ਬਾਬਾ ਬਕਾਲਾ ਸਾਹਿਬ, (ਰਾਕੇਸ਼) -ਭਾਜਪਾ ਆਗੂ ਅਤੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਐਤਵਾਰ ਸਵੇਰੇ ਸੜਕੀ ਸਾਧਨਾ ਰਾਹੀਂ ਡੇਰਾ ਬਿਆਸ ਪੁੱਜੇ, ਜਿਥੇ ਉਨ੍ਹਾਂ ਨੇ 15 ਮਿੰਟ ਤੱਕ ਦੇ ਸਮੇਂ ਲਈ ਡੇਰਾ ਮੁਖੀ ਬਿਆਸ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਮੁਲਾਕਾਤ ਕੀਤੀ ਅਤੇ ਆਪਣੀ ਇਸ ਫੇਰੀ ਤੋੋਂ ਬਾਅਦ ਵਾਪਸ ਰਵਾਨਾ ਹੋ ਗਏ। ਸੋਮ ਪ੍ਰਕਾਸ਼ ਦੀ ਇਸ ਫੇਰੀ ਅਤੇ ਮੁਲਾਕਾਤ ਸਬੰਧੀ ਕੋਈ ਜਾਣਕਾਰੀ ਹਾਸਿਲ ਨਹੀ ਹੋ ਸਕੀ, ਪਰ ਸਿਆਸੀ ਖੇਮਿਆਂ ਵਿਚ ਚਰਚਾ ਹੈ ਕਿ ਆਉਦੀਆਂ ਚੋਣਾਂ ਨੂੰ ਲੈ ਕੇ ਸਿਆਸੀ ਰੂਪ ਵਿਚ ਬਾਬਾ ਜੀ ਨਾਲ ਗਲਬਾਤ ਕੀਤੀ ਗਈ ਹੈ। ਕੇਂਦਰੀ ਮੰਤਰੀ ਵੱਲੋਂ ਭਾਜਪਾ ਆਗੂ ਵਜੋਂ ਮੁਲਾਕਾਤ ਕਰਨਾ ਪੰਜਾਬ ਦੇ ਮੌਜੂਦਾ ਹਾਲਾਤਾਂ ਦੇ ਸਮੀਕਰਨਾ ਨੂੰ ਜੋੜ ਕੇ ਵੀ ਦੇਖਿਆ ਜਾ ਰਿਹਾ ਹੈ।
Boota Singh Basi
President & Chief Editor