ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਇਟਲੀ ਚੋ ਸਿੱਖ ਆਗੂਆਂ ਨਾਲ ਕੀਤੀ ਮੁਲਾਕਾਤ

0
335
ਮਿਲਾਨ ਇਟਲੀ 9 ਸਤੰਬਰ (ਸਾਬੀ ਚੀਨੀਆ) —ਭਾਰਤ ਦੇ ਪੈਟਰੋਲੀਅਮ ,ਕੁਦਰਤੀ ਗੈਸਾਂ ਤੇ ਸ਼ਹਿਰੀ ਮੰਤਰੀ ਹਰਦੀਪ ਸਿੰਘ ਪੁਰੀ ਮਿਲਾਨ ਵਿਚ ਹੋਏ ਇਕ ਬਹੁਦੇਸ਼ੀ ਸੰਮੇਲਨ ਵਿਚ ਹਿੱਸਾ ਲੈਣ ਲਈ ਇਟਲੀ ਆਏ ਹੋਏ ਹਨ ਜਿੱਥੇ ਉਨਾਂ ਵੱਲੋ ਇਟਲੀ ਤੋ ਇਲਾਵਾ ਯੂਰਪ ਦੇ ਹੋਰਨਾਂ ਦੇਸ਼ਾਂ ਦੇ ਆਗੂਆਂ ਨਾਲ ਵੀ ਮੁਲਾਕਾਤ ਕੀਤੀ ਗਈ ਉਥੇ ਉਨਾਂ ਇਟਲੀ ਰਹਿੰਦੇ ਭਾਰਤੀ ਲੋਕਾਂ ਅਤੇ ਵਪਾਰੀਆਂ ਤੋ ਇਲਾਵਾ ਸਿੱਖ ਭਾਈਚਾਰੇ ਦੇ ਆਗੂਆਂ ਨਾਲ ਵੀ ਵਿਸ਼ੇਸ਼ ਤੌਰ ਤੇ ਮੁਲਾਕਾਤ ਕੀਤੀ| ਇਟਲੀ ਵਿਚ ਭਾਰਤੀ ਅੰਬੈਸਡਰ ਮੈਡਮ ਨੀਨਾ ਮਲਹੋਤਰਾ ਅਤੇ ਮਿਲਾਨ ਕੈਂਸਲਟ ਦਫਤਰ ਤੋ ਮੈਡਮ ਟੀ,ਅਜੂੰਗਲਾ ਜਮੀਰ ਵੱਲੋ ਉਨਾਂ ਨੂੰ ਇਟਲੀ ਆਉਣ ਤੇ ਜੀ ਆਇਆ ਆਖਿਆ ਗਿਆ ਉਪਰੰਤ ਭਾਈਚਾਰੇ ਦੇ ਲੋਕਾਂ ਨਾਲ ਗਲਬਾਤ ਕਰਦਿਆ ਕੈਬਨਿਟ ਮੰਤਰੀ ਨੇ ਦੱਸਿਆ ਕਿ ਉਹ ਬਹੁਤ ਛੋਟੀ ਉਮਰ ਵਿਚ ਇਟਲੀ ਆਏ ਸਨ ਅਤੇ ਇੱਥੋ ਦੀ ਸੰਸਕ੍ਰਿਤੀ ਤੋ ਚੰਗੀ ਤਰ੍ਹਾ ਜਾਣੂ ਹਨ ਉਨਾਂ ਭਾਰਤੀ ਲੋਕਾਂ ਨਾਲ ਗੱਲਬਾਤ ਕਰਦਿਆ ਆਖਿਆ ਕਿ ਦੇਸ਼ ਬੜੀ ਤੇਜੀ ਨਾਲ ਅੱਗੇ ਵੱਧ ਰਿਹਾ ਹੈ ਅਤੇ ਇਕ ਮਜਬੂਤ ਅਰਥ ਵਿਵਸਥਾ ਦੇ ਤੌਰ ਤੇ ਤੇਜੀ ਨਾਲ ਉੱਭਰ ਰਿਹਾ ਹੈ। ਇਸ ਮੌਕੇ ਮੌਜੂਦ ਸਿੱਖ ਆਗੂਆਂ ਵੱਲੋ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਦਿਹਾੜੇ ਨੂੰ ਦੇਸ਼ ਵਿਦੇਸ਼ ਵਿਚ ਵੱਡੀ ਪੱਧਰ ਤੇ ਮਨਾਉਣ ਲਈ ਭਾਰਤ ਸਰਕਾਰ ਦਾ ਤਹ੍ਹਿ ਦਿਲੋ ਧੰਨਵਾਦ ਵੀ ਕੀਤਾ ਗਿਆ |

LEAVE A REPLY

Please enter your comment!
Please enter your name here