ਬਾਬਾ ਬਕਾਲਾ ਸਾਹਿਬ 12 ਅਪ੍ਰੈਲ
ਅੱਜ ਇਥੇ ਇਤਿਹਾਸਕ ਗੁ: ਨੌਵੀਂ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ ਵਿਖੇ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵੱਲੋਂ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ‘ਖਾਲਸਾ ਪੰਥ ਦੇ ਸਾਜਨਾ ਦਿਵਸ’ ਨੂੰ ਸਮਰਪਿਤ ਇਕ ਸਮਾਗਮ ਕਰਵਾਇਆ ਗਿਆ । ਇਸ ਮੌਕੇ ਗੀਤਕਾਰ ਹਰਜਿੰਦਰ ਸਿੰਘ (ਜਿੰਦ ਘੁਮਾਣਾਂ ਵਾਲਾ) ਦਾ ਲਿਿਖਆ ਅਤੇ ਗਾਇਕ ਮਨਜੀਤ ਪੱਪੂ ਦੀ ਅਵਾਜ਼ ਵਿੱਚ ਗਾਇਆ ਗੀਤ ‘ਦਿਨ ਵਿਸਾਖੀ ਦਾ’ ਗੀਤ ਸੰਗਤਾਂ ਨੂੰ ਅਰਪਿਤ ਕੀਤਾ ਗਿਆ । ਗੁ: ਨੋਵੀਂ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ ਦੇ ਮੀਤ ਮੈਨੇਜਰ ਭਾਈ ਸ਼ੇਰ ਸਿੰਘ ਅਤੇ ਹੈੱਡਗ੍ਰੰਥੀ ਭਾਈ ਕੇਵਲ ਸਿੰਘ ਨੇ ਇਸ ਗੀਤ ਦਾ ਪੋਸਟਰ ਸੰਗਤਾਂ ਦੇ ਅਰਪਿਤ ਕਰਨ ਦੀ ਰਸਮ ਨਿਭਾਈ । ਇਸ ਮੌਕੇ ਪੰਜਾਬੀ ਸਾਹਿਤ ਸਬਾ ਬਾਬਾ ਬਕਾਲਾ ਸਾਹਿਬ ਦੇ ਮੁੱਖ ਸੰਚਾਲਕ ਸ਼ੇਲੰਿਦਰਜੀਤ ਸਿੰਘ ਰਾਜਨ ਨੇ ਕਿਹਾ ਕਿ ਸਾਨੂੰ ਮਾਣ ਹੈ ਕਿ ਮਨਜੀਤ ਪੱਪੂ ਸਾਡੇ ਨਗਰ ਬਾਬਾ ਬਕਾਲਾ ਸਾਹਿਬ ਦਾ ਜੰਮਪਲ ਹੈ ਅਤੇ ਜਿਸਨੇ ਹਮੇਸ਼ਾਂ ਹੀ ਸਾਫ ਸੁਥਰੀ ਗਾਇਕੀ ਨੂੰ ਸਮਰਪਿਤ ਗੀਤ ਹੀ ਮਾਂ ਬੋਲੀ ਦੀ ਝੋਲੀ ਪਾਏ ਹਨ ਅਤੇ ਅੱਜ ਉਸਦਾ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਗੀਤ ‘ਦਿਨ ਵਿਸਾਖੀ ਦਾ’ ਵੀ ਰਲੀਜ਼ ਕਰਨ ਦਾ ਸੁਭਾਗ ਸਭਾ ਨੂੰ ਪ੍ਰਾਪਤ ਹੋਇਆ ਹੈ, ਜਿਸ ਲਈ ਮਨਜੀਤ ਪੱਪੂ ਵਧਾਈ ਦਾ ਪਾਤਰ ਹੈ । ਇਸ ਮੌਕੇ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ (ਮਹਿਲਾ ਵਿੰਗ) ਦੇ ਪ੍ਰਧਾਨ ਮੈਡਮ ਸੁਖਵੰਤ ਕੌਰ ਵੱਸੀ, ਸੀ: ਮੀਤ ਪ੍ਰਧਾਨ ਮੱਖਣ ਸਿੰਘ ਭੈਣੀਵਾਲਾ ਸਾ: ਬੀ.ਈ.ਈ.ਓ., ਖਜ਼ਾਨਚੀ ਮਾ: ਮਨਜੀਤ ਸਿੰਘ ਵੱਸੀ, ਸੁਖਦੇਵ ਸਿੰਘ ਭੱੁਲਰ ਸਾ: ਸੀਨੀਅਰ ਮੈਨੇਜਰ ਪੰਜਾਬ ਸਕੂਲ ਸਿਿਖਆ ਬੋਰਡ, ਗਾਇਕ ਗੁਰਮੇਜ ਸਿੰਘ ਸਹੋਤਾ, ਬਲਵਿੰਦਰ ਸਿੰਘ ਅਠੌਲਾ, ਸੁਰਜੀਤ ਸਿੰਘ ਛਿੰਦਾ ਦਕੋਹਾ, ਜੋਗਿੰਦਰ ਸਿੰਘ ਘੁਮਾਣ, ਗੁਰਮਿੰਦਰ ਸਿੰਘ ਡੱਲਾ ਅਤੇ ਹੋਰ ਸਖਸ਼ੀਅਤਾਂ ਨੇ ਹਾਜ਼ਰੀ ਭਰੀ ।
Boota Singh Basi
President & Chief Editor