ਮਿਲਾਨ (ਦਲਜੀਤ ਮੱਕੜ) -ਭਾਰਤ ਸਰਕਾਰ ਦੁਆਰਾ ਮਹਾਤਮਾ ਗਾਂਧੀ ਦੇ ਜਨਮ ਦਿਨ (ਗਾਂਧੀ ਜੈਅੰਤੀ) ਨੂੰ ਸਮਰਪਿਤ ਸਵੱਛਤਾ ਹੀ ਸੇਵਾ ਅਭਿਆਨ ਤਹਿਤ ਪੂਰੇ ਦੇਸ਼ ਵਿੱਚ ਸਫਾਈ ਮੁਹਿੰਮ ਚਲਾਈ ਗਈ ਹੈ। ਜਿਸ ਦੇ ਚਲਦਿਆ ਇਟਲੀ ਦੇ ਭਾਰਤੀ ਜਨਰਲ ਕੌਂਸਲੇਟ ਮਿਲਾਨ ਵਿਖੇ ਵੀ ਸਵੱਛਤਾ ਹੀ ਸੇਵਾ ਅਭਿਆਨ ਪ੍ਰੋਗਰਾਮ ਆਯੋਜਿਤ ਕੀਤਾ ਗਿਆ।ਕੌਸਲਟ ਜਨਰਲ ਮੈਡਮ ਟੀ ਅਜੁੰਗਲਾ ਜਾਮੀਰ ਦੀ ਅਗਵਾਈ ਵਿੱਚ ਹੋਏ ਇਸ ਅਭਿਆਨ ਵਿੱਚ ਕੌਂਸਲੇਟ ਜਨਰਲ ਮਿਲਾਨ ਦੇ ਅਧਿਕਾਰੀਆ ਨੇ ਹਿੱਸਾ ਲਿਆ। ਜਿਸ ਦੌਰਾਨ ਕੌਂਸਲੇਟ ਦੇ ਸਮੂਹ ਅਧਿਕਾਰੀਆ ਨੇ ਸਾਫ ਸਫਾਈ ਰੱਖਣ ਦੀ ਸਹੁੰ ਚੁੱਕੀ ਗਈ ਅਤੇ ਭਾਰਤ ਨੂੰ ਸਾਫ ਰੱਖਣ ਅਤੇ ਇਸ ਮੁਹਿੰਮ ਬਾਰੇ 100 ਵਿਅਕਤੀਆ ਨੂੰ ਦੱਸਣ ਦਾ ਪ੍ਰਣ ਕੀਤਾ ਗਿਆ। ਇਸ ਮੌਕੇ ਕੌਂਸਲੇਟ ਮਿਲਾਨ ਵਿਖੇ ਸਫਾਈ ਮੁਹਿੰਮ ਵੀ ਚਲਾਈ ਗਈ। ਕੌਂਸਲੇਟ ਅਧਿਕਾਰੀਆ ਨੇ ਅੱਗੇ ਕਿਹਾ ਕਿ ਸਵੱਛ, ਤੰਦਰੁਸਤ ਅਤੇ ਨਵੇਂ ਭਾਰਤ ਦੇ ਨਿਰਮਾਣ ਲਈ ਹਰੇਕ ਵਿਅਕਤੀ ਨੂੰ ਦ੍ਰਿੜ ਸੰਕਲਪ ਲੈਕੇ ਸਵੱਛਤਾ ਹੀ ਸੇਵਾ ਅਭਿਆਨ ਵਿੱਚ ਆਪਣਾ ਵੱਡਮੁਲਾ ਯੋਗਦਾਨ ਪਾਉਣਾ ਚਾਹੀਦਾ ਹੈ।
Boota Singh Basi
President & Chief Editor