ਕੈਲੇਫੋਰਨੀਆਂ ਸਟੇਟ ਯੂਨੀਵਰਿਸਟੀ, ਫਰਿਜ਼ਨੋ ਵਿਖੇ ਵੱਡੇ ਪੱਧਰ ‘ਤੇ ਹੋਏ ਗਰੇਜ਼ੂਏਸ਼ਨ ਸਮਾਗਮ

0
94
ਕੈਲੇਫੋਰਨੀਆਂ ਸਟੇਟ ਯੂਨੀਵਰਿਸਟੀ, ਫਰਿਜ਼ਨੋ ਵਿਖੇ ਵੱਡੇ ਪੱਧਰ ‘ਤੇ ਹੋਏ ਗਰੇਜ਼ੂਏਸ਼ਨ ਸਮਾਗਮ

ਕੈਲੇਫੋਰਨੀਆਂ ਸਟੇਟ ਯੂਨੀਵਰਿਸਟੀ, ਫਰਿਜ਼ਨੋ ਵਿਖੇ ਵੱਡੇ ਪੱਧਰ ‘ਤੇ ਹੋਏ ਗਰੇਜ਼ੂਏਸ਼ਨ ਸਮਾਗਮ
ਫਰਿਜ਼ਨੋ, ਕੈਲੇਫੋਰਨੀਆਂ (ਕੁਲਵੰਤ ਧਾਲੀਆਂ / ਨੀਟਾ ਮਾਛੀਕੇ): ਦੁਨੀਆਂ ਭਰ ਵਿੱਚ ਮਾਪੇ ਆਪਣੇ ਬੱਚਿਆਂ ਦੇ ਉੱਜਲੇ ਭਵਿੱਖ ਅਤੇ ਪੜਾਈ ਲਈ ਹਰ ਸੰਭਵ ਯਤਨ ਕਰਦੇ ਹਨ। ਜਿਸ ਉਪਰੰਤ ਉਨ੍ਹਾਂ ਨੂੰ ਸਿੱਖਿਆ ਦੇਣ ਵਾਲੀਆਂ ਵੱਖ-ਵੱਖ ਵਿੱਦਿਅਕ ਸੰਸਥਾਵਾਂ ਵੱਲੋਂ ਯੋਗਤਾ ਦੇ ਅਧਾਰ ‘ਤੇ ਡਿਗਰੀਆਂ ਅਤੇ ਡਿਪਲੋਮੇ ਆਦਿਕ ਦਿੱਤੇ ਜਾਂਦੇ ਹਨ। ਜੋ ਉਨ੍ਹਾਂ ਦੇ ਉੱਜਲੇ ਭਵਿੱਖ ਅਤੇ ਵੱਖ-ਵੱਖ ਖੇਤਰਾਂ ਵਿੱਚ ਕਾਰੋਬਾਰ ਅਤੇ ਨੌਕਰੀਆਂ ਲਈ ਸਹਾਇਕ ਬਣਦੇ ਹਨ।
                    ਵੈਸੇ ਵੀ ਇਸ ਮਹੀਨੇ ਮਈ ਮਹੀਨੇ ਨੂੰ ਗਰੇਜੂਏਸ਼ਨਾ ਦਾ ਮਹੀਨਾ ਮੰਨਿਆ ਜਾਂਦਾ ਹੈ। ਇੰਨ੍ਹਾਂ ਚੱਲ ਰਹੇ ਗਰੇਜੂਏਸ਼ਨਾਂ ਦੇ ਦੌਰ ਦੌਰਾਨ ਅਮਰੀਕਾ ਦੀ ਸਟੇਟ ਕੈਲੇਫੋਰਨੀਆਂ ਦੇ ਸ਼ਹਿਰ ਫਰਿਜ਼ਨੋ ਦੇ ਸਭ ਤੋਂ ਵੱਡੇ ਵਿੱਦਿਅਕ ਅਦਾਰੇ “ਕੈਲੇਫੋਰਨੀਆਂ ਸਟੇਟ ਯੂਨੀਵਰਸਿਟੀ, ਫਰਿਜ਼ਨੋ” ਵੱਲੋਂ ਬੀਤੇ ਹਫ਼ਤੇ ਵੱਖ-ਵੱਖ ਵਿਸ਼ਿਆਂ, ਭਸ਼ਾਵਾ, ਕਿੱਤਿਆਂ ਅਤੇ ਖੇਤਰਾਂ ਵਿੱਚ ਇਸ ਸਾਲ ਆਪਣੀ ਪੜਾਈ ਮੁਕੰਮਲ ਕਰ ਚੁੱਕੇ ਹਜ਼ਾਰਾਂ ਵਿਦਿਆਰਥੀਆਂ ਨੂੰ ਸਥਾਨਿਕ “ਸੇਵ ਮਾਰਟ ਸੈਂਟਰ” ਵਿੱਚ ਡਿਪਲੋਮੇ ਅਤੇ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ।
         ਇਸ ਸਮਾਗਮ ਦੀ ਰਸਮੀਂ ਸੁਰੂਆਤ ਅਮੈਰੀਕਨ ਰਾਸ਼ਟਰੀ ਗੀਤ ਨਾਲ ਕੀਤੀ ਗਈ। ਇਸ ਉਪਰੰਤ ਯੂਨੀਵਰਸਿਟੀ ਦੇ ਪੈਜ਼ੀਡੈਟ ਨੇ ਸਭ ਨੂੰ ਜੀ ਆਇਆਂ ਅਤੇ ਬੱਚਿਆਂ ਦੀਆਂ ਉਪਲਬਧੀਆਂ ਦਾ ਜ਼ਿਕਰ ਕੀਤਾ। ਇਸ ਉਪਰੰਤ ਕਈ ਹਜ਼ਾਰ ਲੋਕਾਂ ਦੀ ਹਾਜ਼ਰੀ ਵਿੱਚ ਸ਼ੁਰੂ ਹੋਇਆ ਗਰੇਜੂਏਸ਼ਨ ਸਮਾਗਮ।  ਇੰਨ੍ਹਾਂ ਹਾਜ਼ਰ ਲੋਕਾਂ ਵਿੱਚ ਯੂਨੀਵਰਸਿਟੀ ਅਧਿਕਾਰੀ, ਵਿਦਿਆਰਥੀ, ਮਾਪੇ ਅਤੇ ਰਿਸ਼ਤੇਦਾਰ ਸ਼ਾਮਲ ਸਨ। ਇਹ ਸਭ ਬੱਚਿਆਂ ਦੀ ਖੁਸ਼ੀ ਵਿੱਚ ਆਪਣੀ ਖੁਸ਼ੀ ਜਾਹਰ ਕਰਦੇ ਹੋਏ ਤਾੜੀਆਂ ਦੀ ਗੂੰਜ਼ ਨਾਲ ਸਭ ਦਾ ਹੌਸਲਾ ਵਧਾ ਰਹੇ ਸਨ।  ਇਸ ਸਮੇਂ ਪੰਜਾਬੀ ਭਾਈਚਾਰੇ ਦਾ ਮਾਣ ਵਧਾਉਂਦੇ ਹੋਏ ਵੱਖ-ਵੱਖ ਖੇਤਰਾਂ ਵਿੱਚ ਪੰਜਾਬੀ ਵਿਦਿਆਰਥੀਆਂ ਨੇ ਵੀ ਆਪਣੀਆਂ ਡਿਗਰੀਆਂ ਪ੍ਰਾਪਤ ਕੀਤੀਆਂ।  ਇਸ ਗਰੇਜ਼ੂਏਸ਼ਨ ਸਮਾਗਮ ਦੀ ਸਮਾਮਤੀ ਉਪਰੰਤ ਸਭ ਅੰਦਰ ਖੁਸ਼ੀ ਦੀ ਲਹਿਰ ਸੀ ਅਤੇ ਮਾਪਿਆਂ ਅਤੇ ਦੋਸ਼ਤਾਂ ਵੱਲੋਂ ਗਰੇਜ਼ੂਏਟ ਬੱਚਿਆਂ ਨੂੰ ਫੁੱਲ ਅਤੇ ਹੋਰ ਤੋਹਫ਼ੇ ਦਿੱਤੇ ਜਾ ਰਹੇ ਸਨ। ਇਸ ਸਮੇਂ ਸੰਬੰਧੀ ਪੱਤਰਕਾਰ ਨੀਟਾ ਮਾਛੀਕੇ ਨੇ ਖਾਸ ਸੁਨੇਹਾ ਭੇਜਦੇ ਹੋਏ ਸਭ ਨੂੰ ਵਧਾਈ ਦਿੱਤੀ। ਜਦ ਕਿ ਵਿਦਿਆਰਥੀਆਂ ਵਿੱਚੋਂ ਆਂਚਲ ਕੌਰ ਹੇਅਰ ਨੇ ਗੱਲਬਾਤ ਕਰਦੇ ਹੋਏ ਮਾਪਿਆਂ, ਅਧਿਆਪਕਾਂ ਅਤੇ ਸਹਿਯੋਗੀ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਅਤੇ ਸਭ ਨੂੰ ਵਧਾਈ ਦਿੱਤੀ। ਅੰਤ ਸੁਨਹਿਰੇ ਭਵਿੱਖ ਦੀ ਕਿਰਨ ਜਗਾਉਂਦਾ ਹੋਇਆ ਇਹ ਗਰੇਜੂਏਸ਼ਨ ਸਮਾਗਮ ਆਪਣਾ ਯਾਦਗਾਰੀ ਇਤਿਹਾਸ ਸਿਰਜ ਗਿਆ।

LEAVE A REPLY

Please enter your comment!
Please enter your name here