ਫਰਿਜ਼ਨੋ (ਕੈਲੀਫੋਰਨੀਆ), (ਗੁਰਿੰਦਰਜੀਤ ਨੀਟਾ ਮਾਛੀਕੇ/ਕੁਲਵੰਤ ਧਾਲੀਆਂ)-ਦੱਖਣੀ ਕੈਲੀਫੋਰਨੀਆ ਦਾ ਇੱਕ ਬੀਚ ਜੋ ਕਿ ਪਿਛਲੇ ਦਿਨੀਂ ਇੱਕ ਪਾਣੀ ਹੇਠਲੀ ਪਾਈਪਲਾਈਨ ਲੀਕ ਹੋਣ ਤੋਂ ਬਾਅਦ ਸੁਰੱਖਿਆ ਕਾਰਨਾਂ ਕਰਕੇ ਬੰਦ ਕਰ ਦਿੱਤਾ ਗਿਆ ਸੀ , ਨੂੰ ਸੋਮਵਾਰ ਨੂੰ ਦੁਬਾਰਾ ਖੋਲ੍ਹਣ ਦੀ ਉਮੀਦ ਹੈ। ਇਸ ਸਬੰਧੀ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਾਣੀ ਦੀ ਗੁਣਵੱਤਾ ਦੀ ਜਾਂਚ ਤੋਂ ਬਾਅਦ ਸਮੁੰਦਰ ਦੇ ਪਾਣੀ ਵਿੱਚ ਤੇਲ ਨਾਲ ਜੁੜੇ ਕਣਾਂ ਦੀ ਮੌਜੂਦਗੀ ਨਾਂ ਹੋਣ ਕਾਰਨ ਹੰਟਿੰਗਟਨ ਬੀਚ ਵਿੱਚ ਸਿਟੀ ਅਤੇ ਸਟੇਟ ਦੇ ਬੀਚ ਦੁਬਾਰਾ ਖੁੱਲ੍ਹਣਗੇ। ਹਾਲਾਂਕਿ ਅਧਿਕਾਰੀ ਅਜੇ ਵੀ ਸੈਲਾਨੀਆਂ ਨੂੰ ਉਨ੍ਹਾਂ ਖੇਤਰਾਂ ਤੋਂ ਬਚਣ ਦੀ ਅਪੀਲ ਕਰ ਰਹੇ ਹਨ ਜਿਨ੍ਹਾਂ ਵਿੱਚ ਤੇਲ ਦੀ ਗੰਧ ਆਉਂਦੀ ਹੈ। ਬੀਚ, 69 ਦੇ ਅਨੁਸਾਰ ਇਹ ਖਬਰ ਸੈਲਾਨੀਆਂ ਲਈ ਰਾਹਤ ਭਰੀ ਹੈ, ਅਤੇ ਸਮੁੰਦਰੀ ਪਾਣੀ ਪੂਰੀ ਤਰ੍ਹਾਂ ਸਾਫ ਹੈ। ਅਧਿਕਾਰੀਆਂ ਅਨੁਸਾਰ ਐਤਵਾਰ ਨੂੰ, ਤੇਲ ਦੀ ਕੋਈ ਗੰਧ ਨਹੀਂ ਸੀ ਅਤੇ ਹੰਟਿੰਗਟਨ ਬੀਚ ’ਤੇ ਰੇਤ ਕਾਫੀ ਹੱਦ ਤੱਕ ਸਾਫ ਸੀ। ਸ਼ਹਿਰ ਦੇ ਅਧਿਕਾਰੀ ਅਜੇ ਵੀ ਪਾਣੀ ਦੀ ਜਾਂਚ ਕਰ ਰਹੇ ਹਨ ਤਾਂ ਜੋ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਲੋਕਾਂ ਦਾ ਵਾਪਸ ਆਉਣਾ ਸੁਰੱਖਿਅਤ ਹੈ ਅਤੇ ਅਧਿਕਾਰੀ ਘੱਟੋ ਘੱਟ ਦੋ ਹੋਰ ਹਫਤਿਆਂ ਲਈ ਜਾਂਚ ਜਾਰੀ ਰੱਖਣਗੇ।
Boota Singh Basi
President & Chief Editor