ਕੈਨੇਡਾ, (ਗੁਰਿੰਦਰਜੀਤ ਨੀਟਾ ਮਾਛੀਕੇ)-ਕੈਨੇਡਾ ਵਿੱਚ ਇਸ ਵੇਲੇ ਰਾਜਨੀਤਕ ਮਾਹੌਲ ਸਰਗਰਮ ਹੈ। ਪਿਛਲੇ ਮਹੀਨੇ 20 ਸਤੰਬਰ ਨੂੰ ਹੋਈਆ ਮੱਧ ਕਾਲੀ ਚੋਣਾਂ ਵਿੱਚ ਜਸਟਿਸ ਟਰੂਡੋ ਵੱਲੋਂ ਜਿੱਤ ਦਰਜ਼ ਕਰਨ ਦੇ ਬਾਅਦ ਉਹਨਾਂ ਦਾ ਨਵਾਂ ਮੰਤਰੀ ਮੰਡਲ ਸਹੁੰ ਚੁੱਕਣ ਜਾ ਰਿਹਾ ਹੈ। ਕੈਨੇਡੀਅਨ ਚੋਣਾਂ ਵਿੱਚ ਸਭ ਤੋਂ ਵੱਧ ਸੀਟਾਂ ਹਾਸਲ ਕਰਕੇ ਮੁੜ ਸੱਤਾ ਵਿਚ ਆਈ ਲਿਬਰਲ ਪਾਰਟੀ ਦੀ ਨਵੀਂ ਕੈਬਨਿਟ 26 ਅਕਤੂਬਰ ਨੂੰ ਸਹੁੰ ਚੁੱਕਣ ਜਾ ਰਹੀ ਹੈ। ਇਹਨਾਂ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਕੇ ਲਗਾਤਾਰ ਤੀਜੀ ਵਾਰ ਕੈਨੇਡਾ ਦੇ ਪ੍ਰਧਾਨ ਮੰਤਰੀ ਬਣਨ ਜਾ ਰਹੇ ਜਸਟਿਨ ਟਰੂਡੋ ਇਸ ਵਾਰ ਆਪਣੇ ਮੰਤਰੀ ਮੰਡਲ ‘ਚ ਕਈ ਨਵੇਂ ਰਾਜਨੀਤਕ ਚਿਹਰਿਆਂ ਨੂੰ ਸ਼ਾਮਲ ਕਰ ਸਕਦੇ ਹਨ। ਜਿਸ ਤਹਿਤ ਭਾਰਤੀ ਮੂਲ ਦੀ ਅਨੀਤਾ ਆਨੰਦ ਦੀ ਕੈਨੇਡਾ ਦੀ ਰੱਖਿਆ ਮੰਤਰੀ ਬਨਣ ਦੀ ਸੰਭਾਵਨਾ ਵੀ ਹੈ। ਜਸਟਿਨ ਟਰੂਡੋ ਨੇ ਮੰਤਰੀ ਮੰਡਲ ਦੇ ਸਹੁੰ ਚੁੱਕ ਸਮਾਗਮ ਦੀ ਤਰੀਕ ਦਾ ਐਲਾਨ ਕਰਦਿਆਂ ਦੱਸਿਆ ਕਿ ਸਹੁੰ ਚੁੱਕ ਸਮਾਗਮ ਤੋਂ ਬਾਅਦ ਸੰਸਦ ਦੀ ਵਾਪਸੀ 22 ਨਵੰਬਰ ਨੂੰ ਹੋਵੇਗੀ।
ਫੋਟੋ
Boota Singh Basi
President & Chief Editor