ਕੇਂਦਰੀ ਪੰਜਾਬੀ ਲੇਖਕ ਸਭਾ ਕਰੇਗੀ ਆਲਮੀ ਪੰਜਾਬੀ ਕਾਨਫਰੰਸ ਦੀ ਮੇਜ਼ਬਾਨੀ

0
133

ਪ੍ਰੋ. ਅਨੂਪ ਵਿਰਕ ਨੂੰ ਦਿੱਤੀ ਭਾਵ- ਭਿੰਨੀ ਸ਼ਰਧਾਂਜਲੀ
ਬਾਬਾ ਬਕਾਲਾ ਸਾਹਿਬ 16 ਅਕਤੂਬਰ
ਕੇਂਦਰੀ ਪੰਜਾਬੀ ਲੇਖਕ ਸਭਾ ਰਜਿ ਦੀ ਕਾਰਜਕਾਰਨੀ ਦੀ ਇਕੱਤਰਤਾ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਦੀ ਪ੍ਰਧਾਨਗੀ ਹੇਠ ਹੋਈ । ਜਿਸ ਵਿੱਚ ਬੀਤੇ ਦਿਨ ਵਿਛੋੜਾ ਦੇ ਗਏ ਕੇਂਦਰੀ ਸਭਾ ਦੇ ਸਾਬਕਾ ਪ੍ਰਧਾਨ ਪ੍ਰੋ ਅਨੂਪ ਵਿਰਕ ਨੂੰ ਹਾਜਰ ਸਾਹਿਤਕਾਰਾਂ ਵਲੋਂ ਮੋਨ ਧਾਰਨ ਕਰਕੇ ਅਕੀਦਤ ਦੇ ਫੁੱਲ ਭੇਂਟ ਕੀਤੇ ਗਏ। ਸ਼੍ਰੀ ਦਰਸ਼ਨ ਬੁੱਟਰ ਦੇ ਸਵਾਗਤੀ ਸਬਦਾਂ ਨਾਲ ਸ਼ੁਰੂ ਹੋਈ ਕਾਰਜਕਾਰਨੀ ਦੀ ਮੀਟਿੰਗ ਵਿੱਚ ਕਥਾਕਾਰ ਦੀਪ ਦੇਵਿੰਦਰ ਸਿੰਘ ਨੇ ਕੇਂਦਰੀ ਸਭਾ ਦੇ ਜਥੇਬੰਦਕ ਅਤੇ ਅਕਾਦਮਿਕ ਕੰਮ-ਕਾਜ, ਪੰਜਾਬ ਅਤੇ ਪੰਜਾਬੋਂ ਬਾਹਰ ਜੋਨ ਸਥਾਪਿਤ ਕਰਕੇ ਅਹੁਦੇਦਾਰਾਂ ਨੂੰ ਜਿੰਮੇਵਾਰੀ ਸੌਂਪਣੀ, ਆਲਮੀ ਪੰਜਾਬੀ ਕਾਨਫਰੰਸ ਦੀ ਤਿਆਰੀ, ਲੇਖਕ ਸੂਚੀ ਅਤੇ ਲੇਖਕ ਅੰਕ ਦੀ ਸੋਧ ਸੁਧਾਈ ਆਦਿ ਏਜੰਡੇ ਪੇਸ਼ ਕੀਤੇ। ਜਿਹਨਾਂ ਉਤੇ ਚਰਚਾ ਕਰਦਿਆਂ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਡਾ ਹਰਜਿੰਦਰ ਸਿੰਘ ਅਟਵਾਲ, ਮੱਖਣ ਕੁਹਾੜ ਅਤੇ ਡਾ. ਕਰਮਜੀਤ ਸਿੰਘ ਨੇ ਕਿਹਾ ਕਿ ਖੇਤਰੀ ਭਾਸ਼ਾਵਾਂ ਨੂੰ ਦਰਪੇਸ਼ ਚੁਣੌਤੀਆਂ ਤੇ ਖਾਸ ਕਰਕੇ ਮਾਤ ਭਾਸ਼ਾ ਪੰਜਾਬੀ ‘ਤੇ ਚੁਫੇਰਿਉਂ ਹੋ ਰਹੇ ਹਮਲਿਆਂ ਨੂੰ ਠੱਲ ਪਾਉਣ ਲਈ ਕੇਂਦਰੀ ਸਭਾ ਆਲਮੀ ਪੰਜਾਬੀ ਕਾਨਫਰੰਸ ਕਰਵਾਉਣ ਲਈ ਪਹਿਲ ਕਦਮੀ ਕਰੇ। ਸਭਾ ਵਲੋਂ ਸਰਬਸੰਮਤੀ ਨਾਲ ਭਾਸ਼ਾ ਕਾਨਫਰੰਸ ਫਰਵਰੀ ਮਾਰਚ 2024 ਵਿੱਚ ਕਰਵਾਉਣ ਦਾ ਫੈਸਲਾ ਕੀਤਾ ਗਿਆ । ਸੁਰਿੰਦਰਪ੍ਰੀਤ ਘਣੀਆਂ, ਗੁਰਭੇਜ ਸਿੰਘ ਗੁਰਾਇਆ, ਭੁਪਿੰਦਰ ਕੌਰ ਪ੍ਰੀਤ, ਡਾ: ਉਮਿੰਦਰ ਜੌਹਲ ਅਤੇ ਡਾ: ਸ਼ਿੰਦਰਪਾਲ ਸਿੰਘ ਨੇ ਕਿਹਾ ਕਿ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਸਾਰੀਆਂ ਰਾਜਨੀਤਕ ਪਾਰਟੀਆਂ ਤੀਕ ਪਹੁੰਚ ਕਰਕੇ ਉਹਨਾਂ ਨੂੰ ਮਾਤ ਭਾਸ਼ਾ ਪ੍ਰਤੀ ਨੀਤ ਅਤੇ ਨੀਤੀ ਸਪੱਸ਼ਟ ਕਰਨ ਲਈ ਕਿਹਾ ਜਾਵੇ ਅਤੇ ਉਹਨਾਂ ਵਲੋਂ ਮਿਿਲਆ ਜਵਾਬ ਜਨਤਕ ਵੀ ਕੀਤਾ ਜਾਵੇ। ਮੀਤ ਪ੍ਰਧਾਨ ਸ਼ੇਲੰਿਦਰਜੀਤ ਸਿੰਘ ਰਾਜਨ, ਮਨਜੀਤ ਇੰਦਰਾ, ਗੁਰਪ੍ਰੀਤ ਰੰਗੀਲਪੁਰ, ਮਦਨ ਵੀਰਾ, ਮੂਲ ਚੰਦ ਸ਼ਰਮਾ, ਦੀਪਕ ਸ਼ਰਮਾ ਚਨਾਰਥਲ ਅਤੇ ਵਿਸ਼ਾਲ ਬਿਆਸ ਆਦਿ ਵਲੋਂ ਦਿੱਤੇ ਸੁਝਾਅ ਕਿ ਕੇਂਦਰੀ ਨਾਲ ਜੁੜੀਆਂ ਸਾਹਿਤ ਸਭਾਵਾਂ ਨੂੰ ਉਤਸ਼ਾਹਿਤ ਕਰਨ ਹਿੱਤ ਪੰਜਾਬ ਅਤੇ ਪੰਜਾਬੋਂ ਬਾਹਰ ਜੋਨ ਸਥਾਪਿਤ ਕੀਤੇ ਗਏ ਹਰ ਜੋਨ ‘ਤੇ ਕੇਂਦਰੀ ਦੇ ਸਥਾਨਕ ਅਹੁਦੇਦਾਰ ਅਤੇ ਕਾਰਜਕਾਰਨੀ ਮੈਂਬਰਾਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ । ਕੇਂਦਰੀ ਸਭਾ ਦੇ ਬੁਲਾਰੇ ਪੰਜਾਬੀ ਲੇਖਕ ਦੇ ਸੰਪਾਦਕੀ ਬੋਰਡ ਦਾ ਗਠਨ, ਸੰਵਿਧਾਨ ਸੋਧ ਕਮੇਟੀ ਅਤੇ ਕੇਂਦਰੀ ਦੀਆਂ ਮਹਿਲਾ ਅਹੁਦੇਦਾਰਾਂ ਨੂੰ ਔਰਤਾਂ ਨਾਲ ਸਬੰਧਤ ਸਰਗਰਮੀਆਂ ਆਦਿ ਕਰਵਾਉਣ ਹਿੱਤ ਜਿੰਮੇਵਾਰੀ ਵੀ ਸੌਂਪੀ ਗਈ । ਇਸ ਇਕੱਤਰਤਾ ਵਿੱਚ ਹੋਰਨਾਂ ਤੋਂ ਇਲਾਵਾ ਰਜਿੰਦਰ ਸਿੰਘ ਰਾਜਨ, ਬਲਵਿੰਦਰ ਸੰਧੂ, ਅਮਰਜੀਤ ਸਿੰਘ ਜੀਤ,ਗੁਰਬਿੰਦਰ ਸਿੰਘ ਮਾਣਕ, ਡਾ ਹਰਪ੍ਰੀਤ ਸਿੰਘ ਰਾਣਾ, ਯਤਿੰਦਰ ਕੌਰ ਮਾਹਲ, ਮਾ: ਮਨਜੀਤ ਸਿੰਘ ਵੱਸੀ, ਡਾ: ਪਰਮਜੀਤ ਸਿੰਘ ਬਾਠ, ਡਾ: ਜਸਵੰਤ ਰਾਏ, ਗੁਰਮੀਤ ਸਿੰਘ ਸਰਾਂ, ਗੁਰਮੀਤ ਸਿੰਘ ਬਾਜਵਾ, ਰਿਸ਼ੀ ਹਿਰਦੇ ਪਾਲ, ਸੁਰਿੰਦਰਜੀਤ ਚੌਹਾਨ, ਡਾ: ਦੇਵਿੰਦਰ ਸੈਂਫੀ ਅਤੇ ਗੁਰਸੇਵਕ ਸਿੰਘ ਢਿੱਲੋਂ ਆਦਿ ਹਾਜਰ ਸਨ।

LEAVE A REPLY

Please enter your comment!
Please enter your name here