ਕੈਨੇਡਾ ਦੇ ਸਸਕੈਚਵਨ ਚ’ ਦਿਲ ਕੰਬਾਊ ਦਰਦਨਾਇਕ ਘਟਨਾ ਵਾਪਰੀ, ਚਾਕੂਆਂ ਨਾਲ 10 ਲੋਕਾਂ ਦਾ ਕਤਲ , 15 ਗੰਭੀਰ ਜ਼ਖਮੀ ਸ਼ੱਕੀ ਕਾਤਲਾਂ ਦੀ ਭਾਲ ਜਾਰੀ

0
222

ਨਿਊਯਾਰਕ/ ਸਸਕੈਚਵਨ, 5 ਸਤੰਬਰ (ਰਾਜ ਗੋਗਨਾ ) —ਅੱਜ ਕੈਨੇਡਾ ਦੇ ਸਸਕੈਚਵਨ ਸੂਬੇ ਵਿੱਚ ਚਾਕੂਆਂ ਦੇ ਨਾਲ 10 ਲੋਕਾਂ ਦਾ ਕਤਲ ਕਰ ਦਿੱਤਾ ਗਿਆ ਹੈ ਜਿੰਨਾਂ ਦੀ ਮੋਕੇ ਤੇ ਹੀ ਮੌਤ ਹੋ ਗਈ ਅਤੇ ਘੱਟੋ-ਘੱਟ 15 ਦੇ ਕਰੀਬ ਹੋਰ ਲੋਕ ਜ਼ਖਮੀ ਕਰ ਦਿੱਤੇ ਗਏ ਹਨ। ਪੁਲਿਸ ਨੇ ਤਿੰਨ ਸੂਬਿਆਂ ਵਿੱਚ ਦੋ ਸ਼ੱਕੀਆਂ ਦੀ ਭਾਲ ਸ਼ੁਰੂ ਕੀਤੀ ਹੈ। ਕੈਨੇਡੀਅਨ ਪੁਲਿਸ ਦਾ ਕਹਿਣਾ ਹੈ ਕਿ ਅੱਜ ਐਤਵਾਰ ਨੂੰ ਸਸਕੈਚਵਨ ਵਿੱਚ ਅਤੇ ਦੂਰ-ਦੁਰਾਡੇ ਭਾਈਚਾਰਿਆਂ ਵਿੱਚ 10 ਲੋਕ ਮਾਰੇ ਗਏ ਹਨ ਅਤੇ ਘੱਟੋ-ਘੱਟ 15 ਹੋਰ ਜ਼ਖਮੀ ਹੋਏ ਹਨ। ਪੁਲਿਸ ਨੇ 13 ਥਾਵਾਂ ‘ਤੇ 10 ਮ੍ਰਿਤਕ ਵਿਅਕਤੀਆਂ ਦਾ ਪਤਾ ਲਗਾਇਆ ਹੈ। ਜੇਮਸ ਸਮਿਥ ਕ੍ਰੀ ਨੇਸ਼ਨ ਅਤੇ ਵੈਲਡਨ, ਸਸਕੈਚਵਨ ਦੇ ਭਾਈਚਾਰੇ ਵਿੱਚ,” ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਅਸਿਸਟੈਂਟ ਕਮਿਸ਼ਨਰ ਰੋਂਡਾ ਬਲੈਕਮੋਰ ਨੇ ਇੱਕ ਨਿਊਜ਼ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ। ਅਤੇ ਜਿਸ ਵਿੱਚ “ਕਈ ਹੋਰ ਪੀੜਤ ਜ਼ਖਮੀ ਹੋਏ ਹਨ, ਜਿਨ੍ਹਾਂ ਵਿੱਚੋਂ 15 ਦੇ ਕਰੀਬ ਜਖਮੀ ਲੋਕਾਂ ਨੂੰ ਇਸ ਸਮੇਂ ਵੱਖ-ਵੱਖ ਹਸਪਤਾਲਾਂ ਵਿੱਚ ਭਰਤੀ ਕਰਵਾਇਆ  ਗਿਆ ਹੈ। ਉਹਨਾਂ ਕਿਹਾ ਕਿ ਜੇਮਸ ਸਮਿਥ ਫਸਟ ਨੇਸ਼ਨ ਇੱਕ ਸਵਦੇਸ਼ੀ ਭਾਈਚਾਰਾ ਹੈ ਜਿਸਦੇ ਲਗਭਗ 3,400 ਨਿਵਾਸੀ ਮੁੱਖ ਤੌਰ ‘ਤੇ ਇੱਥੇ ਖੇਤੀਬਾੜੀ, ਸ਼ਿਕਾਰ ਅਤੇ ਮੱਛੀ ਫੜਨ ਦਾ ਧੰਦਾ ਕਰਦੇ ਹਨ।ਕੈਨੇਡਾ ਚ’ ਪੈਂਦੇ ਵੇਲਡਨ ਇੱਕ ਪਿੰਡ ਹੈ ਜਿਸ ਵਿੱਚ ਲਗਭਗ 200 ਦੇ ਕਰੀਬ ਵਸਨੀਕ ਹਨ। ਭਾਈਚਾਰੇ ਨੇ ਸਥਾਨਕ ਐਮਰਜੈਂਸੀ ਦੀ ਘੋਸ਼ਣਾ ਕੀਤੀ, ਜਦੋਂ ਕਿ ਬਹੁਤ ਸਾਰੇ ਸਸਕੈਚਵਨ ਨਿਵਾਸੀਆਂ ਨੂੰ ਸਥਾਨਕ ਤੌਰ ‘ਤੇ ਸ਼ਰਨ ਲੈਣ ਦੀ ਅਪੀਲ ਕੀਤੀ ਗਈ। ਅਤੇ ਇਹ ਇਕ ਮੰਦਭਾਗੀ ਅਤੇ ਦਿਲ ਕੰਬਾਊ ਵਾਲੀ ਘਟਨਾ ਹੈ।ਜੋ ਜੇਮਜ਼ ਸਮਿਥ ਫਸਟ ਨੇਸ਼ਨ ਵਿੱਚ ਚਾਕੂ ਮਾਰਨ ਬਾਰੇ ਪੁਲਿਸ ਨੂੰ ਇੱਕ ਕਾਲ ਪ੍ਰਾਪਤ ਹੋਈ, ਜਿਸਦੇ ਬਾਅਦ ਜਲਦੀ ਹੀ ਹੋਰ ਚਾਕੂਆਂ ਨਾਲ ਲੋਕਾਂ ਦੀਆ ਮੋਤਾਂ ਦੀ ਰਿਪੋਰਟ ਕਰਨ ਵਾਲੀਆਂ ਦੀਆਂ ਕਾਲਾਂ ਆਈਆਂ, ਅਧਿਕਾਰੀਆਂ ਦਾ ਮੰਨਣਾ ਹੈ ਕਿ “ਕੁਝ ਪੀੜਤਾਂ ‘ਤੇ ਸ਼ੱਕੀ ਵਿਅਕਤੀਆਂ ਦੁਆਰਾ ਹਮਲਾ ਕੀਤਾ ਗਿਆ ਸੀ ਅਤੇ ਬਾਕੀਆਂ ‘ਤੇ ਅੰਨ੍ਹੇਵਾਹ ਹਮਲਾ ਕੀਤਾ ਗਿਆ ਜਿੰਨਾ ਵਿੱਚ 10 ਲੋਕਾਂ ਦੀ ਮੋਤ ਹੋ ਗਈ। ਪੁਲਿਸ ਨੇ ਦੋ ਸ਼ੱਕੀਆਂ ਦੀ ਭਾਲ ਸ਼ੁਰੂ ਕੀਤੀ। ਉਨ੍ਹਾਂ ਨੇ ਦੋ ਨੋਜਵਾਨ ਸ਼ੱਕੀ ਵਿਅਕਤੀਆਂ ਜਿੰਨਾਂ ਦੇ ਨਾਂ ‘ਡੈਮੀਅਨ ਐਸ. ਅਤੇ ਮਾਈਲੇਸ ਐਸ.ਦਾ ਜ਼ਿਕਰ ਕੀਤਾ ਜਿੰਨਾਂ ਨੇ ਇਸ ਦਰਦਨਾਇਕ ਘਟਨਾ ਨੂੰ ਅੰਜਾਮ ਦਿੱਤਾ ਹੈ। ਜਿੰਨਾਂ ਦੀ ਭਾਲ ਜਾਰੀ ਹੈ।ਅਧਿਕਾਰੀਆਂ ਨੇ ਕਿਹਾ ਕਿ ਉਹ ਕਾਲੇ ਰੰਗ ਦੀ ਨਿਸਾਨ ਨੂੰ ਚਲਾ ਰਹੇ ਸਨ। ਪੁਲਿਸ ਨੇ ਬੁਲੇਟਿਨਾਂ ਨੇ ਕਿਸੇ ਵੀ ਸ਼ੱਕੀ ਵਿਅਕਤੀ ਦੀ ਰਿਪੋਰਟ ਕਰਨ ਅਤੇ ਘਰ ਵਿੱਚ ਰਹਿਣ, ਵਰਗੀਆਂ ਸਾਵਧਾਨੀਆਂ ਵਰਤਣ ਦੀ ਵਾਸੀਆਂ ਨੂੰ ਅਪੀਲ ਕੀਤੀ ਹੈ।ਅਤੇ  ਇੱਕ ਅਡਵਾਈਜ਼ਰੀ ਵਿੱਚ ਕਾਤਲਾਂ ਨੂੰ ਫੜਨ ਜਾਂ ਸ਼ੱਕੀ ਲੋਕਾਂ ਤੱਕ ਪਹੁੰਚਣ ਦੇ ਲਈ ਜਨਤਾ ਨੂੰ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ।ਇਸ ਦਰਦਨਾਇਕ ਘਟਨਾ ਤੇ ਕੈਨੇਡਾ ਦੇ ਰਾਸ਼ਟਰਪਤੀ ਜਸਟਿਨ ਟਰੂਡੋ ਨੇ ਟਵਿੱਟਰ ਤੇ ਇਸ ਦਰਦਨਾਇਕ ਘਟਨਾ ਤੇ ਡੂੰਘਾ ਦੁੱਖ ਜਿਤਾਇਆ ਹੈ।

LEAVE A REPLY

Please enter your comment!
Please enter your name here