ਕੈਨੇਡਾ ਦੇ ਗੁਰੂਘਰਾ ‘ਚ ਵਿਸਾਖੀ ਖਾਲਸਾ ਸਾਜਨਾ ਦਿਵਸ ਸ਼ਰਧਾ ਨਾਲ ਮਨਾਇਆ ਗਿਆ

0
445

ਕੈਨੇਡਾ 15 ਅਪ੍ਰੈਲ ( ਸੁਰਜੀਤ ਸਿੰਘ ਫਲੋਰਾ) ਖ਼ਾਲਸਾ ਪੰਥ ਦੇ ਸਾਜਨਾ ਦਿਵਸ ਤੇ ਵਿਸਾਖੀ ਪੁਰਬ ਕੈਨੇਡਾ ਭਰ ‘ਚ ਸੰਗਤ ਵਲੋਂ ਸ਼ਰਧਾ ਨਾਲ ਮਨਾਇਆ ਗਿਆ | ਇਸ ਦਿਹਾੜੇ ‘ਤੇ ਗੁਰਦੁਆਰਾ ਨਾਨਕਸਰ ਬਰੈਂਪਟਨ, ਉਨਟੈਰੀੳ ਖਾਲਸਾ ਦਰਬਾਰ , ਡਿਕਸੀ ਗੁਰੂਘਰ, ਨਾਨਕਸਰ ਸਿੱਖ ਸੈਂਟਰ ਤੇ ਹੋਰ ਵੈਨਕੂਵਰ ਵਿਖੇ ਸ਼ਾਮੀ ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਗਏ। ਇਸ ਮੌਕੇ ਰਾਗੀ ਜਥਿਆ ਵਲੋਂ ਸ਼ਬਦ ਕੀਰਤਨ, ਕਥਾਂ ਅਤੇ ਕਵੀ ਸੱਜਣਾ ਵਲੋਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਾਨ ਅਤੇ ਉਹਨਾਂ ਦੇ ਨੀਲੇ ਤੇ ਕਵਿਤਾ ਰਾਹੀਂ ਸੰਗਤ ਨੂੰ ਨਿਹਾਲ ਕੀਤਾ ਗਿਆ | ਉਪਰੰਤ ਅਰਦਾਸ ਗੁਰੂਘਰ ਦੇ ਹੈਡ ਗ੍ਰਥੀ ਵਲੋਂ ਕੀਤੀ ਗਈ। |

ਇਸ ਉਪਰੰਤ ਭਾਈ ਸੇਵਾ ਸਿੰਘ ਜੀ ਵਲੋਂ ਵਿਸਾਖ ਮਹੀਂਨੇ ਦੇ ਹੁਕਮਨਾਮੇ ਦਾ ਮਹੱਤਵ ਦੱਸਦੇ ਹੋਏ ਸਮੂਹ ਸੰਗਤ ਨੂੰ ਖ਼ਾਲਸਾ ਪੰਥ ਦੇ ਸਿਰਜਣਾ ਦਿਵਸ ਦੀ ਵਧਾਈ ਦਿੱਤੀ ਤੇ ਗੁਰੂ ਘਰ ਪਹੁੰਚੀ ਸੰਗਤ ਦਾ ਸਵਾਗਤ ਕੀਤਾ | ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ‘ਚ ਬੁਰਾਈਆਂ ਦਾ ਤਿਆਗ ਕਰਕੇ ਗੁਰੂ ਲੜ ਲੱਗਣ ਦੀ ਲੋੜ ਹੈ ਤੇ ਗੁਰੂ ਸਾਹਿਬਾਨ ਦੇ ਸੰਦੇਸ਼ ‘ਤੇ ਚੱਲ ਕੇ ਸਰਬੱਤ ਦੇ ਭਲੇ ਲਈ ਕੰਮ ਕਰਨਾ ਚਾਹੀਦਾ ਹੈ | ਇਸ ਸਮੇਂ ਉਨਟੈਰੀਉ ਸਰਕਾਰ ਦੇ ਖਜਾਨਾਂ ਮੰਤਰੀ ਪ੍ਰਭਮੀਤ ਸਿੰਘ ਸਰਕਾਰੀਆਂ ਅਤੇ ਫੈਡਰਲ ਸਰਕਾਰ ਅਤੇ ਬਰੈਂਪਟਨ ਸਾਊਥ ਤੋਂ ਐਮ ਬੀਬੀ ਸੋਨੀਆ ਸਿੱਧੂ ਜੀ ਨੇ ਗੁਰੂਘਰ ਪਹੁੰਚ ਕੇ ਸਭ ਸਿੱਖ ਭਾਈਚਾਰੇ ਨੂੰ ਖਾਲਸਾ ਪੰਥ ਦੇ ਸਾਜਨਾ ਦਿਵਸ ਵਿਸਾਖੀ ਦੀ ਲੱਖ ਲੱਖ ਵਧਾਈ ਦਿੱਤੀ ਨਾਲ ਹੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਵਲੋਂ ਸਿੱਖ ਭਾਈਚਾਰੇ ਨੂੰ ਭੇਜੇ ਵਿਸਾਖੀ ਵਧਾਈ ਸੰ਼ਦੇਸ ਦੀ ਕਾਪੀ ਗੁਰੂ ਘਰ ਦੇ ਮਹੰਤ ਸਵਰਨਜੀਤ ਸਿੰਘ ਜੀ ਨੂੰ ਪੇਸ਼ ਕੀਤੀ। ਇਸੇ ਲੜੀ ਵਿਚ ਗੁਰੂ ਘਰ ਨਾਨਕਸਰ ਵਲੋਂ 16 ਅਪ੍ਰੈਲ ਦਿਨ ਐਤਵਾਰ ਨੂੰ ਜਿਹਨਾਂ ਸ਼ਰਧਾਂਲੂਆਂ ਵਲੋਂ ਅੰਮ੍ਰਿਤ ਛਕ ਕੇ ਗੁਰੂ ਦੇ ਲੜ ਲੱਗਣ- ਬਾਣੀ ਅਤੇ ਬਾਣੇ ਦੇ ਧਾਰਨੀ ਬਨਣ ਦਾ ਮਨ ਬਣਾਇਆਂ ਹੈ ਉਹਨਾਂ ਨੂੰ ਅੰਮ੍ਰਿਤ ਛਕਾਇਆ ਜਾਵੇਗਾ। ਆਖਿਰ ਤੇ ਸਮਾਪਤੀ ਦੀ ਅਰਦਾਸ ਭਾਈ ਸੇਵਾ ਸਿੰਘ ਹੋਰਾ ਵਲੋਂ ਕੀਤੀ ਗਈ ਤੇ ਸੰਗਤਾਂ ਦਾ ਗੁਰੂਘਰ ਪਹੁੰਚਣ ਤੇ ਧੰਨਵਾਦ ਕੀਤਾ।

LEAVE A REPLY

Please enter your comment!
Please enter your name here