ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਅੰਮ੍ਰਿਤਸਰ
ਕੈਬਿਨਟ ਮੰਤਰੀ ਧਾਲੀਵਾਲ ਨੇ ਸੜਕਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਵੱਖ ਵੱਖ ਸੜਕਾਂ ਦੇ ਉਦਘਾਟਨ ਅਤੇ ਰੱਖੇ ਨੀਂਹ ਪੱਥਰ
ਅੰਮ੍ਰਿਤਸਰ 26 ਨਵੰਬਰ 2023– ਪਿਛਲੇ 50 ਸਾਲਾਂ ਦੋਰਾਨ ਕਿਸੇ ਵੀ ਰਾਜਨੀਤਿਕ ਪਾਰਟੀ ਨੇ ਬਾਰਡਰ ਦੇ ਹਲਕੇ ਦੀਆਂ ਸੜਕਾਂ ਦੀ ਕੋਈ ਸਾਰ ਨਹੀ ਲਈ ਅਤੇ ਸਾਡੀ ਸਰਕਾਰ ਰਾਜਨੀਤੀ ਕਰਨ ਨਹੀ ਸਗੋ ਰਾਜਨੀਤੀ ਵਿਚ ਬਦਲਾਅ ਲਿਆ ਕੇ ਵਿਕਾਸ ਦੇ ਕੰਮਾਂ ਨੂੰ ਤਰਜੀਹ ਦੇ ਰਹੀ ਹੈ।
ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਸ: ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਅਜਨਾਲਾ ਹਲਕੇ ਵਿਚ ਕਰੀਬ 1 ਕਰੋੜ ਰੁਪਏ ਦੀ ਲਾਗਤ ਨਾਲ ਬਣੀਆਂ ਸੜਕਾਂ ਦਾ ਉਦਘਾਟਨ ਕਰਨ ਸਮੇ ਕੀਤਾ। ਸ: ਧਾਲੀਵਾਲ ਨੇ ਦੱਸਿਆ ਕਿ 7 ਪਿੰਡਾਂ ਵਿਚ 1 ਕਰੋੜ ਰੁਪਏ ਦੀ ਲਾਗਤ ਨਾਲ ਬਣੀਆਂ ਸੜਕਾਂ ਦਾ ਉਦਘਾਟਨ ਕੀਤਾ ਗਿਆ ਹੈ ਅਤੇ ਕਰੀਬ 1.5 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀਆਂ ਸੜਕਾਂ ਦੇ ਨੀਹ ਪੱਥਰ ਵੀ ਰੱਖੇ ਗਏ ਹਨ। ਉਨ੍ਹਾਂ ਕਿਹਾ ਕਿ ਅਗਲੇ ਇਕ ਮਹੀਨੇ ਵਿਚ ਸਾਰੀਆਂ ਸੜਕਾਂ ਮੁਕੰਮਲ ਹੋ ਜਾਣਗੀਆਂ। ਸ: ਧਾਲੀਵਾਲ ਨੇ ਦੱਸਿਆ ਕਿ ਬਾਰਡਰ ਦੇ ਇਲਾਕੇ ਦੇ ਲੋਕਾਂ ਦੀ ਕਾਫੀ ਚਿਰਾਂ ਤੋ ਮੰਗ ਸੀ ਕਿ ਇੰਨ੍ਹਾਂ ਸੜਕਾਂ ਨੂੰ ਨਵਾਂ ਬਣਾਇਆ ਜਾਵੇ । ਉਨ੍ਹਾਂ ਦੱਸਿਆ ਕਿ ਪਿੰਡ ਘੋਨੇਵਾਲ ਦੀ ਪੱਕੀ ਸੜਕ ਜਿਸਦੀ ਲੰਬਾਈ 220 ਮੀਟਰ, ਪਿੰਡ ਘੋਨੇਵਾਲ ਧੁੱਸੀ ਤੋ ਡੇਰੇ ਜਸਵੰਤ ਸਿੰਘ ਜਿਸਦੀ ਲੰਬਾਈ 800 ਮੀਟਰ ਹੈ ਦਾ ਉਦਘਾਟਨ ਕੀਤਾ ਗਿਆ ਹੈ ਜਿਸ ਤੇ 19.67 ਲੱਖ ਰੁਪਏ ਖ਼ਰਚ ਆਏ ਹਨ। ਉਨ੍ਹਾਂ ਦੱਸਿਆ ਕਿ ਇਸੇ ਤਰਾ੍ਹ ਹੀ ਜੱਟਾਂ ਨਿਸੋਕੇ ਰੋਡ ਤੋ ਡੇਰੇ ਸਵਿੰਦਰ ਸਿੰਘ ਦੀ ਸੜਕ ਜਿਸਦੀ ਲੰਬਾਈ 150 ਮੀਟਰ, ਫਿਰਨੀ ਪਿੰਡ ਜੱਟਾ ਤੋ ਡੇਰੇ ਜੱਜਮੋਹਨ ਦੀ ਸੜਕ ਦੀ ਲੰਬਾਈ 300 ਮੀਟਰ ਤੇ ਕੁਲ 9.74 ਲੱਖ ਰੁਪਏ ਖ਼ਰਚ ਕੀਤੇ ਗਏ ਹਨ।
ਸ: ਧਾਲੀਵਾਲ ਨੇ ਦੱਸਿਆ ਕਿ ਅੱਜ ਪਿੰਡ ਮਾਛੀਵਾਲਾ ਤੋ ਡੇਰੇ ਗੁਰਦੀਪ ਸਿੰਘ ਅਤੇ ਪੱਕੀ ਸੜਕ ਰਮਦਾਸ ਘੋਨੇਵਾਲ ਰੋਡਤੋ ਡੇਰਾ ਗੁਰਨਾਮ ਸਿੰਘ ਜਿਸ ਦੀ ਕੁਲ ਲੰਬਾਈ 725 ਮੀਟਰ ਹੈ ਤੇ 14.36 ਲੱਖ ਰੁਪਏ ਖ਼ਰਚ ਕੀਤੇ ਹਨ। ਉਨ੍ਹਾਂ ਦੱਸਿਆ ਕਿ ਇਸ ਤੋ ਇਲਾਵਾ Çਲੰਕ ਰੋਡ ਰਮਦਾਸ ਤੋ ਬਾਉਲੀ ਖੁੁਰਾਵਾਲੀ, Çਲੰਕ ਰੋਡ ਰਮਦਾਸ ਤੋ ਕੋਟ ਮੋਲਵੀ ਆਦਿ ਸੜਕਾਂ ਦੇ ਨੀਹ ਪੱਥਰ ਰੱਖ ਦਿਤੇ ਹਨ ਅਤੇ ਇਕ ਮਹੀਨੇ ਦੇ ਅੰਦਰ ਅੰਦਰ ਇਹ ਸੜਕਾਂ ਮੁਕੰਮਲ ਹੋ ਜਾਣਗੀਆਂ। ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ਲਈ ਫੰਡਾਂ ਦੀ ਕੋਈ ਕਮੀ ਨਹੀ ਹੈ।
ਸ: ਧਾਲੀਵਾਲ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਦੀ ਸੁਚੱਜੀ ਅਗਵਾਈ ਹੇਠ ਅਜਨਾਲਾ ਹਲਕੇ ਵਿਚ ਲਗਾਤਾਰ ਵਿਕਾਸ ਕਾਰਜ ਜਾਰੀ ਹਨ ਅਤੇ ਆਉਦੇ ਕੁਝ ਮਹੀਨਿਆਂ ਵਿਚ ਹੀ ਅਜਨਾਲਾ ਹਲਕੇ ਨੂੰ ਸ਼ਹਿਰ ਵਰਗੀਆਂ ਸਾਰੀਆਂ ਸਹੂਲਤਾਂ ਮੁਹੱਈਆ ਹੋਣਗੀਆਂ। ਉਨ੍ਹਾਂ ਕਿਹਾ ਕਿ ਅਜਨਾਲੇ ਦੇ ਚਾਰੇ ਪਾਸੇ ਸੜਕਾਂ ਦਾ ਜਾਲ ਵਿੱਛ ਰਿਹਾ ਹੈ ਅਤੇ ਅਜਨਾਲੇ ਦੇ ਸਰਵਪੱਖੀ ਵਿਕਾਸ ਲਈ ਕੋਈ ਵੀ ਕਸਰ ਨਹੀ ਰਹਿਣ ਦਿੱਤੀ ਜਾਵੇਗੀ। ਸ: ਧਾਲੀਵਾਲ ਨੇ ਕਿਹਾ ਕਿ ਸਾਡੀ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ ਅਤੇ ਸੂਬੇ ਦੋ ਲੋਕਾਂ ਦੀ ਭਲਾਈ ਲਈ ਅਸੀ ਲਗਾਤਾਰ ਕੰਮ ਕਰ ਰਹੇ ਹਾਂ ਤਾਂ ਜੋ ਪੰਜਾਬ ਨੂੰ ਰੰਗਲਾ ਪੰਜਾਬ ਬਣਾਇਆ ਜਾ ਸਕੇ।
ਇਸ ਮੌਕੇ ਸ: ਖੁਸ਼ਪਾਲ ਸਿੰਘ ਧਾਲੀਵਾਲ, ਸ: ਗੁਰਜੰਟ ਸਿੰਘ ਸੋਹੀ, ਸਾਬਕਾ ਸਰਪੰਚ ਬਲਜੀਤ ਸਿੰਘ, ਸਾਬਕਾ ਸਰਪੰਚ ਕਾਬਲ ਸਿੰਘ, ਸਰਪੰਚ ਪ੍ਰਿਥੀਪਾਲ ਸਿੰਘ ਘੋਨੇਵਾਲ ਤੋ ਇਲਾਵਾ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜ਼ਰ ਸਨ।
–
ਕੈਪਸ਼ਨ: ਕੈਬਨਿਟ ਮੰਤਰੀ ਸ: ਕੁਲਦੀਪ ਸਿੰਘ ਧਾਲੀਵਾਲ ਅਜਨਾਲਾ ਹਲਕੇ ਵਿਚ ਵੱਖ ਵੱਖ ਸੜਕਾਂ ਦਾ ਉਦਘਾਟਨ ਕਰਦੇ ਹੋਏ।
ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਅੰਮ੍ਰਿਤਸਰ
ਰੰਗਲੇ ਪੰਜਾਬ ਦੇ ਸੁਪਨੇ ਨੂੰ ਸਾਕਾਰ ਕਰ ਰਿਹਾ ਹੈ ਯੁਵਕ ਸੇਵਾਵਾਂ ਪੰਜਾਬ : ਕੁਲਦੀਪ ਸਿੰਘ ਧਾਲੀਵਾਲ
ਅੰਤਰ-ਵਰਸਿਟੀ ਦੇ ਯੁਵਕ ਮੇਲੇ ਦਾ ਪਹਿਲਾਂ ਦਿਨ ਭੰਗੜੇ ਦੇ ਨਾਂ ਰਿਹਾ:
ਰਵਾਇਤੀ ਲੋਕ ਕਲਾਵਾਂ ਨੇ ਯਾਦ ਕਰਵਾਇਆ ਪੁਰਾਣਾ ਪੰਜਾਬ।
ਯੁਵਕ ਸੇਵਾਵਾਂ ਵਿਭਾਗ, ਪੰਜਾਬ ਵੱਲੋਂ 4 ਰੋਜ਼ਾਂ ਯੁਵਕ ਮੇਲੇ ਦਾ ਆਗਾਜ਼
ਅੰਮ੍ਰਿਤਸਰ, 26 ਨਵੰਬਰ, 2023 ( )–ਯੁਵਕ ਸੇਵਾਵਾਂ ਵਿਭਾਗ ਪੰਜਾਬ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਕਰਵਾਏ ਜਾ ਰਹੇ 4 ਰੋਜਾਂ ਅੰਤਰ ਵਰਸਿਟੀ ਯੁਵਕ ਮੇਲੇ ਦੇ ਪਹਿਲੇ ਦਿਨ ਦਸ਼ਮੇਸ਼ ਆਡੀਟੋਰੀਅਮ ਦੀ ਮੁੱਖ ਸਟੇਜ ਉੱਤੇ ਭੰਗੜਾ, ਰਵਾਇਤੀ ਪਹਿਰਾਵਾ, ਮਾਈਮ, ਸਕਿੱਟ ਦੇ ਮੁਕਾਬਲਿਆਂ ਨੇ ਖੂਬ ਰੰਗ ਬੰਨਿਆ। ਗੋਲਡਨ ਜੁਬਲੀ ਕੰਨਵੈਨਸ਼ਨ ਸੈਂਟਰ ਵਿਖੇ ਭੰਡ, ਮਾਈਮ, ਸਮੂਹ ਸ਼ਬਦ ਗਾਈਨ, ਕਲਾਸੀਕਲ ਵੋਕਲ ਸੋਲੋ ਅਤੇ ਸਮੂਹ ਗੀਤ ਦੇ ਮੁਕਾਬਲੇ ਕਰਵਾਏ ਗਏ। ਸਟੇਜ 3 ਕਾਨਫਰੰਸ ਹਾਲ ਵਿੱਚ ਵਿਰਾਸਤੀ ਕੁਇਜ਼ ਕਰਵਾਈ ਗਈ ਅਤੇ ਆਰਕੀਟੈਕਟਰ ਵਿਭਾਗ ਵਿਖੇ ਵਿਰਾਸਤੀ ਲੋਕ ਕਲਾਵਾਂ ਦੇ ਮੁਕਾਬਲੇ ਜਿਨ੍ਹਾਂ ਵਿੱਚ ਕਢਾਈ, ਪੱਖੀ ਬੁਨਣਾ, ਨਾਲਾ ਬੁਨਣਾ, ਗੁੱਡੀਆਂ ਪਟੋਲੇ ਬਨਾਉਣਾ, ਛਿੱਕੂ ਬਨਾਉਣਾ, ਪਰਾਂਦਾ ਬਨਾਉਣਾ, ਕਰੋਸ਼ੀਆ, ਪੀੜ੍ਹੀ ਬੁਨਣਾ, ਈਨੂੰ/ਬਿੰਨੂ ਬਨਾਉਣਾ, ਮਿੱਟੀ ਦੇ ਖਿਡੌਣੇ ਬਨਾਉਣਾ, ਰੱਸਾ ਵੱਟਣਾ, ਟੋਕਰੀ ਬਨਾਉਣਾ, ਕਰਵਾਏ ਗਏ।
16 ਵੱਖ-ਵੱਖ ਯੂਨਵਰਸਿਟੀਆਂ ਤੋਂ ਪਹੁੰਚੇ 2700 ਤੋਂ ਉੱਪਰ ਪ੍ਰਤੀਭਾਗੀਆਂ ਨੇ 4 ਰੋਜਾਂ ਯੁਵਕ ਮੇਲੇ ਦੌਰਾਨ ਆਪਣੇ ਫਨ ਦਾ ਮੁਜਾਹਰਾ ਕਰਨਗੇ। ਇਸ ਯੁਵਕ ਮੇਲੇ ਦਾ ਆਗਾਜ਼ ਮੁੱਖ ਮਹਿਨਾਨ ਵੱਜੋਂ ਪਹੁੰਚੇ ਕੈਬਨਿਟ ਮੰਤਰੀ ਐਨ.ਆਰ.ਆਈ. ਮਾਮੇਲ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਕੀਤਾ ਗਿਆ। ਇਸ ਮੌਕੇ ਤੇ ਉਨ੍ਹਾਂ ਨਾਲ ਡਾ. ਜੀਵਨਜੋਤ ਕੌਰ, ਐਮ.ਐਲ.ਏ., ਡਾ. ਪ੍ਰੀਤ ਮਹਿੰਦਰ ਸਿੰਘ ਬੇਦੀ, ਡੀਨ ਵਿਦਿਆਰਥੀ ਭਲਾਈ, ਡਾ. ਅਮਨਦੀਪ ਸਿੰਘ, ਇੰਚਾਰਜ, ਯੁਵਕ ਭਲਾਈ ਵਿਭਾਗ, ਅਤੇ ਯੁਵਕ ਸੇਵਾਵਾਂ ਵਿਭਾਗ ਪੰਜਾਬ ਦੇ ਸਮੂਹ ਸਹਾਇਕ ਡਾਇਰੈਕਟਰ ਹਾਜ਼ਰ ਸਨ। ਰਵਾਇਤ ਅਨੁਸਾਰ ਸਮਾਂ ਰੋਸ਼ਨ ਕਰਨ ਉਪਰੰਤ ਆਪਣੇ ਵਿਚਾਰ ਪੇਸ਼ ਕਰਦੇ ਹੋਏ ਮੁੱਖ ਮਹਿਮਾਨ ਜੀ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਤ ਸਿੰਘ ਮਾਨ ਜੀ ਦੇ ਰੰਗਲੇ ਪੰਜਾਬ ਦੇ ਸੁਪਨੇ ਨੂੰ ਯੁਵਕ ਸੇਵਾਵਾਂ, ਵਿਭਾਗ ਸਹੀ ਮਾਅਨੇ ਵਿੱਚ ਸਾਕਾਰ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਯੁਵਕ ਮੇਲੇ ਯੁਵਕਾਂ ਨੂੰ ਬਹੁਤ ਵੱਡਾ ਮੰਚ ਪ੍ਰਦਾਨ ਕਰਦੇ ਹਨ। ਅਜਿਹੇ ਮੰਚਾਂ ਤੋਂ ਬਹੁਤ ਵੱਡੇ-ਵੱਡੇ ਕਲਾਕਾਰ ਨਿਕਲਕੇ ਸਾਹਮਣੇ ਆਏ ਹਨ। ਉਨ੍ਹਾਂ ਕਿਹਾ ਕਿ ਰਵਾਇਤੀ ਕਲਾਵਾਂ ਰਾਹੀਂ ਅਸੀਂ ਆਪਣੇ ਵਿਰਸੇ ਨਾਲ ਜੁੜਦੇ ਹਾਂ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਜਸਪਾਲ ਸਿੰਘ ਸੰਧੂ ਜੀ ਵੱਲੋਂ ਡਾ.ਪ੍ਰੀਤ ਮਹਿੰਦਰ ਸਿੰਘ ਬੇਦੀ ਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੂਰੇ ਪੰਜਾਬ ਦੀਆਂ ਯੂਨੀਵਰਸਿਟੀਆਂ ਦੇ ਸਰਵੋਤਮ ਕਲਾਕਾਰ ਵਿਦਿਆਰਥੀ ਇਸ ਮੇਲੇ ਵਿੱਚ ਸ਼ਿਰਕਤ ਕਰਨ ਹਿੱਤ ਗੁਰੂ ਨਾਨਕ ਦੇਵ ਯੂਨੀਵਿਰਸਿਟੀ ਪੁੱਜੇ ਹਨ। ਵੱਖ-ਵੱਖ ਕਲਾ ਵੰਨਗੀਆਂ ਵਿੱਚ ਇਨ੍ਹਾਂ ਨੋਜਵਾਨਾਂ ਦੇ ਹੁਨਰ ਨੂੰ ਵੇਖ ਕੇ ਜਿੱਥੇ ਖੁਸ਼ੀ ਹੁੰਦੀ ਹੈ ਉੱਥੇ ਕਲਾ ਪੱਖੋਂ ਪੰਜਾਬ ਦੇ ਸੁਨਹਿਰੇ ਭਵਿੱਖ ਦੀ ਆਸ ਵੀ ਬੱਝਦੀ ਹੈ। ਉਨ੍ਹਾਂ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੁਵਕ ਭਲਾਈ ਵਿਭਾਗ ਦੇ ਸ਼ਾਨਾਮੱਤੀ ਇਤਿਹਾਸ ਤੋਂ ਵੀ ਜਾਣੂ ਕਰਵਾਇਆ।
ਤਸਵੀਰਾਂ— . ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਸ਼ੁਰੂ ਹੋਏ ਅੰਤਰ-ਵਰਸਿਟੀ ਯੁਵਕ ਮੇਲੇ ਦੇ ਪਹਿਲੇ ਦਿਨ ਸੰਬੋਧਨ ਕਰਦੇ ਹੋਏ ਕੁਲਦੀਪ ਸਿੰਘ ਧਾਲੀਵਾਲ
. ਦਸ਼ਮੇਸ ਆਡਟੋਰੀਅਮ ਦੀ ਸਟੇਜ ਤੇ ਲੋਕ-ਨਾਚ ਭੰਗੜੇ ਦਾ ਜਲੋਅ