ਕੇਂਦਰੀ ਪੰਜਾਬੀ ਲੇਖਕ ਸਭਾ ਕਰਵਾਏਗੀ ਭਾਸ਼ਾ ਸੈਮੀਨਾਰ ਖਾਲਸਾ ਕਾਲਜ ਕਰੇਗਾ ਮੇਜ਼ਬਾਨੀ

0
23
ਅੰਮ੍ਰਿਤਸਰ, 1 ਅਕਤੂਬਰ (ਸ਼ੁਕਰਗੁਜ਼ਾਰਸਿੰਘ):- ਪੰਜਾਬੀ ਲੇਖਕਾਂ ਦੀ ਸਿਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ ਵਲੋਂ ਮਾਤ ਭਾਸ਼ਾ ਦੇ ਪ੍ਰਚਾਰ ਅਤੇ ਪਾਸਾਰ ਹਿੱਤ ਅਰੰਭੀ ਸਹਿਤਕ ਸਮਾਗਮਾਂ ਦੀ ਲੜੀ ਤਹਿਤ ਅਮ੍ਰਿਤਸਰ ਦੇ ਇਤਿਹਾਸਕ ਖਾਲਸਾ ਕਾਲਜ ਦੇ ਸਹਿਯੋਗ ਨਾਲ ਭਾਸ਼ਾ ਸੈਮੀਨਾਰ ਕਰਵਾਇਆ ਜਾ ਰਿਹਾ ਹੈ। ਸਮਾਗਮ ਦੇ ਕਨਵੀਨਰ ਕਥਾਕਾਰ ਦੀਪ ਦੇਵਿੰਦਰ ਸਿੰਘ,ਡਾ ਆਤਮ ਰੰਧਾਵਾ, ਸ਼ੈਲਿੰਦਰਜੀਤ ਰਾਜਨ, ਡਾ ਹੀਰਾ ਸਿੰਘ, ਮਨਮੋਹਨ ਢਿੱਲੋਂ,  ਹਰਜੀਤ ਸਿੰਘ ਸੰਧੂ ਅਤੇ ਪ੍ਰਤੀਕ ਸਹਿਦੇਵ  ਨੇ ਦੱਸਿਆ ਕਿ ਕੇਂਦਰੀ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਅਤੇ ਜਰਨਲ ਸਕੱਤਰ ਸੁਸ਼ੀਲ ਦੁਸਾਂਝ ਹੁਰਾਂ ਦੀ ਅਗਵਾਈ ਵਿਚ 5 ਅਕਤੂਬਰ ਐਤਵਾਰ ਸਵੇਰੇ 10-30 ਵਜੇ ਹੋ ਰਹੇ ਇਸ ਸੈਮੀਨਾਰ ਦਾ ਵਿਸ਼ਾ ਹੋਵੇਗਾ “ਅਜੋਕੀ ਸਿੱਖਿਆ ਨੀਤੀ ਅਤੇ ਮਾਤ ਭਾਸ਼ਾ” ਜਦਕਿ ਮੁੱਖ ਵਕਤਾ ਵਜੋਂ ਡਾ. ਸੁਰਜੀਤ ਸਿੰਘ ਭੱਟੀ ਵਿਸ਼ੇ ਤੇ ਚਰਚਾ ਕਰਨਗੇ । ਸਥਾਨਕ ਖਾਲਸਾ ਕਾਲਜ ਵਿੱਚ ਹੋ ਰਹੇ ਇਸ ਸਮਾਗਮ ਦੀ ਪ੍ਰਧਾਨਗੀ ਸੀਨੀਅਰ ਪੱਤਰਕਾਰ ਅਤੇ ਕਾਲਮ ਨਵੀਸ ਸਤਨਾਮ ਸਿੰਘ ਮਾਣਕ ਕਰਨਗੇ ਅਤੇ ਡਾ ਲਖਵਿੰਦਰ ਸਿੰਘ ਜੌਹਲ, ਪ੍ਰਿੰ ਡਾ ਮਹਿਲ ਸਿੰਘ, ਕੇਵਲ ਧਾਲੀਵਾਲ ਅਤੇ ਡਾ ਹਰਜਿੰਦਰ ਸਿੰਘ ਅਟਵਾਲ ਸਮਾਗਮ ਦੇ ਵਿਸ਼ੇਸ਼ ਮਹਿਮਾਨ ਹੋਣਗੇ।

LEAVE A REPLY

Please enter your comment!
Please enter your name here