ਅੰਮ੍ਰਿਤਸਰ,ਰਾਜਿੰਦਰ ਰਿਖੀ -ਆਮ ਆਦਮੀ ਪਾਰਟੀ ਦੇ ਯੂਥ ਜੁਆਇੰਟ ਸਕੱਤਰ ਪੰਜਾਬ ਸੁਰਜੀਤ ਸਿੰਘ ਕੰਗ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕੇ ਬੀਤੇ ਦਿਨ ਨਿਊ ਇੰਡੀਅਨ ਪਬਲਿਕ ਸਕੂਲ ਨਿਪਸ ਬੁਤਾਲਾ ਵਿਖੇ ਇਨਾਮ ਵੰਡ ਸਮਾਰੋਹ ਆਯੋਜਤ ਕੀਤਾ ਗਿਆ। ਜਿਸ ਵਿਚ ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਓ ਅਤੇ ਉਨ੍ਹਾਂ ਦੇ ਧਰਮ ਪਤਨੀ ਮੈਡਮ ਸੁਹਿੰਦਰ ਕੌਰ ਉਚੇਚੇ ਤੌਰ ਤੇ ਪੁੱਜੇ। ਇਸ ਮੌਕੇ ਹਲਕਾ ਵਿਧਾਇਕ ਦਲਬੀਰ ਸਿੰਘ ਟੋਗ ਦੇ ਭਰਾ ਹਰਜਿੰਦਰ ਸਿੰਘ ਅਤੇ ਕੰਗ ਵੱਲੋਂ ਰੌਸ਼ਨੀ ਕਰਕਾ ਸਮਾਗਮ ਦਾ ਆਰੰਭ ਕੀਤਾ ਗਿਆ। ਇਸ ਸਮਾਗਮ ਵਿਚ ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਓ ਨੇ ਵਿਦਿਆਰਥੀਆ ਵਲੋਂ ਪੇਸ਼ ਸੱਭਿਆਚਾਰਕ ਪੇਸ਼ਕਾਰੀਆਂ ਦਾ ਆਨੰਦ ਮਾਣਿਆ ਅਤੇ ਹੋਣਹਾਰ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ। ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਓ ਵੱਲੋਂ ਵਿਦਿਆਰਥੀਆਂ ਨੂੰ ਮਿਹਨਤ ਅਤੇ ਲਗਨ ਨਾਲ ਪੜ੍ਹਾਈ ਕਰਨ ਦੀ ਪ੍ਰੇਰਨਾ ਦਿੱਤੀ ਅਤੇ ਸਕੂਲ ਦੀਆ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ। ਸਕੂਲ ਦੇ ਚੇਅਰਮੈਨ ਪ੍ਰਿੰ. ਗੁਰਦੀਪ ਸਿੰਘ ਰੰਧਵਾ , ਪ੍ਰਧਾਨ ਕੁਲਬੀਰ ਸਿੰਘ ਮਾਨ, ਪ੍ਰਿੰ. ਮਨਜੀਤ ਕੌਰ ਵਾਲੀਆ, ਸਕੱਤਰ ਹਰਦੀਪ ਸਿੰਘ ਰੰਧਾਵਾ ਵੱਲੋਂ ਮੰਤਰੀ ਸਾਹਿਬ ਅਤੇ ਸਮੂਹ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੁਰਿੰਦਰ ਪਾਲ ਸਿੰਘ ਸੋਧੀ ਵਧੀਕ ਨਿਗਰਾਨ ਇੰਜੀਨੀਅਰ ਬਿਆਸ ਮੰਡਲ, ਬਲਾਕ ਪ੍ਰਧਾਨ ਸਰਵਨ ਸਿੰਘ ਸਰਾਏ , ਸੁਖਦੇਵ ਸਿੰਘ, ਐਸ ਡੀ ਓ ਰਿ ਸਵਿੰਦਰ ਸਿੰਘ ਸਠਿਆਲਾ, ਪ੍ਰਿੰ. ਗੁਰਸੇਵਕ ਸਿੰਘ, ਪ੍ਰਿੰ. ਤੇਜਬੀਰ ਸਿੰਘ ਸੋਹਲ, ਪੀ ਏ ਸਰਵਿਦਰ ਸਿੰਘ ਸੁਧਾਰ, ਅਨੂਜੀਤ ਸਿੰਘ ਵਾਲੀਆ ਆਦਿ ਹਾਜ਼ਰ ਸਨ।
Boota Singh Basi
President & Chief Editor