ਖਾਲਸੇ ਦਾ ਨਵਾਂ ਸਾਲ ਗੁਰਦੁਆਰਾ ਸਿੱਖ ਐਸੋਸੇਸ਼ਨ ਬਾਲਟੀਮੋਰ ਵਿਖੇ ਸ਼ਰਧਾ ਤੇ ਧੂੰਮ ਧਾਮ ਨਾਲ ਮਨਾਇਆ।

0
193

ਮਿਠਿਆਈਆਂ ਤੇ ਲੰਗਰ ਦੀ ਅਤੁੱਟ ਸੇਵਾ ਸੰਗਤਾ ਵੱਲੋਂ ਖ਼ੂਬ ਕੀਤੀ।
ਆਤਿਸ਼ਬਾਜੀ ਦੇ ਨਜ਼ਾਰੇ ਨਵੇ ਸਾਲ ਦੀ ਆਮਦ ਤੇ ਸ਼ਾਨੋ ਸ਼ੋਖਤ ਨਾਲ ਪੇਸ਼ ਕੀਤੇ
ਸੰਗਤਾ ਦਾ ਭਾਰੀ ਇਕੱਠ ਚੇਤ ਮਹੀਨੇ ਦੀ ਆਮਦ ਨੂੰ ਚਾਰ ਚੰਨ ਲਗਾ ਗਿਆ।
ਕੀਰਤਨ ਦੀ ਹਾਜ਼ਰੀ ਹਜ਼ੂਰੀ ਰਾਗੀ ਭਾਈ ਸ਼ਵਿੰਦਰ ਸਿੰਘ ਨੇ ਭਰੀ।
ਬਾਲਟੀਮੋਰ/ਮੈਰੀਲੈਡ -( ਸੁਰਿੰਦਰ ਸਿੰਘ ) ਨਵਾਂ ਸਾਲ ਸੁਖ ਇਤਹਾਸ ਦਾ ਦੇਸੀ ਮਹੀਨਿਆਂ ਨਾਲ ਸ਼ੁਰੂ ਹੁੰਦਾ ਹੈ। ਪਰ ਇਸ ਦੀ ਅਹਿਮੀਅਤ ਨੂੰ ਜਾਨਣ ਤੇ ਪ੍ਰਚਾਰਨ ਲਈ ਵਿਦੇਸ਼ਾਂ ਵਿੱਚ ਖ਼ਾਸ ਲੋੜ ਹੈ। ਜਿਸ ਸਦਕਾ ਇਹ ਇਤਿਹਾਸਕਾਰ ਦਿਹਾੜਾ ਸਲਾਨਾ ਜੋੜ ਮੇਲਾ ਬਣ ਸਕੇ। ਜਿਸ ਦੀ ਸ਼ੁਰੂਆਤ ਸਿੰਘਾ ਵੱਲੋਂ ਕੀਤੀ ਗਈ ਹੈ।ਜਿੰਨਾ ਨੇ ਗੁਰੂ ਘਰ ਦੇ ਪ੍ਰਬੰਧਕਾ ਦੀ ਸਮੁੱਚੀ ਟੀਮ ਨੂੰ ਨਾਲ ਲੈ ਕੇ ਵੱਡੇ ਪੱਧਰ ਤੇ ਮਨਾਇਆ ਗਿਆ ਹੈ। ਕੀਰਤਨ ਦਾ ਪ੍ਰਵਾਹ ਦੋ ਘੰਟੇ ਚੱਲਿਆ ਹੈ। ਜਿਸ ਵਿੱਚ ਭਾਈ ਸ਼ਵਿਦਰ ਸਿੰਘ ਹਜ਼ੂਰੀ ਰਾਗੀ, ਭਾਈ ਰਛਪਾਲ ਸਿੰਘ ਤੇ ਨੂਰੇ ਖਾਲਸਾ ਦੇ ਜਥੇ ਨੇ ਕੀਰਤਨ ਰਾਹੀ ਸੰਗਤਾ ਨੂੰ ਨਿਹਾਲ ਕੀਤਾ । ਸੰਗਤਾ ਲਗਾਤਾਰ ਗੁਰੂ ਘਰ ਨਵੇ ਸਾਲ ਦੇ ਚੇਤ ਮਹੀਨੇ ਦੀ ਆਮਦ ਤੇ ਭਾਰੀ ਗਿਣਤੀ ਵਿੱਚ ਜੁੜੀਆਂ ਸਨ।
ਲੰਗਰ ਦੀ ਸੇਵਾ ਲਗਾਤਾਰ ਚੱਲਦੀ ਰਹੀ ਜਿਸ ਦਾ ਅਨੰਦ ਹਰੇਕ ਨੇ ਲਿਆ ਹੈ। ਜਿੱਥੇ ਸੇਵਾਦਾਰਾਂ ਨੇ ਬੜੇ ਸੁਚੱਜੇ ਢੰਗ ਨਾਲ ਸੇਵਾ ਨਿਭਾਈ ਹੈ। ਉੱਥੇ ਸਕੱਤਰ ਵਜੋ ਸੇਵਾ ਭਾਈ ਹਰਬੰਸ ਸਿੰਘ ਨੇ ਦੇਸੀ ਮਹੀਨੇ ਦੇ ਚੇਤ ਮਹੀਨੇ ਦੀ ਅਹਿਮੀਅਤ ਤੇ ਗੁਰੂ ਵੱਲੋਂ ਬਖ਼ਸ਼ੀ ਧਾਰਮਿਕ ਸੋਚ ਨੂੰ ਸਾਝਾ ਕੀਤਾ।ਚੇਤ ਮਹੀਨੇ ਵਿੱਚ ਗੁਰੂ ਦੀ ਅਰਾਧਨਾ ਕਰਨ ਹਰ ਸਿੱਖ ਨੂੰ ਅਨੰਦ ਤੇ ਖੁਸ਼ੀ ਮਿਲਦੀ ਹੈ।
ਸਮੁੱਚੀ ਸੰਗਤ ਵੱਲੋਂ ਇਕ ਦੂਜੇ ਨੂੰ ਵਧਾਈਆਂ ਦੇ ਕੇ ਸਾਂਝ ਪਾਈ ਤੇ ਆਤਿਸ਼ਬਾਜੀ ਰਾਹੀ ਖੁਸ਼ੀ ਦਾ ਇਜਹਾਰ ਕੀਤਾ । ਜਿਸ ਦਾ ਅਨੰਦ ਹਰੇਕ ਨੇ ਮਾਣਿਆ । ਇਹ ਨਵਾਂ ਸਾਲ ਹਰੇਕ ਲਈ ਖੁਸ਼ੀਆਂ,ਖੇੜੇ ਤੇ ਕਾਮਯਾਬੀ ਦਾ ਰਾਹ ਅਖਤਿਆਰ ਕਰਨ ਦਾ ਸੰਦੇਸ਼ ਦੇ ਗਿਆ।ਗੁਰੂ ਘਰ ਨੂੰ ਸਜਾਵਟੀ ਰੰਗ ਲਾਈਟਾ ਰਾਹੀ ਦਿੱਤਾ ਗਿਆ , ਜਿਸ ਦਾ ਨਹਾਰਾ ਵੱਖਰਾ ਹੀ ਨਜ਼ਰ ਆ ਰਿਹਾ ਸੀ। ਸਮੁੱਚੇ ਨਵੇ ਸਾਲ ਨੂੰ ਮਨਾਉਣ ਦਾ ਲਾਹਾ ਤੇ ਨਜ਼ਾਰਾ ਹਰੇਕ ਨੇ ਸੰਗਤੀ ਰੂਪ ਵਿਚ ਲਿਆ ਹੈ। ਸਮੀਖਿਆ ਦੁਰਾਨ ਫੈਸਲਾ ਕੀਤਾ ਕਿ ਇਸ ਦਿਹਾੜੇ ਨੂੰ ਸਲਾਨਾ ਤੋਰ ਤੇ ਹਰ ਸਾਲ ਮਨਾਇਆ ਜਾਵੇ, ਤਾਂ ਜੋ ਖਾਲਸਾ ਚੜਦੀ ਕਲਾ ਦਾ ਪ੍ਰਤੀਕ ਬਣਕੇ ਇਸ ਨਵੇ ਸਾਲ ਦੇ ਦਿਨ ਨੂੰ ਖਾਲਸੇ ਦੇ ਘਰ ਘਰ ਪਹੁੰਚਾਇਆ ਜਾ ਸਕੇ। ਸਮੁੱਚਾ ਸਮਾਗਮ ਸੰਗਤਾ ਦੀਆਂ ਆਸਾਂ ਤੇ ਪੂਰਨ ਉਤਰਿਆ ਹੈ।

LEAVE A REPLY

Please enter your comment!
Please enter your name here