ਕੋਵਿਡ ਤੋਂ ਬਚਾਅ ਲਈ ਜ਼ਿਲ੍ਹੇ ਵਿਚ ਹੁਣ ਤੱਕ 3,16,642 ਕੋਵਿਡ ਵੈਕਸ਼ੀਨੇਸ਼ਨ ਖੁਰਾਕਾਂ ਲਗਾਈਆਂ ਗਈਆਂ-ਡੀ ਸੀ

0
320

ਹੁਣ ਤੱਕ ਜ਼ਿਲ੍ਹੇ ‘ਚ 2,15,613 ਕੋਵਿਡ ਤੋਂ ਬਚਾਅ ਦੀ ਪਹਿਲੀ ਖੁਰਾਕ ਅਤੇ 101029 ਲੋਕਾਂ ਦੀ ਮੁਕੰਮਲ ਵੈਕਸ਼ੀਨੇਸ਼ਨ

ਮਲੇਰਕੋਟਲਾ (ਬੋਪਾਰਾਏ)-ਹਰ ਘਰ ਦਸਤਕ ਅਭਿਆਨ ਤਹਿਤ ਜ਼ਿਲ੍ਹੇ ਵਿੱਚ ਕੋਵਿਡ ਵੈਕਸ਼ੀਨੇਸ਼ਨ ਦੇ ਯੋਗ ਪਾਤਰੀਆਂ ਨੂੰ ਹੁਣ ਤੱਕ 3,16,642 ਵੈਕਸ਼ੀਨੇਸ਼ਨ ਦੀਆਂ ਡੋਜ਼ਾਂ ਲਗਾਈਆਂ ਜਾ ਚੁੱਕੀਆਂ ਹਨ । ਇਸ ਗੱਲ ਦੀ ਜਾਣਕਾਰੀ ਡਿਪਟੀ ਕਮਿਸ਼ਨਰ ਮਲੇਰਕੋਟਲਾ ਸ੍ਰੀਮਤੀ ਮਾਧਵੀ ਕਟਾਰੀਆ ਨੇ ਦਿੱਤੀ । ਉਨ੍ਹਾਂ ਕਿਹਾ ਕਿ ਹਰ ਘਰ ਦਸਤਕ ਅਭਿਆਨ ਤਹਿਤ 100 ਫ਼ੀਸਦੀ ਨਤੀਜਿਆਂ ਦੀ ਪ੍ਰਾਪਤੀ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਜਿਸ ਦੇ ਨਤੀਜਿਆਂ ਸਦਕਾ ਜ਼ਿਲ੍ਹੇ ਵਿੱਚ 25 ਦਸੰਬਰ ਤੱਕ 2,15,613 ਲੋਕਾਂ ਨੂੰ ਕੋਵਿਡ ਤੋਂ ਬਚਾਅ ਦੀ ਪਹਿਲੀ ਡੋਜ਼ ਅਤੇ 1,01,029 ਲੋਕਾਂ ਦੀ ਮੁਕੰਮਲ ਵੈਕਸ਼ੀਨੇਸ਼ਨ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਹਰ ਘਰ ਦਸਤਕ ਅਭਿਆਨ ਤਹਿਤ ਕੋਵਿਡ ਵੈਕਸ਼ੀਨੇਸ਼ਨ ਨਿਰਵਿਘਨ ਜਾਰੀ

ਵੈਕਸ਼ੀਨੇਸ਼ਨ ਪੂਰੀ ਤਰ੍ਹਾਂ ਸੁਰੱਖਿਅਤ ਹੈ ,ਵੈਕਸ਼ੀਨੇਸ਼ਨ ਸਿਹਤ ਤੇ ਕਿਸੇ ਵੀ ਤਰ੍ਹਾਂ ਦਾ ਮਾੜਾ ਅਸਰ ਨਹੀਂ ਪਾਉਂਦੀ ਇਸ ਲਈ ਸਾਨੂੰ ਸਾਰਿਆਂ ਨੂੰ ਵੈਕਸ਼ੀਨੇਸ਼ਨ ਲਗਾਉਣ ਲਈ ਆਪਣੇ ਆਲੇ ਦੁਆਲੇ ਦੇ ਲੋਕਾਂ ,ਰਿਸ਼ਤੇਦਾਰ ਆਦਿ ਨੂੰ ਪ੍ਰੇਰਿਤ ਕਰਨਾ ਚਾਹੀਦਾ ਹੈ।
ਸਿਵਲ ਸਰਜਨ ਸ੍ਰੀ ਮੁਕੇਸ਼ ਚੰਦਰ ਨੇ ਦੱਸਿਆ ਕਿ ਕਰੋਨਾ ਵਾਈਰਸ ਦਾ ਨਵਾਂ ਤੇ ਹੁਣ ਤੱਕ ਦਾ ਸਭ ਤੋਂ ਵੱਧ ਮੂਟੇਸ਼ਨ ਵਾਲਾ ਵੇਰੀਐਂਟ ੳਮੀਕ੍ਰੋਨ ਬ੍ਰਿਟੇਨ ਅਤੇ ਹੋਰ ਦੇਸ਼ਾਂ ਤੋਂ ਬਾਅਦ ਭਾਰਤ ਵਿੱਚ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ। ਜਿਸ ਨਾਲ ਦੇਸ਼ ਵਿੱਚ ਕਰੋਨਾ ਦੀ ਤੀਜੀ ਲਹਿਰ ਆਉਣ ਦੀ ਅਸ਼ੰਕਾ ਜ਼ਾਹਰ ਕੀਤੀ ਜਾ ਰਹੀ ਹੈ । ਸੋ ਹਰ ਇੱਕ ਵਿਅਕਤੀ ਲਈ ਕਰੋਨਾ ਤੋਂ ਬਚਾਅ ਲਈ ਵੈਕਸੀਨ ਦੀਆਂ ਦੋਵੇਂ ਡੋਜ਼ ਲਗਵਾਉਣਾ ਅਤਿ ਜ਼ਰੂਰੀ ਹੈ । ਉਹਨਾਂ ਕਿਹਾ ਕਿ ਗੰਭੀਰ ਬਿਮਾਰੀਆਂ ਨਾਲ ਗ੍ਰਸਤ, ਸ਼ੂਗਰ, ਬੀਪੀ ਜਾਂ ਘੱਟ ਸਰੀਰਿਕ ਸ਼ਕਤੀ ਵਾਲੇ ਵਿਅਕਤੀਆਂ ਨੂੰ ਕਰੋਨਾ ਤੋਂ ਬਚਾਅ ਲਈ ਵੈਕਸੀਨ ਡਾਕਟਰ ਦੀ ਸਲਾਹ ਨਾਲ ਪਹਿਲ ਦੇ ਆਧਾਰ ਤੇ ਲਗਵਾਉਣ ਦੀ ਲੋੜ ਹੈ।
ਉਨ੍ਹਾਂ ਹੋਰ ਕਿਹਾ ਕਿ ਕਰੋਨਾ ਤੋਂ ਬਚਾਅ ਸਬੰਧੀ ਵੈਕਸੀਨ ਜ਼ਿਲ੍ਹੇ ਦੇ ਸਾਰੇ ਸਰਕਾਰੀ ਹਸਪਤਾਲਾਂ ਅਤੇ ਸਿਹਤ ਸੰਸਥਾਵਾਂ ਵਿਖੇ ਬਿਲਕੁਲ ਮੁਫਤ ਲਗਾਈ ਜਾ ਰਹੀ ਹੈ। ਕਰੋਨਾ ਵੈਕਸੀਨ ਲਗਵਾਉਣ ਲਈ ਆਧਾਰ ਕਾਰਡ ਦੀ ਕਾਪੀ ਅਤੇ ਐਕਟਿਵ ਮੋਬਾਈਲ ਨੰਬਰ ਦੀ ਲੋੜ ਹੈ । ਭਾਵੇਂ ਕਿ ਹੁਣ ਤੱਕ ਦੇਸ਼ ਭਰ ਵਿੱਚ ਕਰੋੜਾਂ ਲੋਕਾਂ ਵੱਲੋਂ ਕਰੋਨਾ ਵੈਕਸੀਨ ਲਗਵਾਈ ਜਾ ਚੁੱਕੀ ਹੈ, ਪਰੰਤੂ ਇੰਮੂਨਾਈਨੇਸ਼ਨ ਦੀਆਂ ਗਾਈਡਲਾਈਨਜ ਅਨੁਸਾਰ ਵੈਕਸੀਨ ਲਗਵਾਉਣ ਤੋਂ ਬਾਅਦ ਘੱਟੋ ਘੱਟ ਅੱਧਾ ਘੰਟਾ ਬੈਠਣਾ ਜ਼ਰੂਰੀ ਹੈ ।

LEAVE A REPLY

Please enter your comment!
Please enter your name here