ਕੈਬਨਿਟ ਮੰਤਰੀ ਤਰੁਣਪ੍ਰੀਤ ਸੌਂਦ ਨੇ ਦਿੱਲੀ ਚ ਜਰਨੈਲ ਸਿੰਘ ਵਾਸਤੇ ਕੀਤਾ ਚੋਣ ਪ੍ਰਚਾਰ
ਕਿਹਾ- ਲੋਕ ਇਕ ਵਾਰ ਮੁੜ ਆਮ ਆਦਮੀ ਪਾਰਟੀ ਦੇ ਹੱਕ ਚ ਫਤਵਾ ਦੇਣਗੇ
ਖੰਨਾ,19 ਜਨਵਰੀ 2025
ਅੱਜ ਮਾਣਯੋਗ ਕੈਬਿਨੇਟ ਮੰਤਰੀ ਪੰਜਾਬ ਸ. ਤਰੁਨਪ੍ਰੀਤ ਸਿੰਘ ਸੌਂਦ ਜੀ ਨੇ ਦਿੱਲੀ ਦੇ ਤਿਲਕ ਨਗਰ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ.ਜਰਨੈਲ ਸਿੰਘ ਜੀ ਦੇ ਹੱਕ ਵਿੱਚ ਚੋਣ ਪਰਚਾਰ ਕੀਤਾ। ਉਹਨਾਂ ਨੇ ਇਸ ਦੌਰਾਨ ਪ੍ਰੈਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦਿੱਲੀ ਵਿੱਚ ਪਿਛਲੇ ਸਾਲਾਂ ਵਿੱਚ ਕੇਜਰੀਵਾਲ ਸਰਕਾਰ ਵੱਲੋਂ ਕੀਤੇ ਰਿਕਾਰਡ ਤੋੜ ਵਿਕਾਸ ਕਾਰਜਾਂ ਕਾਰਨ ਦਿੱਲੀ ਵਾਸੀਆਂ ਨੇਂ ਇੱਕ ਤਰਫਾ ਮਨ ਬਣਾਇਆ ਹੋਇਆ ਹੈ, ਕਿ ਦਿੱਲੀ ਵਿੱਚ ਫਿਰ ਤੋਂ “ਕੇਜਰੀਵਾਲ” ਸਰਕਾਰ ਦੇ ਹੱਕ ਵਿੱਚ ਹੀ ਲੋਕ ਫ਼ਤਵਾ ਦੇਣਾ ਹੈ। ਉਹਨਾਂ ਕਿਹਾ ਕਿ ਪ੍ਰਚਾਰ ਦੌਰਾਨ ਜਦੋਂ ਦਿੱਲੀ ਵਾਸੀਆਂ ਨਾਲ ਉਹਨਾਂ ਦੀ ਵਿਚਾਰ ਚਰਚਾ ਹੋਈ ਤਾਂ ਪਤਾ ਲਗਾ ਕਿ ਦਿੱਲੀ ਵਾਲੇ ਬੇਸਬਰੀ ਨਾਲ ਚੋਣਾਂ ਦੇ ਦਿਨ ਦੀ ਉਡੀਕ ਕਰ ਰਹੇ ਹਨ, ਉਹ ਆਪ ਨੂੰ ਮੁੜ ਜਿਤਾਉਣ ਲਈ ਪੱਬਾਂ ਭਾਰ ਹੋਏ ਪਏ ਹਨ।