ਸੰਕੰਲਪ ਪੰਜਾਬ ਪਹਿਲਾਂ ਨੂੰ ਤਰਜ਼ੀਹ ਦੇਣ ਦੇ ਮੁੱਦੇ ਤੇ :
ਕੌਮੀਂ ਕਮਿਸ਼ਨ ਦੇ ਸਲਾਹਕਾਰ ਰਾਜੂ ਅਤੇ ਜੇਡੀਯੂ ਦੇ ਲੀਡਰ ਸਤਨਾਮ ਗਿੱਲ ਦੋਵਾਂ ‘ਚ ਬਣਾਈ ਸਹਿਮਤੀ
ਰਾਜਸੀ ਹਿੱਤਾਂ ਨੂੰ ਪਿੱਛੇ ਰੱਖ ਸਮਾਜਿਕ ਸਰੋਕਾਰਾਂ ਨੂੰ ਅਪਨਾਉਂਣ ਦਾ ਦਿੱਤਾ ਹੋਕਾ
ਰਈਆ :- ਦੋ ਸਿਆਸਤਦਾਨਾ ਨੇ ਪੰਜਾਬ ‘ਚ ਨਵੀਂ ਪਹਿਲ ਕਦਮੀ ਕੀਤੀ ਹੈ ।
ਆਪਣੇ ਆਪਣੇ ਸਿਆਸੀ ਹਿੱਤ ਪਿੱਛੇ ਰੱਖ ਕੇ ਸਮਾਜਿਕ ਸਰੋਕਾਰਾਂ ਨੂੰ ਤਰਜ਼ੀਹ ਦੇਣ ਲਈ ਪਹਿਲਾਂ ਪੰਜਾਬ ਦੇ ਸੰਕੰਲਪ ਹੇਠ ਸਮਾਜਿਕ ਲਾਮਬੰਦ ਵੱਲ ਰੁਖ ਕਰ ਲਿਆ ਹੈ।
ਦੱਸਦੇਈਏ ਕਿ ਜੇਡੀਯੂ ਦੇ ਸੂਬਾਈ ਜਨਰਲ ਸਕੱਤਰ ਸ੍ਰ ਸਤਨਾਮ ਸਿੰਘ ਗਿੱਲ ਅਤੇ ਕੋਂਮੀ ਘੱਟ ਗਿਣਤੀ ਕਮਿਸ਼ਨ ਭਾਰਤ ਸਰਕਾਰ ਦੇ ਅਡਵਾਈਜ਼ਰ ਸ ਜਗਮੋਹਣ ਸਿੰਘ ਰਾਜੂ ਸੇਵਾ ਮੁਕਤ ਆਈ ਏ ਐਸ ਨੇ ਪਲੇਠੀ ਅਤੇ ਸਹਿਚਾਰਕ ਮੀਟਿੰਗ ‘ਚ ਪੰਜਾਬ ਨੂੰ ਨਵੀਂ ਸੋਚ ਅਤੇ ਨਰੋਈ ਸੇਧ ਦੇਣ ਦੇ ਮਕਸਦ ਨਾਲ ਨਵਾਂ ਹੌਕਾ ਦੇ ਦਿੱਤਾ ਹੈ।
ਆਪਣੀ ਗੱਲ ਸੂਬੇ ਦਿਆਂ ਲੋਕਾਂ ਸਾਹਮਣੇ ਰੱਖਣ ਲਈ ਸਰਦਾਰ ਜਗਮੋਹਣ ਸਿੰਘ ਰਾਜੂ ਅਤੇ ਸਤਨਾਮ ਸਿੰਘ ਗਿੱਲ ਨੇ ਸਾਂਝੇਂ ਤੌਰ ‘ਤੇ ਆਯੋਜਿਤ ਕੀਤੇ ਪੱਤਰਕਾਰ ਸੰਮੇਲਨ ਦੌਰਾਨ ਦਾਅਵਾ ਕੀਤਾ ਕਿ ਅਸੀਂ ਦੇਸ਼ ‘ਚ ਰਾਜ ਕਰਦੀਆਂ ਵੱਡੀਆਂ ਰਾਜਨੀਤਿਕ ਪਾਰਟੀਆਂ ਚੋਂ ਹਾਂ, ਪਰ ਇਸ ਸਭ ਦੇ ਬਾਵਜੂਦ ਵੀ ਅਸੀਂ ਅੱਜ ਫੈਸਲਾ ਕੀਤਾ ਹੈ ਕਿ ਸਿਆਸੀ ਹਿੱਤਾਂ ਨੂੰ ਪਿੱਛੇ ਰੱਖ ਸਮਾਜਿਕ ਸਰੋਕਾਰਾਂ ਨੂੰ ਤਰਜ਼ੀਹ ਦਿੱਤੀ ਜਾਵੇ ।
ਉਨਾ ਨੇ ਕਿਹਾ ਕਿ ਅਸੀਂ ਇਸ ਗੱਲ ਤੇ ਦੋਵੇਂ ਸਹਿਮਤ ਹੋਏ ਹਾਂ ਕਿ ਸਿਆਸੀ ਟੀਚਿਆਂ ਨੂੰ ਅਖੋਂ ਪਰੋਖਿਆਂ ਕਰ,ਭਾਈ ਚਾਰ ਸਾਂਝ ਨੂੰ ਕਲਾਵੇ ‘ਚ ਲੈਂਦਿਆਂ ਸਮਾਜਿਕ ਸਰੋਕਾਰਾਂ ਤੇ ਡੱਟ ਕੇ ਪਹਿਰਾ ਦੇਣ ਬਾਰੇ ਪ੍ਰਣ ਲਿਆ ਗਿਆ ਹੈ।
ਚੋਟੀ ਦੇ ਰਹੇ ਪਰਸਾਸ਼ਨਿਕ ਅਧਿਕਾਰੀ ਅਤੇ ਵਕਾਰੀ ਕਮਿਸ਼ਨ ਦੇ ਪਰਤੀਨਿਧ ਸਰਦਾਰ ਰਾਜੂ ਅਤੇ ਸਤਨਾਮ ਸਿੰਘ ਗਿੱਲ ਨੇ ਕਿਹਾ ਕਿ ਇਹ ਮੁਲਾਕਾਤ ਕੇਵਲ ਸਮਾਜਿਕ ਦਿਰਸ਼ਟੀਕੌਣ ਤੇ ਨਿਰਭਰ ਹੈ।ਇਸ ਦਾ ਅਰਥ ਰਾਜਨੀਤੀਕ ਨਹੀਂ ਲੈਣਾ ਚਾਹੀਦਾ ਹੈ।
ਉਨਾ ਨੇ ਪੰਜਾਬ ‘ਚ ਕਈ ਖੇਤਰਾਂ ਵਿਚ ਗੈਰ ਸਿਆਸੀ ਤੌਰ ‘ਤੇ ਵੀ ਕੰਮਕਾਰ ਕੀਤਾ ਜਾ ਸਕਦਾ ਹੈ ।
ਉਨਾ ਨੇ ਕਿਹਾ ਕਿ ਜੇਕਰ ਸਮੂਹ ਰਾਜਨੀਤਿਕ ਪਾਰਟੀਆਂ ਦੇ ਨੇਤਾਵਾਂ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਆਪੋ ਆਪਣੇ ਸਿਆਸੀ ਹਿੱਤ ਥੋੜੇ ਦੇਰ ਲਈ ਛੱਡ ਕੇ ਸਮਾਜਿਕ ਹੋਕੇ ਤੇ ਪੰਜਾਬ ਨੂੰ ਹਰ ਮੰਚ ਤੇ ਹਰ ਖੇਤਰ ‘ਚ ਤਰਜ਼ੀਹ ਦੇਣ ਦੇ ਲਈ ਇਕੋਤਰੀ ਪ੍ਰੋਗਰਾਮ ਉਲੀਕਿਆ ਜਾ ਸਕਦਾ ਹੈ।
ਉਨਾ ਨੇ ਕਿਹਾ ਕਿ ਪੰਜਾਬ ਦੇ ਹਿੱਤਾਂ ਅਤੇ ਲੋਕਾਈ ਦੇ ਹੱਕਾਂ ਦੀ ਜ਼ਿੰਮੇਵਾਰੀ ਆਪਣੇ ਸਿਰ ਲੈਣ ਲਈ ਸਮੂਹ ਸਮਾਜਿਕ ਜਥੇਬੰਦੀਆਂ, ਐਨ਼ਜੀਓ,ਅਵਾਮੀਂ ਧਿਰਾਂ ਅਤੇ ਸਾਬਕਾ ਪਰਸਾਸ਼ਨਿਕ ਅਧਿਕਾਰੀ ਅਤੇ ਸਾਬਕਾ ਸਾਸ਼ਕ ਪੰਜਾਬ ਪਹਿਲਾਂ ਹੋਕੇ ਦੀ ਮਹੱਤਤਾ ਨੂੰ ਵਡਿਆਉਂਣ ਲਈ ਇੱਕ ਪਲੇਟ ਫਾਰਮ ਤੇ ਸੰਗਠਿਤ ਹੋਈਏ।
ਸਰਦਾਰ ਜਗਮੋਹਣ ਸਿੰਘ ਰਾਜੂ ਨੇ ਦੱਸਿਆ ਕਿ ਸਤਨਾਮ ਸਿੰਘ ਗਿੱਲ ਵੀ ਮੇਰੇ ਵਾਂਗ ਗਰੀਬ ਮਾਪਿਆਂ ਦੇ ਬੱਚਿਆਂ ਨੂੰ ਸਿੱਖਿਆ ਦਾ ਮੌਲਿਕ ਅਧਿਕਾਰ ਮੁਫਤ ਯੋਗ ਬੱਚਿਆਂ ਨੂੰ ਦਵਾਉਂਣ ਲਈ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿਚ ਬਾਲਾਂ ਦੇ ਅਧਿਕਾਰਾਂ ਦੀ ਪੈਰਵਾਈ ਕਰ ਰਹੇ ਹਨ।
ਉਨਾ ਨੇ ਕਿਹਾ ਕਿ ਕੇਂਦਰੀ ਯੋਜਨਾਵਾਂ ਨੂੰ ਸੂਬੇ ‘ਚ ਸਫਲਤਾਪੂਰਵਕ ਸੰਪੰਨ ਬਣਾਉਂਣ ਲਈ ਨਿੱਜੀ ਤੌਰ ‘ਤੇ ਯਤਨ ਕਰਨੇ ਪੈਣਗੇ।
ਜੇਡੀਯੂ ਦੇ ਲੀਡਰ ਸਤਨਾਮ ਗਿੱਲ ਨੇ ਦੱਸਿਆ ਕਿ ਅਸੀਂ ਸਾਂਝੇਂ ਤੌਰ ‘ਤੇ ਸਮਾਜਿਕ ਚੌਗਿਰਦੇ ਦੇ ਹੱਕ ‘ਚ Anil ਦਾ ਅੱਜ ਰਸਮੀਂ ਐਲਾਨ ਕਰਦੇ ਹਾ।
ਇਸ ਮੌਕੇ ਅੰਮ੍ਰਿਤਪਾਲ ਸਿੰਘ ਸ਼ਾਹਪੁਰ, ਪੀਏ ਗੁਰਪ੍ਰੀਤ ਸਿੰਘ ਖਾਲਸਾ, ਫੁਲਜੀਤ ਸਿੰਘ ਵਰਪਾਲ ਆਦਿ ਹਾਜਰ ਸਨ।