨਿਹਾਲੂਵਾਲ, ਦੱਧਾਹੂਰ ਅਤੇ ਛੀਨੀਵਾਲ ਖੁਰਦ ਵਿਖੇ ਬਲਾਕ ਪ੍ਰਧਾਨ ਨਾਨਕ ਸਿੰਘ ਅਮਲਾ ਸਿੰਘ ਵਾਲਾ ਦੀ ਅਗਵਾਈ ਹੇਠ ਪਿੰਡਾਂ ਦੀਆਂ ਸੱਥਾਂ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ ਮਰਦ-ਔਰਤ ਕਾਰਕੁਨਾਂ ਨੇ ਇਕੱਠੇ ਹੋਕੇ ਅਰਥੀਆਂ ਸਾੜੀਆਂ।

ਇਸ ਸਮੇਂ ਸੰਬੋਧਨ ਕਰਦਿਆਂ ਜਗਰਾਜ ਸਿੰਘ ਹਰਦਾਸਪੁਰਾ, ਅਮਨਦੀਪ ਸਿੰਘ ਰਾਏਸਰ ਅਤੇ ਅਮਰਜੀਤ ਸਿੰਘ ਠੁੱਲੀਵਾਲ ਨੇ ਕਿਹਾ ਕਿ ਪਿੰਡ ਕੁੱਲਰੀਆਂ ਵਿਖੇ ਪਿੰਡ ਦੀ ਬੱਚਤ ਜਮੀਨ ਉੱਪਰ 60-65 ਸਾਲ ਤੋਂ 70 ਏਕੜ ਜਮੀਨ ਉੱਪਰ ਪਿੰਡ ਕੁੱਲਰੀਆਂ ਦੇ 40 ਦੇ ਕਰੀਬ ਪਰਿਵਾਰ ਖੇਤੀ ਕਰਦੇ ਆ ਰਹੇ ਹਨ। ਇਸੇ ਬੱਚਤ ਜ਼ਮੀਨ ਉੱਪਰ ਬਹੁਤ ਸਾਰੇ ਲੋੜਬੰਡ ਮਜ਼ਦੂਰਾਂ ਨੇ ਮਕਾਨ ਵੀ ਬਣਾਏ ਹੋਏ ਹਨ। ਹੁਣ ਭਗਵੰਤ ਮਾਨ ਸਰਕਾਰ ਜਮੀਨਾਂ ਤੋਂ ਕਬਜਾ ਛੁਡਾਉਣ ਦੀ ਮੁਹਿੰਮ ਦੇ ਨਾਂ ਹੇਠ ਇਨ੍ਹਾਂ ਗਰੀਬ ਕਿਸਾਨਾਂ ਨੂੰ ਜਬਰੀ ਉਜਾੜ ਰਹੀ ਹੈ। ਜਦਕਿ ਦਹਾਕਿਆਂ ਬੱਧੀ ਸਮੇਂ ਤੋਂ ਇਹ ਜਮੀਨ ਸਰਕਾਰੀ ਰਿਕਾਰਡ ਵਿੱਚ ਇਨ੍ਹਾਂ ਕਿਸਾਨਾਂ ਦੇ ਨਾਂ ਬੋਲ ਰਹੀ ਹੈ। ਖੇਤੀਬਾੜੀ ਮੋਟਰ ਕੁਨੈਕਸ਼ਨ ਚੱਲ ਰਹੇ ਹਨ। ਹੁਣ ਪਿੰਡ ਦਾ ਹੈਂਕੜਬਾਜ ਸਰਪੰਚ ਹਕੂਮਤੀ ਅਤੇ ਪ੍ਰਸ਼ਾਸ਼ਨਿਕ ਸ਼ਹਿ ਤੇ ਸ਼ਰੇਆਮ ਕਿਸਾਨਾਂ ਦਾ ਉਜਾੜਾ ਕਰਨ ਉੱਪਰ ਤੁਲਿਆ ਹੋਇਆ ਹੈ।

ਆਗੂਆਂ ਨੇ ਕਿਹਾ ਕਿ ਭਾਕਿਯੂ ਏਕਤਾ ਡਕੌਂਦਾ ਕੁੱਲਰੀਆਂ ਪਿੰਡ ਦੇ ਕਿਸਾਨਾਂ ਉ ਉਜਾੜੇ ਖਿਲਾਫ ਦੋ ਮਹੀਨੇ ਤੋਂ ਸੰਘਰਸ਼ ਕਰ ਰਹ‌ੀ ਹੈ। ਅਬਾਦਕਾਰ ਕਿਸਾਨਾਂ ਅਤੇ ਭਾਕਿਯੂ ਏਕਤਾ ਡਕੌਂਦਾ ਦੇ ਸੈਂਕੜੇ ਕਿਸਾਨਾਂ ਉੱਪਰ ਪੁਲਿਸ ਨੇ ਕੇਸ ਦਰਜ ਕਰ ਲਏ ਹਨ। ਆਗੂਆਂ ਕਿਹਾ ਕਿ ਪੁਲਿਸ ਵੱਲੋਂ ਦਰਜ ਕੀਤੇ ਕੇਸ ਉਨ੍ਹਾਂ ਨੂੰ ਡਰਾ ਧਮਕਾ ਨਹੀਂ ਸਕਦੇ। ਅਜਿਹਾ ਕਰਨ ਨਾਲ ਪੁਲਿਸ ਪ੍ਰਸ਼ਾਸ਼ਨ ਅਤੇ ਭਗਵੰਤ ਮਾਨ ਸਰਕਾਰ ਪ੍ਰਤੀ ਲੋਕਾਂ ਅੰਦਰ ਗੁੱਸਾ ਹੋਰ ਵਧੇਰੇ ਫੈਲ ਰਿਹਾ ਹੈ। ਪੁਲਿਸ ਦੀ ਇਸ ਧੱਕੇਸ਼ਾਹੀ ਖਿਲ਼ਾਫ 28 ਅਗਸਤ ਨੂੰ ਐਸਐਸਪੀ ਦਫ਼ਤਰ ਮਾਨਸਾ ਅੱਗੇ ਸੂਬਾਈ ਧਰਨਾ ਦਿੱਤਾ ਜਾ ਰਿਹਾ ਹੈ। ਆਗੂਆਂ ਨੇ ਵੱਡੀ ਗਿਣਤੀ ਵਿੱਚ 28 ਅਗਸਤ ਮਾਨਸਾ ਪੁੱਜਣ ਦੀ ਅਪੀਲ ਕੀਤੀ। ਆਗੂਆਂ ਨੇ ਲੌਂਗੋਵਾਲ ਵਿਖੇ ਪੁਲਿਸ ਵੱਲੋਂ ਸੰਘਰਸ਼ਸ਼ੀਲ ਕਿਸਾਨਾਂ ਉੱਪਰ ਤਸ਼ੱਦਦ ਕਰਨ ਨਾਲ ਇੱਕ ਕਿਸਾਨ ਪ੍ਰੀਤਮ ਸਿੰਘ ਦੇ ਸ਼ਹੀਦ ਹੋਣ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਸੰਘਰਸ਼ ਨਾਲ ਇੱਕਮੁੱਠਤਾ ਦਾ ਪ੍ਰਗਟਾਵਾ ਕੀਤਾ ਗਿਆ।

ਆਗੂਆਂ ਭਾਗ ਸਿੰਘ ਕੁਰੜ, ਸੁਖਦੇਵ ਸਿੰਘ ਕੁਰੜ, ਆਤਮਾ ਸਿੰਘ ਕੁਰੜ, ਬਲਵੀਰ ਸਿੰਘ ਕੁਰੜ, ਦੀਪਾ ਸਿੰਘ ਨਿਹਾਲੂਵਾਲ, ਮਨਦੀਪ ਸਿੰਘ ਦੱਧਾਹੂਰ, ਸੋਨੀ, ਮਨਪ੍ਰੀਤ ਸਿੰਘ ਦੱਧਾਹੂਰ ,ਸੁਖਜੀਤ ਸਿੰਘ, ਜਸਵਿੰਦਰ ਸਿੰਘ, ਘੋਨਾ ਸਿੰਘ, ਜੀਤ ਸਿੰਘ ਛੀਨੀਵਾਲ ਖੁਰਦ ਆਦਿ ਨੇ ਐਲਾਨ ਕੀਤਾ ਕਿ ਹਰ ਕੁਰਬਾਨੀ ਦੇਕੇ ਕੁੱਲਰੀਆਂ ਪਿੰਡ ਦੇ ਅਬਾਦਕਾਰ ਕਿਸਾਨਾਂ ਦੇ ਜਮੀਨ ਦੀ ਰਾਖੀ ਕੀਤੀ ਜਾਵੇਗੀ। ਇਸ ਸਮੇਂ ਭੋਲਾ ਸਿੰਘ, ਰਾਮ ਸਿੰਘ, ਸਾਧੂ ਸਿੰਘ, ਜਗਤਾਰ ਸਿੰਘ, ਜਗਰੂਪ ਸਿੰਘ ਆਦਿ ਕਿਸਾਨ ਆਗੂਆਂ ਨੇ ਵੀ ਵਿਚਾਰ ਪੇਸ਼ ਕੀਤੇ।

LEAVE A REPLY

Please enter your comment!
Please enter your name here