ਖ਼ਾਲਸਾ ਕਾਲਜ ਰੰਗਮੰਚ ਨੇ ਰਾਸ਼ਟਰੀ ਪੱਧਰ ਤੇ ਮਾਰੀਆਂ ਮੱਲਾਂ
ਅੰਮ੍ਰਿਤਸਰ , 18 ਮਾਰਚ 2025
ਖਾਲਸਾ ਕਾਲਜ ਅੰਮ੍ਰਿਤਸਰ ਦੇ ਵਿਦਿਆਰਥੀਆਂ ਨੇ ਨੈਸ਼ਨਲ ਸਕੂਲ ਆਫ਼ ਡਰਾਮਾ ਦਿੱਲੀ ਦੁਆਰਾ ਆਯੋਜਿਤ 24ਵੇਂ ਭਾਰਤ ਰੰਗ ਮਹੋਤਸਵ ਵਿੱਚ ਨਾਟਕ ਵਿੱਚ ਦੂਜਾ ਸਥਾਨ ਪ੍ਰਾਪਤ ਕਰਕੇ ਰਾਸ਼ਟਰੀ ਪੱਧਰ ‘ਤੇ ਪ੍ਰਸ਼ੰਸਾ ਜਿੱਤੀ। ਖਾਲਸਾ ਕਾਲਜ ਰੰਗਮੰਚ ਨੇ ਮਿਸਟਰ ਮਾਰਕ ਦੇ ਨਿਰਦੇਸ਼ਨ ਅਤੇ ਪ੍ਰੋ. ਐਮ.ਪੀ. ਮਸੀਹ ਅਤੇ ਪ੍ਰੋ. ਦੀਪਿਕਾ ਦੀ ਨਿਗਰਾਨੀ ਹੇਠ ਹਿੰਦੀ ਨਾਟਕ ‘ਸਿੰਧੌਰਾ’ ਪੇਸ਼ ਕੀਤਾ। ਪ੍ਰਿੰਸੀਪਲ ਡਾ. ਅਰਵਿੰਦਰ ਕੌਰ ਨੇ ਪੂਰੀ ਟੀਮ ਅਤੇ ਯੁਵਾ ਭਲਾਈ ਅਤੇ ਸੱਭਿਆਚਾਰਕ ਗਤੀਵਿਧੀਆਂ ਦੇ ਡਾਇਰੈਕਟਰ ਡਾ. ਦੇਵੇਂਦਰ ਸਿੰਘ ਨੂੰ ਵਧਾਈ ਦਿੱਤੀ। ਇਸ ਮੌਕੇ ਹਿੰਦੀ ਵਿਭਾਗ ਦੇ ਮੁਖੀ ਡਾ. ਸੁਰਜੀਤ ਕੌਰ ਅਤੇ ਡਿਪਟੀ ਰਜਿਸਟਰਾਰ, ਡਾ. ਦੀਪਕ ਦੇਵਗਨ ਅਤੇ ਹੋਰ ਸਟਾਫ ਮੈਂਬਰ ਵੀ ਮੌਜੂਦ ਸਨ।