ਕੈਨੇਡਾ ਦੇ ਟਰੱਕ ਡਰਾਈਵਰਾ ਵੱਲੋ ਵੱਧ ਤਨਖਾਹਾ ਅਤੇ ਸਹੂਲਤਾ ਦੀ ਮੰਗ

0
187
ਬਰੈਂਪਟਨ, 26 ਦਸੰਬਰ ( ਰਾਜ ਗੋਗਨਾ / ਕੁਲਤਰਨ ਪਧਿਆਣਾ) -ਕੜਾਕੇ ਦੀ ਠੰਡ ਚ ਬਰੈਂਪਟਨ ਦੇ ਚਿੰਗੁਆਕੌਸੀ ਪਾਰਕ ( Chinguacousy Park) ਚ ਬਰੈਂਪਟਨ ਨਾਲ ਸਬੰਧਤ ਟਰੱਕ ਡਰਾਈਵਰਾ ਵੱਲੋ ਇੱਕ ਇੱਕਠ ਦਾ ਸੱਦਾ ਦਿੱਤਾ ਗਿਆ ਸੀ। ਇਸ ਇੱਕਠ ਦੌਰਾਨ ਟਰੱਕ ਡਰਾਈਵਰਾ ਨੇ ਆਪਣੀਆਂ ਮੰਗਾ ਅਤੇ ਮੁਸ਼ਕਿਲਾ ਬਾਬਤ ਵਿਚਾਰ ਵਟਾਂਦਰਾ ਕੀਤਾ ਤੇ ਆਪਣੇ ਸੁਝਾਅ ਮੀਡੀਆ ਅੱਗੇ ਰੱਖੇ। ਕੈਨੇਡਾ ਦੀ ਫੈਡਰਲ ਸਰਕਾਰ ਵੱਲੋ ਕੰਪਨੀ ਡਰਾਈਵਰਾ ਨੂੰ ਕਾਰਪੋਰੇਸ਼ਨ ਦੀ ਜਗਾਹ ਪੈ- ਰੋਲ ਤੇ ਚੈੱਕ ਕਰਨ ਦੀਆਂ ਕੋਸ਼ਿਸ਼ਾ ਸਬੰਧੀ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਉਹ ਉਨਟਾਰੀਓ ਚ ਸਿਟੀ ਡਰਾਈਵਰਾ ਦੀ ਘੱਟੋ-ਘੱਟ ਪ੍ਰਤੀ ਘੰਟਾ ਤਨਖਾਹ 40$ ਲਾਜਮੀ ਬਣਾਵੇ ਅਤੇ 40 ਘੰਟੇ ਤੋਂ ਵੱਧ ਕੰਮ ਕਰਨ ਤੇ ਡੇਢ ਗੁਣਾ ਉਵਰ ਟਾਇਮ ਦੇਣਾ ਵੀ ਯਕੀਨੀ ਬਣਾਵੇ । ਇਸਤੋਂ ਇਲਾਵਾ ਵੀਕੈਂਡ ਦੌਰਾਨ ਡਰਾਈਵਰਾ ਨੂੰ ਡੇਢ ਗੁਣਾ ਤਨਖਾਹ ਅਤੇ ਹਾਈਵੇ ਤੇ ਚੱਲਦੇ ਡਰਾਈਵਰਾ ਦੀ ਪ੍ਰਤੀ ਮੀਲ ਤਨਖਾਹ ਨੂੰ ਵੀ ਵਧਾਉਣ ਦੀ ਮੰਗ ਕੀਤੀ ਗਈ ਹੈ।ਉਹਨਾਂਵੱਲੋ ਚੁਣੇ ਹੋਏ ਨੁਮਾਇੰਦਿਆ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਉਹ ਪਹਿਲਾ ਇਸ ਮਸਲੇ ਨੂੰ ਸਮਝਣ ਫਿਰ ਹੀ ਕੋਈ ਮੀਡੀਆ ਜਾ ਸਬੰਧਤ ਮੰਤਰੀਆ ਅੱਗੇ ਬਿਆਨਬਾਜੀ ਕਰਨ। ਉਨਾਂ ਸਰਕਾਰ ਅੱਗੇ ਮੰਗ ਰੱਖੀ ਹੈ ਕਿ ਜੇਕਰ ਡਰਾਈਵਰਾ ਦੀ ਸੇਫਟੀ ਨੂੰ ਵਧਾਉਣਾ ਹੈ ਤਾਂ ਉਨਾ ਦੀਆਂ ਤਨਖਾਹਾ ਵਧਾਉਣ ਦੀ ਲੋੜ ਹੈ ਤਾਕਿਂ ਉਹ ਘੱਟ ਤਨਖਾਹ ਉਪਰ ਵੱਧ ਘੰਟੇ ਕੰਮ ਕਰਨ ਲਈ ਮਜਬੂਰ ਨਾ ਹੋਣ। ਉਨਾ ਕਿਹਾ ਹੈ ਕਿ ਜੇਕਰ ਸਰਕਾਰ ਉਨਾਂ ਦੀਆਂ ਮੰਗਾ ਤੇ ਗੌਰ ਨਹੀ ਕਰਦੀ ਹੈ ਤਾਂ ਉਨਾ ਨੂੰ ਮਜਬੂਰਨ ਆਉਣ ਵਾਲੇ ਸਮੇਂ ਦੌਰਾਨ ਮੁਜਾਹਰੇ ਦਾ ਰਾਹ ਅਖਤਿਆਰ ਕਰਨਾ ਪਵੇਗਾ। ਇਸ ਮੌਕੇ ਬਰੈਂਪਟਨ ਦੇ ਡਿਪਟੀ ਮੇਅਰ ਹਰਕੀਰਤ ਸਿੰਘ, ਰੀਜਨਲ ਕੌਂਸਲਰ ਗੁਰਪ੍ਰਤਾਪ ਸਿੰਘ ਤੂਰ, ਜੋਤਵਿੰਦਰ ਸੋਢੀ ,ਗਗਨ ਸੰਧੂ, ਤੇਜ਼ੀ ਸੰਧੂ,ਨਵ ਸੇਖੋਂ , ਹੁਨਰ ਕਾਹਲੋਂ ,ਜੱਸ ਸੰਘਾ ,ਮਨਜਿੰਦਰ ਸੰਧੂ ਅਤੇ ਮਨਜਿੰਦਰ ਢਿੱਲੋ ਸਮੇਤ ਵੱਡੀ ਗਿਣਤੀ ਚ ਟਰੱਕ ਡਰਾਈਵਰ ਹਾਜਰ ਸਨ।

LEAVE A REPLY

Please enter your comment!
Please enter your name here