ਕੈਲੀਫੋਰਨੀਆ ਸੂਬੇ ਵਿੱਚ ਸਜਾਏ ਜਾ ਰਹੇ ਵਿਸ਼ਾਲ ਨਗਰ ਕੀਰਤਨ ਵਿੱਚ ਪਾਰਟੀ ਦੇ ਕਾਰਕੁੰਨ ਹੁੰਮ ਹੁਮਾ ਕੇ ਪੁੱਜਣ — ਬੂਟਾ ਸਿੰਘ ਖੜੌਦ 

0
259
ਨਿਊਜਰਸੀ, 28 ਅਕਤੂਬਰ ( )— ਸ: ਬੂਟਾ ਸਿੰਘ ਖੜੌਦ ਉੱਘੇ ਸਿੱਖ ਆਗੂ ਅਤੇ ਸ਼੍ਰੋਮਣੀ ਅਕਾਲੀ ਦਲ ਅਮ੍ਰਿੰਤਸਰ ਦੇ ਕਨਵੀਨਰ ਨੇ ਜਾਣਕਾਰੀ ਸ਼ਾਂਝੀ ਕਰਦਿਆ ਦੱਸਿਆ ਮਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਵੱਲੋ ਕੈਲਫੋਰਨੀਆ ਸੂਬੇ ਦੇ ਯੂਬਾ ਸਿਟੀ  ਵਿੱਚ ਇਕ ਵਿਸ਼ਾਲ ਨਗਰ ਕੀਰਤਨ ਜੋ ਮਿੱਤੀ 6 ਨਵੰਬਰ ਨੂੰ ਨਿੱਕਲ ਰਹੇ ਨਗਰ ਕੀਰਤਨ ਵਿੱਚ ਸ਼ਹੀਦਾਂ ਨੂੰ ਸਮਰਪਿਤ ਇਕ ਫਲੋਟ ਸਜਾਇਆ ਜਾਏਗਾ ਅਤੇ 5 ਨਵੰਬਰ ਨੂੰ ਇਕ ਕਾਨਫਰੰਸ ਸ਼੍ਰੀ ਭਗਤ ਰਵਿਦਾਸ ਗੁਰਦੁਆਰਾ ਯੂਬਾ ਸਿਟੀ ਕੈਲੀਫੋਰਨੀਆ  ਵਿੱਖੇ ਕੀਤੀ ਜਾ ਰਹੀ ਹੈ ਜਿਸ ਵਿੱਚ ਅਮਰੀਕਾ ਦੀ ਸਮੁੱਚੀ ਜਥੇਬੰਦੀ ਵਿਸ਼ੇਸ਼ ਤੋਰ ਤੇ ਪਹੁੰਚ ਰਹੀ ਹੈ। ਸ: ਖੜੌਦ ਨੇ ਪਾਰਟੀ ਦੇ ਸਮੂੰਹ ਕਾਰਕੁੰਨਾਂ ਨੂੰ ਇਸ ਮੋਕੇ ਤੇ ਪਹੁੰਚਣ ਲਈ ਖੁਲਾ ਸੱਦਾ ਦਿੱਤਾ ਅਤੇ ਕਿਹਾ ਕਿ, ਮੈ ਆਪ ਸਭ ਨੂੰ ਇਸ ਮੌਕੇ ਤੇ ਵਿਸ਼ੇਸ਼ ਤੋਰ ਤੇ ਹਾਜਰੀ ਭਰਨ ਵਾਸਤੇ ਬੇਨਤੀ ਕੀਤੀ ਜਾਂਦੀ ਹੈ।

LEAVE A REPLY

Please enter your comment!
Please enter your name here