ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਅਮਰੀਕਾ ਦੇ ਰਾਜ ਕੈਲੀਫੋਰਨੀਆ ਦੇ ਸ਼ਹਿਰ ਇਰਵਨ , ਲਾਸ ਏਂਜਲਸ ਵਿਚ
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਮਰਥਨ ਵਿਚ “ਹਮ ਹੈਂ ਮੋਦੀ ਕਾ ਪਰਿਵਾਰ” ਦੇ ਬੈਨਰ ਹੇਠ ਇਕ ਵਿਸ਼ਾਲ ਕਾਰ
ਰੈਲੀ ਕੱਢੀ ਗਈ। ਰੈਲੀ ਦਾ ਅਯੋਜਨ ਓਵਰਸੀਜ ਫਰੈਂਡਜ ਆਫ ਬੀ ਜੇ ਪੀ- ਯੂ ਐਸ ਏ , ਲਾਸ ਏਂਜਲਸ (ਓ ਐਫ ਬੀ ਜੇ ਪੀ) ਵੱਲੋਂ
ਕੀਤਾ ਗਿਆ ਜਿਸ ਵਿਚ 150 ਤੋਂ ਵਧ ਕਾਰਾਂ ਨੇ ਹਿੱਸਾ ਲਿਆ। ਕਾਰਾਂ ਜਿਨਾਂ ਉਪਰ ਭਾਰਤ ਤੇ ਅਮਰੀਕਾ ਦੇ ਝੰਡੇ ਲੱਗੇ ਹੋਏ ਸਨ,
ਨੇ ਇਰਵਿਨ ਸਿਵਿਕ ਸੈਂਟਰ ਤੋਂ ਤਕਰੀਬਨ 16 ਮੀਲ ਪੈਂਡਾ ਤਹਿ ਕੀਤਾ। ਉਪਰੰਤ 500 ਤੋਂ ਵਧ ਭਾਰਤੀ ਅਮਰੀਕੀਆਂ ਨੇ ਇਕ
ਆਵਾਜ ਵਿਚ ਪ੍ਰਧਾਨ ਮੰਤਰੀ ਮੋਦੀ ਦੇ ਸਮਰਥਨ ਵਿਚ ਨਾਅਰੇ ਲਾਏ ਤੇ ਦਾਅਵਾ ਕੀਤਾ ਕਿ ਮੋਦੀ ਦੀ ਅਗਵਾਈ ਵਿਚ ਤੀਸਰੀ ਵਾਰ
ਭਾਰਤ ਸਰਕਾਰ ਬਣੇਗੀ। ਰੈਲੀ ਦਾ ਮੁੱਖ ਨਾਅਰਾ “ਅਬ ਕੀ ਬਾਰ 400 ਪਾਰ” ਸੀ। ਰੈਲੀ ਦੇ ਪ੍ਰਬੰਧਕਾਂ ਨੇ ਦਾਅਵਾ ਕੀਤਾ ਕਿ ਰੈਲੀ
ਨੇ ਪਿਛਲੇ ਸਾਰੇ ਰਾਜਨੀਤਿਕ ਇਕੱਠਾਂ ਜਾਂ ਰੈਲੀਆਂ ਨੂੰ ਮਾਤ ਪਾ ਦਿੱਤੀ ਹੈ। ਰੈਲੀ ਦੌਰਾਨ ਮੋਦੀ ਦੀ ਅਗਵਾਈ ਵਿਚ ਭਾਰਤ ਵੱਲੋਂ
ਕੀਤੇ ਜਾ ਰਹੇ ਵਿਕਾਸ ਬਾਰੇ ਵੀ ਚਰਚਾ ਕੀਤੀ। ਇਹ ਰੈਲੀ ਸ਼ਲਭ ਗੋਇਲ, ਡਾ ਸੁਰਿੰਦਰ ਸ਼ਰਮਾ, ਪੀ ਕੇ ਨਾਇਕ, ਅਨਿਲ
ਮਹਾਜਨ, ਲਤੇਸ਼ ਭਾਮਬਨੀ, ਮਨਮੋਹਨ ਚੋਪੜਾ, ਅਰੁਣ ਦੱਤ ਤੇ ਸੁਨੀਲ ਅਗਰਵਾਲ ਤੇ ਅਧਾਰਿਤ ਸਮਰਪਿਤ ਟੀਮ ਦੇ ਅਣਥਕ
ਯਤਨਾਂ ਸਦਕਾ ਸੰਭਵ ਹੋਈ ਹੈ। ਪ੍ਰਬੰਧਕਾਂ ਨੇ ਰੈਲੀ ਵਿਚ ਸ਼ਾਮਿਲ ਹੋਣ ਲਈ ਭਾਰਤੀ ਅਮਰੀਕੀਆਂ ਦਾ ਧੰਨਵਾਦ ਕੀਤਾ ਹੈ।
ਕੈਪਸ਼ਨ ਰੈਲੀ ਵਿਚ ਸ਼ਾਮਿਲ ਕਾਰਾਂ ਦਾ ਕਾਫਲਾ ਤੇ ਭਾਰਤੀ ਅਮਰੀਕੀ ਮੋਦੀ ਸਮਰਥਕ
Boota Singh Basi
President & Chief Editor