ਕੰਪਿਊਟਰ ਅਧਿਆਪਕਾਂ ‘ਤੇ ਕੀਤੇ ਲਾਠੀਚਾਰਜ਼ ਅਤੇ ਖਿੱਚ ਧੂਹ ਦੀ ਡੈਮੋਕ੍ਰੇਟਿਕ ਟੀਚਰਜ਼ ਫਰੰਟ ਵੱਲੋਂ ਸ਼ਖਤ ਨਿਖੇਧੀ

0
206
ਦਲਜੀਤ ਕੌਰ
ਸੰਗਰੂਰ, 30 ਅਕਤੂਬਰ 2023: ਪਿਛਲੇ 18 ਸਾਲਾਂ ਤੋਂ ਸਰਕਾਰੀ ਸਕੂਲਾਂ ਵਿੱਚ ਤਨਦੇਹੀ ਨਾਲ ਅਧਿਆਪਨ ਦਾ ਕਾਰਜ ਕਰਨ ਦੇ ਬਾਵਜੂਦ ਰੈਗੂਲਰ ਮੁਲਾਜ਼ਮ ਵਾਲੀਆਂ ਸਹੂਲਤਾਂ ਤੋਂ ਸੱਖਣੇ ਕੰਪਿਊਟਰ ਫੈਕਲਟੀ ਅਧਿਆਪਕਾਂ ਵੱਲੋਂ ਸਿੱਖਿਆ ਵਿਭਾਗ ਵਿੱਚ ਮਰਜ਼ਿੰਗ, ਛੇਵਾਂ ਪੰਜਾਬ ਤਨਖਾਹ ਕਮਿਸ਼ਨ ਅਤੇ ਸਿਵਲ ਸੇਵਾ ਨਿਯਮ ਲਾਗੂ ਕਰਨ ਦੀ ਮੰਗ ਨੂੰ ਲੈ ਕੇ ਸੰਗਰੂਰ ਵਿਖੇ ਵਿਸ਼ਾਲ ਸੂਬਾਈ ਰੈਲੀ ਉਪਰੰਤ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਵੱਲ ਕੀਤੇ ਰੋਸ ਮਾਰਚ ਦੌਰਾਨ ਪੁਲਿਸ ਵੱਲੋਂ ਲਾਠੀਚਾਰਜ ਕਰਨ, ਖਿੱਚ ਧੂਹ ਦੌਰਾਨ ਅਧਿਆਪਕਾਂ ਨੂੰ ਕੁੱਟਣ, ਪੱਗਾਂ ਰੋਲਣ ਅਤੇ ਮਹਿਲਾ ਅਧਿਆਪਕਾਵਾਂ ਨਾਲ ਧੱਕਾਮੁੱਕੀ ਅਤੇ ਅਪਸ਼ਬਦ ਬੋਲਣ ਦੀ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ (ਡੀ.ਟੀ.ਐੱਫ.) ਨੇ ਸਖਤ ਨਿਖੇਧੀ ਕੀਤੀ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ ਨੇ ਦੱਸਿਆ ਕੇ ਜਥੇਬੰਦੀ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਦੀ ਅਗਵਾਈ ਵਿੱਚ ਪੰਜਾਬ ਦੇ ਸਾਰੇ ਜਿਲ੍ਹਿਆਂ ਦੇ ਡੀ. ਟੀ. ਐੱਫ. ਆਗੂਆਂ ਵੱਲੋਂ ਕੰਪਿਊਟਰ ਅਧਿਆਪਕਾਂ ਦੇ ਇਸ ਧਰਨੇ ਵਿੱਚ ਬੱਝਵੀਂ ਸ਼ਮੂਲੀਅਤ ਕੀਤੀ ਸੀ। ਆਗੂਆਂ ਨੇ ਦੱਸਿਆ ਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਵਾਸ ਅੱਗੇ ਪੁਲਿਸ ਵੱਲੋਂ ਅਧਿਆਪਕਾਂ ਨਾਲ ਕੀਤੀ ਧੱਕੇਸ਼ਾਹੀ ਰਾਹੀਂ ਇੱਕ ਵਾਰ ਫੇਰ ਪੰਜਾਬ ਸਰਕਾਰ ਦਾ ਲੋਕ ਵਿਰੋਧੀ ਕਿਰਦਾਰ ਉਜਾਗਰ ਹੋਇਆ ਹੈ। ਉਨ੍ਹਾਂ ਨੇ ਡੀ.ਟੀ.ਐੱਫ. ਵੱਲੋਂ ਕੰਪਿਊਟਰ ਅਧਿਆਪਕ ਯੂਨੀਅਨ ਦੇ ਹਰੇਕ ਸੰਘਰਸ਼ ਦੀ ਡੱਟਵੀਂ ਹਮਾਇਤ ਜਾਰੀ ਰੱਖਣ ਦਾ ਐਲਾਨ ਕੀਤਾ ਅਤੇ ਪੰਜਾਬ ਸਰਕਾਰ ਵੱਲੋਂ ਇਹਨਾਂ ਅਧਿਆਪਕਾਂ ਦੀਆਂ ਮੰਗਾਂ ਨਾ ਪੂਰੀਆਂ ਕਰਨ ‘ਤੇ ਤਿੱਖੇ ਸੰਘਰਸ਼ ਦੀ ਚੇਤਾਵਨੀ ਵੀ ਦਿੱਤੀ।
ਇਸ ਮੌਕੇ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਵੱਲੋਂ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਮੀਤ ਪ੍ਰਧਾਨਾਂ ਰਘਵੀਰ ਸਿੰਘ ਭਵਾਨੀਗੜ੍ਹ, ਬੇਅੰਤ ਫੂਲੇਵਾਲਾ ਅਤੇ ਗੁਰਪਿਆਰ ਕੋਟਲੀ, ਸੂਬਾਈ ਆਗੂਆਂ ਮਹਿੰਦਰ ਸਿੰਘ ਕੌੜਿਆਂਵਾਲੀ, ਕੁਲਵਿੰਦਰ ਸਿੰਘ ਜੋਸ਼ਨ, ਪਵਨ ਕੁਮਾਰ ਮੁਕਤਸਰ, ਰੁਪਿੰਦਰ ਪਾਲ ਗਿੱਲ, ਲਖਵਿੰਦਰ ਸਿੰਘ ਫਤਹਿਗੜ੍ਹ ਸਾਹਿਬ, ਰਾਜਿੰਦਰ ਸਿੰਘ ਸਮਾਣਾ, ਲਖਵੀਰ ਸਿੰਘ ਠੁੱਲੀਵਾਲ, ਪਰਮਿੰਦਰ ਸਿੰਘ ਮਾਨਸਾ, ਪਰਮਾਤਮਾ ਸਿੰਘ ਮੁਕਤਸਰ, ਹਰਿੰਦਰ ਸਿੰਘ ਪਟਿਆਲਾ, ਜ਼ਿਲ੍ਹਾ ਆਗੂਆਂ ਦੀਨਾ ਨਾਥ ਸੰਗਰੂਰ, ਕੁਲਵੰਤ ਸਿੰਘ ਭਵਾਨੀਗੜ੍ਹ, ਸੁਖਬੀਰ ਸਿੰਘ ਸੰਗਰੂਰ, ਵਿਪਿਨ ਕੁਮਾਰ, ਜਸਵੀਰ ਸਿੰਘ ਭੰਮਾ,ਅੰਮ੍ਰਿਤ ਸਿੰਘ ਬਰਨਾਲਾ, ਸੁਖਪ੍ਰੀਤ ਸਿੰਘ, ਲਖਵੀਰ ਸਿੰਘ, ਵਰਿੰਦਰ ਕੁਮਾਰ, ਗੁਰਵਿੰਦਰ ਸਿੰਘ ਮਾਨਸਾ ਅਤੇ ਰਾਜਿੰਦਰ ਮੂਲੋਂਵਾਲ ਆਦਿ ਤੋਂ ਇਲਾਵਾ ਸੰਗਰੂਰ, ਪਟਿਆਲਾ, ਮਾਨਸਾ, ਬਰਨਾਲਾ, ਬਠਿੰਡਾ, ਫਾਜ਼ਲਿਕਾ, ਮੁਕਤਸਰ, ਮੋਹਾਲੀ, ਲੁਧਿਆਣਾ, ਜਲੰਧਰ ਅਤੇ ਫਤਿਹਗੜ੍ਹ ਸਾਹਿਬ ਜਿਲ੍ਹਿਆਂ ਤੋਂ ਵੱਡੀ ਗਿਣਤੀ ਡੀ.ਟੀ.ਐੱਫ. ਦੇ ਕਾਰਕੁੰਨ ਵੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

LEAVE A REPLY

Please enter your comment!
Please enter your name here