ਕੈਲੀਫੋਰਨੀਆ ਵਿਚ ਜੰਗਲੀ ਅੱਗਾਂ ਕਾਰਨ ਅਧਿਕਾਰੀਆਂ ਨੇ ਕੀਤਾ ਸਿਕੋਆ ਨੈਸ਼ਨਲ ਪਾਰਕ ਦਾ ਦੌਰਾ

0
444

ਫਰਿਜ਼ਨੋ (ਕੈਲੀਫੋਰਨੀਆ), (ਗੁਰਿੰਦਰਜੀਤ ਨੀਟਾ ਮਾਛੀਕੇ/ਕੁਲਵੰਤ ਧਾਲੀਆਂ) -ਕੈਲੀਫੋਰਨੀਆ ਵਿੱਚ ਕੇ ਐੱਨ ਪੀ ਕੰਪਲੈਕਸ ਅੱਗ ਦਾ ਬਲਣਾ ਜਾਰੀ ਹੈ । ਇਸ ਅੱਗ ਦੇ ਨਾਲ ਕੈਲੀਫੋਰਨੀਆ ਦੇ ਸਿਕੋਆ ਨੈਸ਼ਨਲ ਪਾਰਕ ਵਿੱਚ ਵਿਸ਼ਾਲ ਸੇਕੁਆਇਸ ਦਰੱਖਤਾਂ ਲਈ ਖਤਰਾ ਪੈਦਾ ਹੋ ਗਿਆ ਹੈ। ਇਸ ਲਈ ਕੈਲੀਫੋਰਨੀਆ ਦੇ ਅਧਿਕਾਰੀਆਂ ਵੱਲੋਂ ਇਹਨਾਂ ਵਿਸ਼ਾਲ ਦਰੱਖਤਾਂ ਨੂੰ ਦੇਖਣ ਲਈ ਸਿਕੋਆ ਨੈਸ਼ਨਲ ਪਾਰਕ ਦਾ ਦੌਰਾ ਕੀਤਾ ਗਿਆ। ਕਿੰਗਸ ਅਤੇ ਸਿਕੋਆ ਨੈਸ਼ਨਲ ਪਾਰਕ ਲਈ ਨੈਸ਼ਨਲ ਪਾਰਕ ਸਰਵਿਸ (ਐੱਨ ਪੀ ਐੱਸ) ਦੀ ਪ੍ਰਤੀਨਿਧੀ ਕ੍ਰਿਸਟੀ ਬ੍ਰਿੰਘਹੈਮ ਅਨੁਸਾਰ 2020 ਵਿੱਚ ਕੈਸਲ ਫਾਇਰ ਵਿੱਚ 7,000-10,000 ਵਿਸ਼ਾਲ ਸੀਕੋਆਇਸ ਸੜ ਗਏ ਸਨ ਅਤੇ ਹੁਣ ਉਹ ਬਚੇ ਹੋਏ ਦਰੱਖਤਾਂ ਪ੍ਰਤੀ ਆਪਣੀ ਚਿੰਤਾ ਪ੍ਰਗਟ ਕਰ ਰਹੀ ਹੈ। ਬ੍ਰਿੰਘਹੈਮ ਅਨੁਸਾਰ ਕੇ ਐੱਨ ਪੀ ਕੰਪਲੈਕਸ ਅੱਗ ਨੇ ਘੱਟੋ ਘੱਟ ਚਾਰ ਸੇਕੁਆਇਸ ਦਰੱਖਤਾਂ ਨੂੰ ਪ੍ਰਭਾਵਤ ਕੀਤਾ ਹੈ ਪਰ ਇਹ ਦੱਸਣਾ ਅਜੇ ਮੁਸ਼ਕਿਲ ਹੈ ਕਿ ਕਿੰਨੇ ਵਿਸ਼ਾਲ ਦਰੱਖਤਾਂ ਨੂੰ ਅੱਗ ਲੱਗੀ ਹੈ। ਉਸ ਅਨੁਸਾਰ ਵਿਸ਼ਵ ਦਾ ਦੂਜਾ ਸਭ ਤੋਂ ਵੱਡਾ ਰੁੱਖ ਜਨਰਲ ਗ੍ਰਾਂਟ ਅਜੇ ਸੁਰੱਖਿਅਤ ਹੈ। ਪਾਰਕ ਅਤੇ ਫਾਇਰ ਅਫਸਰ ਸਪ੍ਰਿੰਕਲਰ ਅਤੇ ਫਾਇਰ-ਰੋਧਕ ਰੈਪ ਸਮੇਤ ਕਈ ਤਰੀਕਿਆਂ ਦੀ ਵਰਤੋਂ ਕਰਕੇ ਜਨਰਲ ਗ੍ਰਾਂਟ ਦੀ ਰੱਖਿਆ ਕਰਨ ਵਿੱਚ ਸਮਰੱਥ ਸਨ। ਇਸਦੇ ਇਲਾਵਾ ਇਸ ਮੌਕੇ ਅਧਿਕਾਰੀਆਂ ਨੇ ਦੱਸਿਆ ਕਿ ਆਉਣ ਵਾਲੇ ਹਫਤਿਆਂ ਵਿੱਚ, ਫਾਇਰ ਕਰਮਚਾਰੀ ਹੈਲੀਕਾਪਟਰਾਂ ਅਤੇ ਡਰੋਨ ਤਕਨਾਲੋਜੀ ਦੀ ਵਰਤੋਂ ਕਰਕੇ ਖੇਤਰ ਦਾ ਨਕਸ਼ਾ ਬਣਾਉਣਗੇ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਕਿੰਨੇ ਵਿਸ਼ਾਲ ਸੇਕੁਆਇਸ ਸੜ ਗਏ ਹਨ।

LEAVE A REPLY

Please enter your comment!
Please enter your name here