ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ)- ਅਮਰੀਕਾ ਦੀ ਸਟੇਟ ਕੈਲੀਫੋਰਨੀਆ ਜੋ ਕਿ ਜੰਗਲੀ ਅੱਗਾਂ ਦਾ ਸਾਹਮਣਾ ਕਰ ਰਹੀ ਹੈ , ਵਿੱਚ ਜੰਗਲੀ ਅੱਗਾਂ ਤੋਂ ਬਾਅਦ ਨੁਕਸਾਨੇ ਗਏ ਸੈਂਕੜੇ ਦਰੱਖਤਾਂ ਨੂੰ ਸੁਰੱਖਿਆ ਦੇ ਮੱਦੇਨਜ਼ਰ ਹਟਾਇਆ ਜਾਵੇਗਾ। ਅਧਿਕਾਰੀਆਂ ਅਨੁਸਾਰ ਜੰਗਲਾਂ ਦੀ ਅੱਗ , ਸੋਕਾ, ਬਿਮਾਰੀ ਜਾਂ ਉਮਰ ਦੇ ਕਾਰਨ ਕਮਜ਼ੋਰ ਹੋਏ 10,000 ਤੋਂ ਵੱਧ ਦਰੱਖਤਾਂ ਨੂੰ ਹਟਾਉਣਾ ਜਰੂਰੀ ਹੈ, ਜੋ ਕਿ ਨੇੜਲੇ ਰਾਜਮਾਰਗਾਂ ਲਈ ਖਤਰਾ ਹੋ ਸਕਦੇ ਹਨ। ਸਕੋਇਆ ਅਤੇ ਕਿੰਗਜ਼ ਕੈਨਿਅਨ ਰਾਸ਼ਟਰੀ ਪਾਰਕਾਂ ਨੇ ਸ਼ੁੱਕਰਵਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਰੱਖਤ ਸੰਭਾਵਤ ਤੌਰ ‘ਤੇ ਸਟੇਟ ਰੂਟ 180 ਦੇ ਸੈਕਸ਼ਨ ‘ਤੇ ਲੋਕਾਂ ਅਤੇ ਕਾਰਾਂ ‘ਤੇ ਡਿੱਗ ਸਕਦੇ ਹਨ, ਜਿਸ ਨੂੰ ਜਨਰਲ ਹਾਈਵੇਅ ਵਜੋਂ ਜਾਣਿਆ ਜਾਂਦਾ ਹੈ। ਕੈਲੀਫੋਰਨੀਆ ਵਿੱਚ ਕੇ ਐਨ ਪੀ ਕੰਪਲੈਕਸ ਦੀ ਅੱਗ ਕਾਰਨ ਹਾਈਵੇਅ ਬੰਦ ਹੈ ਅਤੇ ਇਸ ਅੱਗ ਦੁਆਰਾ 138 ਵਰਗ ਮੀਲ (357 ਵਰਗ ਕਿਲੋਮੀਟਰ) ਜੰਗਲ ਨੂੰ ਸਾੜਨ ਤੋਂ ਬਾਅਦ ਇਸਨੂੰ 60% ਕਾਬੂ ਕੀਤਾ ਗਿਆ ਹੈ। ਰਾਸ਼ਟਰੀ ਪਾਰਕਾਂ ਦੇ ਅਧਿਕਾਰੀਆਂ ਵੱਲੋਂ ਪੁਰਾਣੇ ਅਤੇ ਵੱਡੇ ਦਰੱਖਤਾਂ ਨੂੰ ਅੱਗਾਂ ਦੇ ਪ੍ਰਭਾਵ ਤੋਂ ਬਚਾਉਣ ਲਈ ਐਲੂਮੀਨੀਅਮ ਪਰਤਾਂ ਨਾਲ ਲਪੇਟਿਆ ਗਿਆ ਸੀ, ਜਿਹਨਾਂ ਵਿੱਚ ਜਨਰਲ ਸ਼ੇਰਮਨ ਦਰੱਖਤ ਵੀ ਸ਼ਾਮਲ ਸੀ।
Boota Singh Basi
President & Chief Editor