ਕੇਂਦਰ ਤੋਂ ਵਿਸ਼ੇਸ਼ ਪੈਕੇਜ ਲਿਆਵਾਂਗੇ ਅਤੇ ਅੰਮ੍ਰਿਤਸਰ ਵਿੱਚ ਅਜਿਹਾ ਪ੍ਰਬੰਧ ਕਰਾਂਗੇ ਕਿ ਕੋਈ ਵੀ ਬੇਰੁਜ਼ਗਾਰ ਨਾ ਰਹੇ।

0
48
?????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????
ਲੀਡਰਸ਼ਿਪ ਕੋਲ ਵਿਜ਼ਨ ਅਤੇ ਵਿਕਾਸ ਲਈ ਰੋਡ ਮੈਪ ਦਾ ਹੋਣਾ ਜ਼ਰੂਰੀ: ਤਰਨਜੀਤ ਸਿੰਘ ਸੰਧੂ
ਕੇਂਦਰ ਤੋਂ ਵਿਸ਼ੇਸ਼ ਪੈਕੇਜ ਲਿਆਵਾਂਗੇ ਅਤੇ ਅੰਮ੍ਰਿਤਸਰ ਵਿੱਚ ਅਜਿਹਾ ਪ੍ਰਬੰਧ ਕਰਾਂਗੇ ਕਿ ਕੋਈ ਵੀ ਬੇਰੁਜ਼ਗਾਰ ਨਾ ਰਹੇ।

ਅੰਮ੍ਰਿਤਸਰ 25 ਮਾਰਚ

ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਲੀਡਰਸ਼ਿਪ ਲਈ ਵਿਜ਼ਨ ਅਤੇ ਵਿਕਾਸ ਲਈ ਯੋਜਨਾਬੰਦੀ ਦਾ ਹੋਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਲਈ ਕੇਂਦਰ ਤੋਂ ਸਪੈਸ਼ਲ ਪੈਕੇਜ ਦੀ ਮੰਗ ਕਰਾਂਗੇ ਅਤੇ ਅੰਮ੍ਰਿਤਸਰ ਵਿਚ ਅਜਿਹੀ ਵਿਵਸਥਾ ਤਿਆਰ ਕਰਾਂਗੇ ਕਿ ਕੋਈ ਵੀ ਬੇਰੁਜ਼ਗਾਰ ਨਾ ਰਹੇ। ਉਹ ਅੱਜ ਹੋਲੀ ਸਿਟੀ ਵਿਖੇ  ਇਕ ਪ੍ਰਭਾਵਸ਼ਾਲੀ ਸਨਮਾਨ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ।ਇਸ ਮੌਕੇ ਸਰਦਾਰ ਤਰਨਜੀਤ ਸਿੰਘ ਸੰਧੂ ਨੂੰ ਸਨਮਾਨਿਤ ਕਰਨ ਮੌਕੇ ਸਥਾਨਕ ਭਾਜਪਾ ਆਗੂਆਂ ਤੇ ਸਰਗਰਮ ਵਰਕਰਾਂ ਵਿੱਚ ਬੇਹੱਦ ਖ਼ੁਸ਼ੀ ਪਾਈ ਜਾ ਰਹੀ ਸੀ।
ਸਰਦਾਰ ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਮੈਂ ਮਾਣ ਮਹਿਸੂਸ ਕਰਦਾ ਹਾਂ ਕਿ ਮੈਨੂੰ ਭਾਰਤ ਦੀ ਸੇਵਾ ਅਤੇ ਸਿੱਖੀ ਦੀ ਦਸਤਾਰ ਨੂੰ ਦੇਸ਼ ਵਿਦੇਸ਼ ਵਿਚ ਸਨਮਾਨ ਦਿਵਾਉਣ ਦਾ ਮੌਕਾ ਮਿਲਿਆ।  ਉਨ੍ਹਾਂ ਕਿਹਾ ਕਿ ਦੋ ਸ਼ਾਲਾਂ ਅੰਦਰ ਸ਼ਹਿਰ ਨੂੰ ਇੰਦੌਰ ਤੋਂ ਵੀ ਬਿਹਤਰ ਤੇ ਸਾਫ਼ ਸੁਥਰਾ ਬਣਾਇਆ ਜਾਵੇਗਾ।  ਉਨ੍ਹਾਂ ਨੇ ਕਿਹਾ ਕੇ ਅੰਮ੍ਰਿਤਸਰ ਸਿਫ਼ਤੀਂ ਦਾ ਘਰ ਹੈ। ਉਹ ਅੰਮ੍ਰਿਤਸਰ ਦੇ ਵਿਕਾਸ, ਖੇਤੀ ਨੂੰ ਲਾਭਦਾਇਕ ਬਣਾਉਣ, ਇੱਥੋਂ ਦੀ ਇੰਡਸਟਰੀ, ਵਪਾਰਕ ਉੱਨਤੀ ਅਤੇ ਨੌਜਵਾਨਾਂ ਨੂੰ ਹੁਨਰਮੰਦ ਬਣਾ ਕੇ ਉਹਨਾਂ ਨੂੰ ਜ਼ਿੰਦਗੀ ਚ ਸਫਲ ਬਣਾਉਣ ਲਈ ਯਤਨਸ਼ੀਲ ਰਹੇਗਾ ਅਤੇ ਲੋਕਾਂ ਦੀਆਂ ਆਸਾਂ ਉਮੀਦਾਂ ਤੇ ਖਰਾ ਉੱਤਰਿਆ ਜਾਵੇਗਾ । ਭਾਜਪਾ ੳ ਬੀ ਸੀ ਮੋਰਚਾ ਦੇ ਪ੍ਰਧਾਨ ਸਾਬਕਾ ਵਿਧਾਇਕ ਅਮਰਪਾਲ ਸਿੰਘ ਬੋਨੀ ਅਜਨਾਲਾ ਨੇ ਕਿਹਾ ਕਿ ਸਰਦਾਰ ਸੰਧੂ ਖ਼ੁਦ ਵੀ ਭਾਰਤੀ ਵਿਦੇਸ਼ ਸੇਵਾ ਦੌਰਾਨ ਭਾਰਤ ਨੂੰ ਵਿਸ਼ਵ ਭਰ ਵਿਚ ਨਵੀਂ ਪਹਿਚਾਣ ਦਿਵਾ ਕੇ ਆਪਣੀ ਕਾਬਲੀਅਤ ਨੂੰ ਸਿੱਧ ਕਰ ਚੁੱਕੇ ਹਨ। ਅੰਮ੍ਰਿਤਸਰ ਨੂੰ ਸਰਦਾਰ ਸੰਧੂ ਵਰਗੇ ਇਮਾਨਦਾਰ ਅਤੇ ਸਮਰੱਥਾਵਾਨ ਆਗੂ ਦੀ ਜ਼ਰੂਰਤ ਸੀ। ਜੋ ਹੁਣ ਪੂਰੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਸਰਦਾਰ ਸੰਧੂ ਵੱਲੋਂ ਨਵੀਂ ਦਿੱਲੀ ਤੋਂ ਅੰਮ੍ਰਿਤਸਰ ਲਈ ਯੋਜਨਾਵਾਂ ਨੂੰ ਅਮਲੀਜਾਮਾ ਪਹਿਨਾਉਣ ਦੇ ਯਤਨ ਨੂੰ ਕਾਮਯਾਬੀ ਮਿਲ ਰਹੀ ਹੈ।
ਜ਼ਿਲ੍ਹਾ ਭਾਜਪਾ ਪ੍ਰਧਾਨ  ਹਰਵਿੰਦਰ ਸਿੰਘ ਸੰਧੂ ਨੇ ਤਰਨਜੀਤ ਸਿੰਘ ਸੰਧੂ ਦੀ ਅੰਮ੍ਰਿਤਸਰ ਪ੍ਰਤੀ ਦ੍ਰਿਸ਼ਟੀਕੋਣ ਤੋਂ ਪ੍ਰਭਾਵਿਤ ਹੁੰਦਿਆਂ ਕਿਹਾ ਕਿ ਸਰਦਾਰ ਸੰਧੂ ਗੁਰੂ ਨਗਰੀ ਅੰਮ੍ਰਿਤਸਰ ਦੀ ਮਿੱਟੀ ਦਾ ਪੁੱਤਰ ਹੈ। ਉਹਨਾਂ ਕਿਹਾ ਕੇ ਸਰਦਾਰ ਸੰਧੂ ਦਾ  ਪਿਛੋਕੜ ਦੇਸ਼ ਕੌਮ ਲਈ ਕੁਰਬਾਨੀਆਂ ਵਾਲੇ ਪਰਿਵਾਰਕ ਨਾਲ ਸੰਬੰਧ ਹੈ, ਸਮੂਹ ਨਗਰ ਨਿਵਾਸੀ ਸਰਦਾਰ ਸੰਧੂ ਦਾ ਸਾਥ ਦੇਣਗੇ।  ਇਸ ਮੌਕੇ ਭੁਪਿੰਦਰ ਸਿੰਘ ਚਾਵਲਾ, ਦਲਜੀਤ ਸਿੰਘ ਕੋਹਲੀ, ਬੋਨੀ ਅਜਨਾਲਾ, ਹਰਵਿੰਦਰ ਸੰਧੂ ਅਤੇ ਰੀਨਾ ਜੇਤਲੀ ਨੇ ਸਰਦਾਰ ਸੰਧੂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਰਾਜਨ ਕਪੂਰ, ਪਵਨ ਚਾਵਲਾ, ਰਾਹੁਲ ਮਹੇਸ਼ਵਰੀ, ਸੰਜੀਵ ਖੋਸਲਾ, ਸੁਮਿਤ ਸੇਠ, ਗੌਰਵ ਗਿੱਲ, ਰਕੇਸ਼ ਗਿੱਲ, ਮਨੀਸ਼ ਸ਼ਰਮਾ, ਸੋਨਮ ਚੌਹਾਨ ਅਤੇ ਓਮ ਪ੍ਰਕਾਸ਼ ਅਨਾਰੀਆ ਵੀ ਮੌਜੂਦ ਸਨ।

LEAVE A REPLY

Please enter your comment!
Please enter your name here