ਕੌਮਾਂਤਰੀ ਰੰਗ ਮੰਚ ਦਿਵਸ ਉੱਤੇ “ਰਾਹਾਂ ਵਿੱਚ ਅੰਗਿਆਰ ਬੜੇ ਸੀ” ਦਾ ਹੋਇਆ ਮੰਚਨ
ਨਾਟਕ ਹਿੰਮਤ ਅਤੇ ਸਾਹਸ ਨਾਲ ਰਾਹਾਂ ਵਿਚਲੀਆਂ ਔਕੜਾਂ ਨੂੰ ਪਾਰ ਕਰਨ ਦਾ ਸੁਨੇਹਾ ਦਿੰਦਾ ਹੈ-ਡਾ ਵਰਿਆਮ ਸਿੰਘ ਸੰਧੂ
ਅੰਮ੍ਰਿਤਸਰ,30 ਮਾਰਚ:-ਸ਼ਾਇਰ ਦੇਵ ਦਰਦ ਦੀ ਯਾਦ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਜਨਵਾਦੀ ਲੇਖਕ ਸੰਘ ਦੇ ਸਹਿਯੋਗ ਨਾਲ ਕੌਮਾਂਤਰੀ ਰੰਗ ਮੰਚ ਦਿਵਸ ਉੱਤੇ ਨਾਟਕ ‘ਰਾਹਾਂ ਵਿੱਚ ਅੰਗਿਆਰ ਬੜੇ ਸੀ’ ਦੇ 50ਵੇਂ ਸ਼ੋਅ ਦਾ ਮੰਚਨ ਸਥਾਨਕ ਆਤਮ ਪਬਲਿਕ ਸਕੂਲ ਇਸਲਾਮਾਬਾਦ ਵਿਖੇ ਕੀਤਾ ਗਿਆ। ਰਾਜਵਿੰਦਰ ਸਮਰਾਲਾ ਵੱਲੋਂ ਲਿਖੇ ਅਤੇ ਅਕਸ ਰੰਗਮੰਚ ਸਮਰਾਲਾ ਦੀ ਇਸ ਪੇਸ਼ਕਾਰੀ ਹੇਠ ਇਸ ਇੱਕ ਪਾਤਰੀ ਨਾਟਕ ਵਿੱਚ ਰੰਗਮੰਚ ਅਦਾਕਾਰਾ ਨੂਰ ਕਮਲ ਵੱਲੋਂ ਨਿਭਾਈ ਭੂਮਿਕਾ ਨੇ ਦਰਸ਼ਕਾਂ ਨੂੰ ਝੰਜੋੜਿਆ ਵੀ ਤੇ ਭਾਵੁਕ ਵੀ ਕੀਤਾ।
ਕੇਂਦਰੀ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਅਤੇ ਸ਼ੁਸੀਲ ਦੁਸਾਂਝ ਦੀ ਅਗਵਾਈ ਹੇਠ ਹੋਏ ਇਸ ਸਮਾਗਮ ਨੂੰ ਕਥਾਕਾਰ ਦੀਪ ਦੇਵਿੰਦਰ ਸਿੰਘ ਨੇ ਤਰਤੀਬ ਦਿੱਤੀ ਜਦੋਂਕਿ ਪ੍ਰਤੀਕ ਸਹਿਦੇਵ ਅਤੇ ਮੋਹਿਤ ਸਹਿਦੇਵ ਨੇ ਸਵਾਗਤੀ ਸਬਦ ਕਹੇ।
ਪ੍ਰਮੁਖ ਗਲਪਕਾਰ ਡਾ ਵਰਿਆਮ ਸਿੰਘ ਸੰਧੂ ਨੇ ਇਸ ਮੌਕੇ ਕਿਹਾ ਕਿ ਅਦਾਕਾਰਾ ਨੂਰ ਕਮਲ ਨੇ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਨੂੰ ਕੀਲ ਕੇ ਰੱਖ ਦਿੱਤਾ ਹੈ ਅਤੇ ਇਹ ਨਾਟਕ ਹਿੰਮਤ ਅਤੇ ਸਾਹਸ ਨਾਲ ਰਾਹਾਂ ਵਿਚਲੀਆਂ ਮੁਸੀਬਤਾਂ ਨੂੰ ਪਾਰ ਕਰਕੇ ਅੱਗੇ ਵਧਣ ਦਾ ਸੁਨੇਹਾ ਵੀ ਦਿੰਦਾ ਹੈ। ਡਾ ਲਖਵਿੰਦਰ ਜੌਹਲ ਅਤੇ ਡਾ ਹਰਜਿੰਦਰ ਸਿੰਘ ਅਟਵਾਲ ਨੇ ਕਿਹਾ ਕਿ ਔਰਤ ਵਿੱਚ ਕਿਸੇ ਵੀ ਕੰਮ ਨੂੰ ਨੇਪਰੇ ਚਾੜ੍ਹਨ ਦੀ ਅਥਾਹ ਸ਼ਕਤੀ ਤੇ ਹਿੰਮਤ ਹੁੰਦੀ ਹੈ, ਇਸੇ ਹਿੰਮਤ ਦੀ ਬਾਤ ਪਾਉਂਦਾ ਇਹ ਨਾਟਕ ਹੈ। ਪ੍ਰਿੰ ਅੰਕਿਤਾ ਸਹਿਦੇਵ ਅਤੇ ਕੋਮਲ ਸਹਿਦੇਵ ਨੇ ਸਭ ਦਾ ਧੰਨਵਾਦ ਕੀਤਾ।
ਇਸ ਮੌਕੇ ਸਾਬਕਾ ਪ੍ਰਸ਼ਾਸਨਿਕ ਅਧਿਕਾਰੀ ਬਖਤਾਵਰ ਸਿੰਘ, ਡਾ ਹੀਰਾ ਸਿੰਘ, ਮਨਮੋਹਨ ਸਿੰਘ ਢਿੱਲੋਂ, ਡਾ ਪਰਮਜੀਤ ਸਿੰਘ ਬਾਠ, ਡਾ ਸੀਮਾ ਗਰੇਵਾਲ, ਰਾਜਬੀਰ ਗਰੇਵਾਲ, ਨਵ ਭੁੱਲਰ, ਰਮਿੰਦਰਜੀਤ ਕੌਰ, ਵਿਪਨ ਗਿੱਲ, ਡਾ ਕਸ਼ਮੀਰ ਸਿੰਘ, ਹਰਮੀਤ ਆਰਟਿਸਟ, ਰਸ਼ਪਿੰਦਰ ਗਿੱਲ, ਸੁਰਿੰਦਰ ਖਿਲਚੀਆਂ, ਐਸ ਪਰਸ਼ੋਤਮ, ਬਰਕਤ ਵੋਹਰਾ, ਕਰਮ ਸਿੰਘ ਹੁੰਦਲ, ਸੁਰਿੰਦਰ ਸਿੰਘ ਘਰਿਆਲਾ, ਬਲਵਿੰਦਰ ਝਬਾਲ, ਰਾਜ ਕੁਮਾਰ ਰਾਜ, ਰਾਜ ਪਾਲ ਸ਼ਰਮਾ, ਡਾ ਕਸ਼ਮੀਰ ਸਿੰਘ, ਸੁਮੀਤ ਸਿੰਘ, ਕੁਲਜੀਤ ਵੇਰਕਾ, ਦਲਜੀਤ ਸੋਨਾ,ਗੁਰਜੀਤ ਅਜਨਾਲਾ, ਸਿਮਰ ਜੀਤ ਸਿਮਰ, ਹਰਜਿੰਦਰ ਸਿੰਘ ਕਲਸੀ, ਪਰਮਜੀਤ ਕੌਰ, ਤ੍ਰਿਪਤਾ ਸ਼ਮੀ ਮਹਾਜਨ, ਸੁਭਾਸ਼ ਪਰਿੰਦਾ, ਨਵਦੀਪ ਕੁਮਾਰ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਧਿਆਪਕ ਅਤੇ ਵਿਦਿਆਰਥੀ ਹਾਜਰ ਸਨ।
ਕੈਪਸ਼ਨ:- “ਰਾਹਾਂ ਵਿੱਚ ਅੰਗਿਆਰ ਬੜੇ ਸੀ” ਦੇ ਮੰਚਨ ਮੌਕੇ ਹੋਏ ਮਾਨ- ਸਨਮਾਨ ਦੌਰਾਨ ਡਾ ਵਰਿਆਮ ਸਿੰਘ ਸੰਧੂ, ਡਾ ਲਖਵਿੰਦਰ ਜੌਹਲ, ਦਰਸ਼ਨ ਬੁੱਟਰ, ਸੁਸ਼ੀਲ ਦੁਸਾਂਝ, ਦੀਪ ਦੇਵਿੰਦਰ ਸਿੰਘ ਅਤੇ ਹੋਰ