ਬਰੈਂਪਟਨ,16 ਦਸੰਬਰ -ਬੀਤੇਂ ਦਿਨ ਕੈਨੇਡਾ ਤੋਂ ਪੰਜਾਬ ਲਈ ਸਿੱਧੀਆ ਉਡਾਣਾਂ ਚਲਾਉਣ ਬਾਬਤ ਕੌਸ਼ਿਸ਼ਾ ਕਰਨ ਸਬੰਧੀ ਇਕ ਮਤਾ ਕੈਨੇਡਾ ਦੀ ਬਰੈਂਪਟਨ ਸਿਟੀ ਕੌਂਸਲ ਵੱਲੋ ਅੱਜ ਸਰਵ -ਸੰਮਤੀ ਦੇ ਨਾਲ ਪਾਸ ਕਰ ਦਿੱਤਾ ਗਿਆ ਹੈ , ਇਹ ਮਤਾ ਵਾਰਡ 9 ਅਤੇ 10 ਤੋਂ ਰੀਜ਼ਨਲ ਕੌਂਸਲਰ ਗੁਰਪ੍ਰਤਾਪ ਸਿੰਘ ਤੂਰ ਵੱਲੋ ਲਿਆਂਦਾ ਗਿਆ ਸੀ। ਇਸ ਮਤੇ ਦੇ ਪਾਸ ਹੋਣ ਤੋਂ ਬਾਅਦ ਬਰੈਂਪਟਨ ਸਿਟੀ ਕੈਨੇਡੀਅਨ ਫੈਡਰਲ ਸਰਕਾਰ ਅਤੇ ਸਬੰਧਤ ਏਅਰਲਾਈਨਜ਼ ਨੂੰ ਬੇਨਤੀ ਕਰੇਗੀ ਕਿ ਉਹ ਪੰਜਾਬ ਨੂੰ ਸਿੱਧੀਆ ਉਡਾਣਾਂ ਸ਼ੁਰੂ ਕਰਨ ਲਈ ਆਪਣੇ ਪੱਧਰ ਤੇ ਕੌਸ਼ਿਸ਼ਾ ਕਰਨ। ਦੱਸਣਯੋਗ ਹੈ ਕਿ ਬਰੈਂਪਟਨ ਦੇ ਕੁੱਝ ਮੈਂਬਰ ਪਾਰਲੀਮੈਂਟ ਇੰਨਾ ਉਡਾਣਾਂ ਦੇ ਰਾਹ ਚ ਭਾਰਤ ਸਰਕਾਰ ਨੂੰ ਰੌੜਾ ਦੱਸ ਰਹੇ ਹਨ। ਇਸ ਮੌਕੇ ਪੰਜਾਬੀ ਭਾਈਚਾਰੇ ਨਾਲ ਸਬੰਧਤ ਮੀਡੀਆਕਾਰ ਅਤੇ ਸੋਸ਼ਲ ਵਰਕਰ ਵੀ ਇਸ ਸਮੇਂ ਨਾਲ ਮੌਜੂਦ ਸਨ।
Boota Singh Basi
President & Chief Editor