ਔਟਵਾ ,28 ਸਤੰਬਰ (ਰਾਜ ਗੋਗਨਾ/ ਕੁਲਤਰਨ ਪਧਿਆਣਾ ) —ਕੈਨੇਡਾ ਨੇ ਆਪਣੇ ਨਾਗਰਿਕਾਂ ਨੂੰ ਹਦਾਇਤ ਜਾਰੀ ਕਰਦਿਆਂ ਹੋਇਆ ਕਿਹਾ ਹੈ ਕਿ ਉਹ ਗੁਜਰਾਤ, ਪੰਜਾਬ ਅਤੇ ਰਾਜਸਥਾਨ ਵਿੱਚ “ਪਾਕਿਸਤਾਨ ਨਾਲ ਲੱਗਦੀ ਸਰਹੱਦ ਦੇ 10 ਕਿਲੋਮੀਟਰ ਦੇ ਦਾਇਰੇ ਵਿੱਚ ਆਉਣ ਵਾਲੇ ਖੇਤਰਾਂ ਚ ਹਰ ਤਰ੍ਹਾਂ ਦੀ ਯਾਤਰਾ ਕਰਨ ਤੋਂ ਪ੍ਰਹੇਜ ਕਰਨ” ਕਿਉਂਕਿ ਕੈਨੇਡਾ ਅਨੁਸਾਰ ਇਥੇ ” ਸੁਰੱਖਿਆ ਸਥਿਤੀ ਬਾਰੇ ਕਿਆਸ ਲਾਉਣੇ ਮੁਸ਼ਕਲ ਹਨ ਅਤੇ ਬਾਰੂਦੀ ਸੁਰੰਗਾਂ ਤੇ ਅਣਚੱਲੇ ਵਿਸਫੋਟ ਹਥਿਆਰਾਂ ਦੀ ਮੌਜੂਦਗੀ ਵੀ ਹੋ ਸਕਦੀ ਹੈ”। 27 ਸਤੰਬਰ ਨੂੰ ਜਾਰੀ ਕੀਤੀ ਗਈ ਇਸ ਅੱਪਡੇਟ ਮੁਤਾਬਕ ਯਾਤਰਾ ਐਡਵਾਈਜ਼ਰੀ ਚ ਵਾਹਗਾ ਬਾਰਡਰ ਕਰਾਸਿੰਗ ਨੂੰ ਇਸ ਸੂਚੀ ਚੋਂ ਬਾਹਰ ਰੱਖਿਆ ਗਿਆ ਹੈ। ਦੱਸਣਯੋਗ ਹੈ ਕਿ ਕੁੱਝ ਦਿਨ ਪਹਿਲਾ ਭਾਰਤੀ ਵਿਦੇਸ਼ ਮੰਤਰਾਲੇ ਵੱਲੋ ਵੀ ਆਪਣੇ ਕੈਨੇਡਾ ਰਹਿੰਦੇ ਨਾਗਰਿਕਾ ਅਤੇ ਅੰਤਰ-ਰਾਸ਼ਟਰੀ ਵਿਦਿਆਰਥੀਆ ਬਾਬਤ ਵੀ ਸੁਰੱਖਿਆ ਕਾਰਨਾ ਅਤੇ ਭਾਰਤੀ ਵਿਰੋਧੀ ਗਤੀਵਿਧੀਆ ਦੇ ਤਹਿਤ ਐਡਵਾਈਜ਼ਰੀ ਜਾਰੀ ਕੀਤੀ ਗਈ ਸੀ।
Boota Singh Basi
President & Chief Editor