ਕੈਲੀਫੋਰਨੀਆ ਦੇ ਇੱਕ ਘਰ ਵਿੱਚ ਮਿਲੇ 90 ਤੋਂ ਵੱਧ ਸੱਪ

0
342

ਫਰਿਜ਼ਨੋ (ਕੈਲੀਫੋਰਨੀਆ), (ਗੁਰਿੰਦਰਜੀਤ ਨੀਟਾ ਮਾਛੀਕੇ/ਕੁਲਵੰਤ ਧਾਲੀਆਂ)-ਕੈਲੀਫੋਰਨੀਆ ਸਟੇਟ ਦੇ ਇੱਕ ਘਰ ਵਿੱਚੋਂ ਇੱਕ ਰੈਪਟਾਈਲ ਰੈਸਕਿਊ ਸੰਸਥਾ ਦੇ ਅਧਿਕਾਰੀ ਨੇ 90 ਤੋਂ ਜਿਆਦਾ ਸੱਪ ਫੜੇ ਹਨ। ਸੋਨੋਮਾ ਕਾਉਂਟੀ ਰੇਪਟਾਈਲ ਰੈਸਕਿਊ ਦੇ ਡਾਇਰੈਕਟਰ, ਵੁਲਫ ਨੇ ਦੱਸਿਆ ਕਿ ਉਸਨੂੰ ਕੈਲੀਫੋਰਨੀਆ ਦੇ ਸੈਂਟਾ ਰੋਜ਼ਾ ਵਿੱਚ ਇੱਕ ਮਹਿਲਾ ਦੁਆਰਾ ਸੱਪ ਵੇਖਣ ਤੋਂ ਬਾਅਦ ਬੁਲਾਇਆ ਗਿਆ। ਜਿਸ ਉਪਰੰਤ ਵੁਲਫ ਵੱਲੋਂ ਕਾਰਵਾਈ ਕਰਨ ‘ਤੇ ਪੱਥਰਾਂ ਹੇਠੋਂ 90 ਤੋਂ ਵੱਧ ਸੱਪ ਫੜੇ ਗਏ। ਵੁਲਫ ਨੇ 2 ਅਕਤੂਬਰ ਨੂੰ ਪਹਾੜਾਂ ਵਿਚਲੇ ਇਸ ਘਰ ਦਾ ਦੌਰਾ ਕਰਕੇ 22 ਵੱਡੇ ਰੈਟਲਸਨੇਕ ਅਤੇ 59 ਬੱਚਿਆਂ ਨੂੰ ਹਟਾਉਣ ਲਈ 24 ਇੰਚ (60 ਸੈਂਟੀਮੀਟਰ) ਦੇ ਪੋਲ ਦੀ ਵਰਤੋਂ ਕੀਤੀ ਸੀ। ਇਸ ਦਿਨ ਦੇ ਬਾਅਦ ਵੀ ਵੁਲਫ ਵੱਲੋਂ 11 ਹੋਰ ਸੱਪ ਫੜੇ ਗਏ।ਉਸ ਨੇ ਦੱਸਿਆ ਕਿ ਸਾਰੇ ਸੱਪ ਰੈਟਲਸਨੇਕ ਸਨ, ਜੋ ਉੱਤਰੀ ਕੈਲੀਫੋਰਨੀਆ ਵਿੱਚ ਪਾਇਆ ਜਾਣ ਵਾਲਾ ਇੱਕੋ ਇੱਕ ਜ਼ਹਿਰੀਲਾ ਸੱਪ ਹੈ। ਰੈਟਲਸਨੇਕ ਆਮ ਤੌਰ ‘ਤੇ ਅਕਤੂਬਰ ਤੋਂ ਅਪ੍ਰੈਲ ਤੱਕ ਹੇਠਾਂ ਅਤੇ ਗਰਮ ਥਾਵਾਂ ‘ਤੇ ਲੁਕਣ ਲਈ ਚੱਟਾਨਾਂ ਦੀ ਭਾਲ ਕਰਦੇ ਹਨ ਅਤੇ ਸਾਲ -ਦਰ -ਸਾਲ ਉਸੇ ਜਗ੍ਹਾ ਵਾਪਸ ਆਉਂਦੇ ਹਨ। ਵੌਲਫ ਨੇ ਕਿਹਾ ਕਿ ਘਰ ਦੇ ਮਾਲਕਾਂ ਨੇ ਘਰ ਬਣਾਉਣ ਵੇਲੇ ਕੋਈ ਪੱਥਰ ਨਹੀਂ ਹਟਾਇਆ, ਜਿਸ ਨਾਲ ਇਹ ਸੱਪਾਂ ਲਈ ਇੱਕ ਆਕਰਸ਼ਕ ਜਗ੍ਹਾ ਬਣ ਗਈ ਸੀ।

LEAVE A REPLY

Please enter your comment!
Please enter your name here