ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਨੂੰ ਕਰਾਰਾ ਝਟਕਾ
ਕੇ ਡੀ ਭੰਡਾਰੀ ਅਤੇ ਸ੍ਰੀ ਨਿਵਾਸੁਲੂ ਨੇ ਟਿੱਕਾ ਅਤੇ ਰੰਧਾਵਾ ਦੀ ਪ੍ਰੇਰਣਾ ਸਦਕਾ ਭਾਜਪਾ ਵਿਚ ਸ਼ਾਮਿਲ ਹੋਏ 5 ਦਰਜਨ ਆਗੂਆਂ ਦਾ ਕੀਤਾ ਭਰਪੂਰ ਸਵਾਗਤ
ਪੰਜਾਬ ਦੇ ਭਲੇ ਲਈ ਸੂਝਵਾਨ ਲੋਕ ਇਸ ਵਾਰ ਭਾਜਪਾ ਦਾ ਹੀ ਸਾਥ ਦੇਣਗੇ : ਸ੍ਰੀ ਨਿਵਾਸੁਲੂ।
ਅੰਮ੍ਰਿਤਸਰ 06 ਦਸੰਬਰ ਅੱਜ ਆਮ ਆਦਮੀ ਪਾਰਟੀ ਅਤੇ ਅਕਾਲੀ ਨੂੰ ਉਸ ਵਕਤ ਕਰਾਰਾ ਝਟਕ ਲਗਾ ਜਦੋਂ ਇਨ੍ਹਾਂ ਪਾਰਟੀਆਂ ਨਾਲ ਸੰਬੰਧਿਤ 5 ਦਰਜਨ ਤੋਂ ਵੱਧ ਸਰਗਰਮ ਆਗੂਆਂ ਅਤੇ ਵਰਕਰਾਂ ਨੇ ਭਾਜਪਾ ’ਚ ਸ਼ਮੂਲੀਅਤ ਕੀਤੀ ਹੈ। ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਸਾਬਕਾ ਵਿਧਾਇਕ ਕੇ.ਡੀ. ਭੰਡਾਰੀ ਅਤੇ ਸੂਬਾਈ ਸੰਗਠਨ ਮੰਤਰੀ ਮੰਥਰੀ ਸ੍ਰੀ ਨਿਵਾਸੁਲੂ ਨੇ ਭਾਜਪਾ ’ਚ ਸ਼ਾਮਿਲ ਹੋਏ ਆਗੂਆਂ ਅਤੇ ਵਰਕਰਾਂ ਨੂੰ ਪਾਰਟੀ ਚਿੰਨ੍ਹ ਨਾਲ ਸਨਮਾਨਿਤ ਕਰਦਿਆਂ ਸਵਾਗਤ ਕੀਤਾ।
ਅੰਮ੍ਰਿਤਸਰ 06 ਦਸੰਬਰ ਅੱਜ ਆਮ ਆਦਮੀ ਪਾਰਟੀ ਅਤੇ ਅਕਾਲੀ ਨੂੰ ਉਸ ਵਕਤ ਕਰਾਰਾ ਝਟਕ ਲਗਾ ਜਦੋਂ ਇਨ੍ਹਾਂ ਪਾਰਟੀਆਂ ਨਾਲ ਸੰਬੰਧਿਤ 5 ਦਰਜਨ ਤੋਂ ਵੱਧ ਸਰਗਰਮ ਆਗੂਆਂ ਅਤੇ ਵਰਕਰਾਂ ਨੇ ਭਾਜਪਾ ’ਚ ਸ਼ਮੂਲੀਅਤ ਕੀਤੀ ਹੈ। ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਸਾਬਕਾ ਵਿਧਾਇਕ ਕੇ.ਡੀ. ਭੰਡਾਰੀ ਅਤੇ ਸੂਬਾਈ ਸੰਗਠਨ ਮੰਤਰੀ ਮੰਥਰੀ ਸ੍ਰੀ ਨਿਵਾਸੁਲੂ ਨੇ ਭਾਜਪਾ ’ਚ ਸ਼ਾਮਿਲ ਹੋਏ ਆਗੂਆਂ ਅਤੇ ਵਰਕਰਾਂ ਨੂੰ ਪਾਰਟੀ ਚਿੰਨ੍ਹ ਨਾਲ ਸਨਮਾਨਿਤ ਕਰਦਿਆਂ ਸਵਾਗਤ ਕੀਤਾ।
ਮੀਡੀਆ ਬੁਲਾਰੇ ਪ੍ਰੋ. ਸਰਚਾਂਦ ਸਿੰਘ ਖਿਆਲਾ ਅਨੁਸਾਰ ਭਾਜਪਾ ਕੋਰ ਕਮੇਟੀ ਮੈਂਬਰ ਗੁਰਪ੍ਰਤਾਪ ਸਿੰਘ ਟਿੱਕਾ ਅਤੇ ਅਜੈਬੀਰ ਪਾਲ ਸਿੰਘ ਰੰਧਾਵਾ ਦੀ ਪ੍ਰੇਰਣਾ ਸਦਕਾ ਭਾਜਪਾ ’ਚ ਸ਼ਾਮਿਲ ਹੋਣ ਵਾਲਿਆਂ ’ਚ ਵਾਰਡ ਨੰ. 36 ਤੋਂ ਅਕਾਲੀ ਉਮੀਦਵਾਰ ਰਹੇ ਹਰਪ੍ਰੀਤ ਸਿੰਘ ਚਾਹਲ, ਵਾਰਡ ਨੰ. 54 ਤੋਂ ਅਜ਼ਾਦ ਉਮੀਦਵਾਰ ਧਿਆਨ ਸਿੰਘ ਭਲਵਾਨ, ਸੀਨੀਅਰ ਅਕਾਲੀ ਆਗੂ ਗੁਰਦੀਪ ਸਿੰਘ ਧੁੰਨਾ, ਆਮ ਆਦਮੀ ਪਾਰਟੀ ਤੋਂ ਸਰਬਜੀਤ ਸਿੰਘ ਜੋ ਕਿ ਮੰਤਰੀ ਹਰਭਜਨ ਸਿੰਘ ਈ ਟੀ ਓ ਦੇ ਭਤੀਜੇ ਹਨ ਤੋਂ ਇਲਾਵਾ ਰਵਿੰਦਰ ਸਿੰਘ ਬਿੱਟਾ, ਨਵਦੀਪ ਸਿੰਘ ਯੂਥ ਅਕਾਲੀ ਆਗੂ, ਰਵਿੰਦਰ ਕੁਮਾਰ, ਬੂਟਾ ਸਿੰਘ, ਅਸ਼ੋਕ ਕੁਮਾਰ, ਅਮਰਜੀਤ ਸਿੰਘ, ਮੰਗਲ ਦਾਸ, ਸੁਮੀਤ ਸਿੰਘ ਚਾਵਲਾ, ਕੁਲਦੀਪ ਸਿੰਘ ਕਰਾਵਰ, ਜਸਮੀਤ ਸਿੰਘ, ਹਰਮੀਤ ਸਿੰਘ ਹੈਰੀ ਲੂਥਰਾ, ਹਰਿੰਦਰ ਸਿੰਘ, ਰਵਿੰਦਰ ਸਿੰਘ, ਪਵਿੱਤਰ ਸਿੰਘ, ਰਿਸ਼ੀ ਕੁਮਾਰ, ਰਾਹੁਲ ਬਾਕਸਰ, ਉਮੇਸ਼ ਪਾਲ, ਦੀਪਕ, ਮਨੋਜ ਕੁਮਾਰ, ਹਰਦੀਪ, ਰਵਿੰਦਰ ਭਲਵਾਨ, ਗੌਰਵ, ਗੋਨੀ ਸ਼ਾਹ, ਰਣਜੀਤ ਤ੍ਰਿਵੇਦੀ ਅਤੇ ਬਹੁਤ ਸਾਰੇ ਸਾਥੀ ਸ਼ਾਮਲ ਹਨ।
ਇਸ ਮੌਕੇ ਪੰਜਾਬ ਭਾਜਪਾ ਆਗੂ ਕੇ.ਡੀ. ਭੰਡਾਰੀ ਅਤੇ ਸ੍ਰੀ ਨਿਵਾਸੁਲੂ ਨੇ ਕਿਹਾ ਕਿ ਪੰਜਾਬ ਦੀ ਜਵਾਨੀ ਨਸ਼ਿਆਂ ਦੀ ਮਾਰ ਹੇਠ ਹੈ, ਭ੍ਰਿਸ਼ਟਾਚਾਰ ਦਾ ਬੋਲ ਬਾਲਾ ਹੈ ਅਤੇ ਅਮਨ ਕਾਨੂੰਨ ਦੀ ਸਥਿਤੀ ਇੰਨੀ ਭੈੜੀ ਹੋ ਚੁੱਕੀ ਹੈ ਕਿ ਹਰ ਕੋਈ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ। ਪੰਜਾਬ ਸਰਕਾਰ ਹਰ ਫ਼ਰੰਟ ’ਤੇ ਫ਼ੇਲ੍ਹ ਹੋ ਚੁੱਕੀ ਹੈ ਇਸ ਲਈ ਵਪਾਰੀ ਅਤੇ ਸਨਅਤਕਾਰ ਪੰਜਾਬ ਛੱਡ ਰਹੇ ਹਨ। ਪਰ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਲੋਕਾਂ ਨੂੰ ਦਰਪੇਸ਼ ਇਨ੍ਹਾਂ ਗੰਭੀਰ ਸਮੱਸਿਆਵਾਂ ਨਾਲ ਨਜਿੱਠਣ ਦੀ ਬਜਾਏ ਸਿਰਫ਼ ਆਪਣੇ ਬੌਸ ਅਰਵਿੰਦ ਕੇਜਰੀਵਾਲ ਨੂੰ ਖ਼ੁਸ਼ ਕਰਨ ਲਈ ਹੀ ਪੰਜਾਬ ਦਾ ਖ਼ਜ਼ਾਨਾ ਅਤੇ ਸਰੋਤਾਂ ਨੂੰ ਲੁਟਾ ਰਹੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਅਤੇ ਪੰਜਾਬ ਦੇ ਲੋਕਾਂ ਲਾਵਾਰਸ ਨਾ ਸਮਝੇ। ਪੰਜਾਬ ਦੇ ਭਲੇ ਲਈ ਪੰਜਾਬ ਭਾਜਪਾ ਅਹਿਮ ਭੂਮਿਕਾ ਨਿਭਾਏਗੀ ਅਤੇ ਪੰਜਾਬ ਦੇ ਲੋਕ ਇਸ ਵਾਰ ਭਾਜਪਾ ਦਾ ਹੀ ਸਾਥ ਦੇਣਗੇ।
ਇਸ ਮੌਕੇ ਪੰਜਾਬ ਭਾਜਪਾ ਦੇ ਓ ਬੀ ਸੀ ਮੋਰਚਾ ਦੇ ਪ੍ਰਧਾਨ ਅਮਰਪਾਲ ਸਿੰਘ ਬੋਨੀ, ਕੋਰ ਕਮੇਟੀ ਮੈਂਬਰ ਗੁਰਪ੍ਰਤਾਪ ਸਿੰਘ ਟਿੱਕਾ, ਸਾਬਕਾ ਰਾਜ ਸਭਾ ਮੈਂਬਰ ਸ਼ਵੇਤ ਮਲਿਕ , ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ, ਰਜਿੰਦਰ ਮੋਹਨ ਸਿੰਘ ਛੀਨਾ , ਪ੍ਰੋ. ਸਰਚਾਂਦ ਸਿੰਘ ਖਿਆਲਾ, ਸਾਬਕਾ ਸੀਨੀਅਰ ਡਿਪਟੀ ਮੇਅਰ ਅਜੈਬੀਰ ਪਾਲ ਸਿੰਘ ਰੰਧਾਵਾ, ਹਰਦੀਪ ਸਿੰਘ ਗਿੱਲ ਜਨਰਲ ਸਕੱਤਰ ਐ ਸੀ ਮੋਰਚਾ, ਭਾਜਪਾ ਦੇ ਸੂਬਾ ਸਕੱਤਰ ਸੂਰਜ ਭਾਰਦਵਾਜ ,ਕੰਵਰ ਬੀਰ ਸਿੰਘ ਮੰਜ਼ਿਲ ਜਰਨਲ ਸਕੱਤਰ ਓਬੀਸੀ ਮੋਰਚਾ, ਜਸਪਾਲ ਸਿੰਘ ਛਾਂਟੂ , ਨਰਿੰਦਰ ਸ਼ੇਖਰ ਲੂਥਰਾ, ਸੰਜੀਵ ਕੁਮਾਰ, ਸਲੀਲ ਕਪੂਰ ਵੀ ਹਾਜ਼ਰ ਸਨ।