ਟੋਰਾਂਟੋ, 26 ਜਨਵਰੀ (ਰਾਜ ਗੋਗਨਾ ) -ਬੀਤੇਂ ਦਿਨ ਭਾਰਤੀ ਮੂਲ ਦੀ ਕੈਨੇਡਾ ਦੀ ਨਾਮੀ ਐਂਟਰਾਪ੍ਰੋਨੋਰ/ ਅਤੇ ਸਫਲ ਉਦਯੋਗਪਤੀ ਅਤੇ ਟੀ.ਵੀ. ਸ਼ਖਸੀਅਤ ਮਨਜੀਤ ਮਿਨਹਾਸ ਨੂੰ ਵੱਡਾ ਸਨਮਾਨ ਹਾਸਿਲ ਹੋਇਆ ਹੈ। ਉਨ੍ਹਾਂ ਨੂੰ ਕਨੇਡੀਅਨ ਆਰਮਡ ਫੋਰਸਿਸ ਅਤੇ ‘ਕਵੀਨਸ ਓਨ ਰਾਈਫਲਸ ਆਫ ਕੈਨੇਡਾ ਦੇ ਔਨਰੇਰੀ ਲੈਫ:ਕਰਨਲ ਵਜੋਂ ਨਿਯੁਕਤ ਕੀਤਾ ਗਿਆ ਹੈ। ਮਨਜੀਤ ਮਿਨਹਾਸ ਨੇ ਖੁਦ ਵੀ ਇਹ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇਸ ਸੰਬੰਧੀ ਤਸਵੀਰਾਂ ਸਮੇਤ ਜਾਣਕਾਰੀ ਸਾਂਝੀ ਕੀਤੀ।ਅਤੇ ਉਨ੍ਹਾਂ ਨੂੰ ਕੈਨੇਡਾ ਦੇਸ਼ ਦੀ ਰੱਖਿਆ ਮੰਤਰੀ ਅਨੀਤਾ ਅਨੰਦ ਨੇ ਵੀ ਵਧਾਈ ਦਿੱਤੀ ਹੈ। ਅਤੇ ਕੁਝ ਤਸਵੀਰਾਂ ਸਾਂਝੀਆਂ ਕਰ ਕੇ ਉਹਨਾਂ ਕਿਹਾ ਕਿ ਕਵੀਨਜ ਓਨ ਰਾਈਫਲਸ ਦੇਸ਼ ਦੀ ਸਭ ਤੋਂ ਪੁਰਾਣੀ ਸੇਵਾ ਨਿਭਾਉਂਦੀ ਕੈਨੇਡਾ ਇੰਫੈਂਟਰੀ ਰੈਜੀਮੈਂਟ ਹੈ ਅਤੇ ਇਸ ਗੱਲ ਦੀ ਸਾਨੂੰ ਖੁਸ਼ੀ ਹੈ ਕਿ ਭਾਰਤੀ ਮੂਲ ਦੀ ਮਨਜੀਤ ਮਿਨਹਾਸ ਔਨਰੇਰੀ ਲੈਫ: ਕਰਨਲ ਬਣ ਗਈ ਹਨ।
Boota Singh Basi
President & Chief Editor