ਫਰਿਜ਼ਨੋ, ਕੈਲੀਫੋਰਨੀਆਂ (ਕੁਲਵੰਤ ਧਾਲੀਆਂ / ਨੀਟਾ ਮਾਛੀਕੇ): ਵਿਦੇਸ਼ੀ ਵਸਦੇ ਵੱਖ-ਵੱਖ ਦੇਸ਼ਾਂ ਵਿੱਚ ਪੰਜਾਬੀ ਲੋਕ ਆਪਣੇ ਸੱਭਿਆਚਾਰ ਨਾਲ ਜੁੜੇ ਹੋਣ ਕਰਕੇ ਹਰ ਦਿਨ-ਤਿਉਹਾਰ ਬੜੇ ਮਾਣ ਨਾਲ ਮਨਾਉਂਦੇ ਹਨ। ਲੋਹੜੀ ਦਾ ਤਿਉਹਾਰ, ਜਿਸ ਦਾ ਸਿੱਖ ਧਰਮ ਨਾਲ ਬੇਸੱਕ ਕੋਈ ਸੰਬੰਧ ਨਹੀਂ। ਪਰ ਇਸ ਲੋਹੜੀ ਦੀ ਚਲੀ ਆ ਰਹੀ ਪਰੰਪਰਾ ਨੂੰ ਹਮੇਸਾ ਵਾਂਗ ਅੱਗੇ ਤੋਰਦੇ ਹੋਏ ਵਿਦੇਸ਼ਾਂ ਵਿੱਚ ਧੀਆਂ, ਪੁੱਤਰਾਂ ਅਤੇ ਨਵ-ਵਿਆਹੇ ਜੋੜੇ ਇਸ ਦਿਨ ਗੁਰੂਘਰ ਆ ਅਰਦਾਸਾ ਕਰਦੇ ਹਨ ਅਤੇ ਅੱਗ ਦੇ ਧੂਣੇ ਲੱਗਦੇ ਹਨ। ਕੈਲੀਫੋਰਨੀਆ ਦੇ ਕਰਮਨ ਸ਼ਹਿਰ ਦੇ ਗੁਰਦੁਆਰਾ ਅਨੰਦਗੜ ਸਾਹਿਬ ਵਿਖੇ ਇੰਨਾਂ ਸਮਾਗਮਾਂ ਦੀ ਸੁਰੂਆਤ ਗੁਰਬਾਣੀ-ਕੀਰਤਨ ਨਾਲ ਹੋਈ। ਜਿੱਥੇ ਹਜ਼ੂਰੀ ਰਾਗੀ ਭਾਈ ਬਲਜਿੰਦਰ ਸਿੰਘ ਅਤੇ ਨਰਿੰਦਰ ਸਿੰਘ ਦੇ ਜੱਥੇ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਨਾਲ ਨਿਹਾਲ ਕੀਤਾ। ਉਪਰੰਤ ਲੱਗੇ ਵੱਡੇ ਅੱਗ ਦੇ ਧੂਣਿਆ ‘ਤੇ ਸੰਗਤਾਂ ਨੇ ਤਿੱਲ ਸੁੱਟ ਜਿੱਥੇ ਨਿੱਘ ਮਾਣਿਆ, ਉੱਥੇ ਆਉਣ ਵਾਲੇ ਸਾਲ ਵਿੱਚ ਪਾਪ-ਦਲਿੱਦਰ ਖਤਮ ਕਰਨ ਦੀ ਵਚਨਬੱਧਤਾ ਵੀ ਪ੍ਰਗਟਾਈ। ਇਸੇ ਤਰਾਂ ਇਸ ਦਿਨ ਪਰੰਪਰਾਗਤ ਤਰੀਕੇ ਨਾਲ ਵੱਖ-ਵੱਖ ਪਦਾਰਥਾਂ ਦੇ ਸੁਆਦਿਸ਼ਟ ਲੰਗਰਾਂ ਤੋਂ ਇਲਾਵਾ ਲੋਹੜੀ ਦਾ ਤੋਹਫ਼ਾ ਮੂੰਗਫਲੀ, ਰਿਓੜੀਆਂ ਅਤੇ ਗੱਚਕ ਦੇ ਲੰਗਰ ਵੀ ਅਤੁੱਟ ਵਰਤੇ। ਅੰਤ ਸਰਬੱਤ ਦੇ ਭਲੇ ਦੀ ਅਰਦਾਸ ਨਾਲ ਸਮਾਗਮ ਯਾਦਗਾਰੀ ਹੋ ਨਿਬੜੇ।
Boota Singh Basi
President & Chief Editor