ਖਾਲਿਸਤਾਨੀ ਪੰਨੂ ਵੱਲੋਂ ਰਾਜਦੂਤ ਤਰਨਜੀਤ ਸਿੰਘ ਸੰਧੂ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦਾ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਦਿੱਤਾ ਮੂੰਹ ਤੋੜਵਾਂ ਜਵਾਬ।

0
91

ਪੰਨੂ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉੱਚੇ ਅਤੇ ਸੁੱਚੇ ਮਿਸ਼ਨ ਨੂੰ ਸਮਝਣ ਦੀ ਕੋਸ਼ਿਸ਼ ਕਰੇ,
ਸਿੱਖ ਫ਼ਲਸਫ਼ਾ ’ਚ ਬੇਮਤਲਬ ਦੀ ਹਿੰਸਾ ਜਾਂ ਹਿੰਸਾ ਦੀ ਧਮਕੀ ਲਈ ਕੋਈ ਜਗਾ ਨਹੀਂ।

ਅੰਮ੍ਰਿਤਸਰ 21 ਮਾਰਚ (      ) ਸਿੱਖ ਚਿੰਤਕ ਅਤੇ ਪੰਜਾਬ ਭਾਜਪਾ ਦੇ ਬੁਲਾਰੇ ਪ੍ਰੋ. ਸਰਚਾਂਦ ਸਿੰਘ ਖਿਆਲਾ ਕਿਹਾ ਕਿ ਹਾਲ ਹੀ ਵਿਚ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਿਲ ਹੋਏ ਅਮਰੀਕਾ ’ਚ ਭਾਰਤ ਦੇ ਰਾਜਦੂਤ ਰਹੇ ਸਰਦਾਰ ਤਰਨਜੀਤ ਸਿੰਘ ਸੰਧੂ ਨੂੰ ਖਾਲਿਸਤਾਨੀ ਆਤੰਕੀ ਗੁਰਪਤਵੰਤ ਪੰਨੂ ਵੱਲੋਂ ਜਾਨੋਂ ਮਾਰਨ ਦੀ ਦਿੱਤੀ ਗਈ ਧਮਕੀ ਨੇ ਸਿੱਖ ਭਾਈਚਾਰੇ ਨੂੰ ਬਹੁਤ ਨਿਰਾਸ਼ ਤੇ ਸ਼ਰਮਸਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਨੂ ਉਸ ਵਿਅਕਤੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਿਹਾ ਹੈ ਜਿਸ ਦੇ ਪਰਿਵਾਰ ਦੀਆਂ ਪੰਥ ਨੂੰ ਬਹੁਤ ਵੱਡੀਆਂ ਦੇਣ ਹਨ। ਸਰਦਾਰ ਸੰਧੂ ਉਸ ਖ਼ਾਨਦਾਨ ਦਾ ਰੋਸ਼ਨ ਚਿਰਾਗ਼ ਹੈ, ਜਿਸ ਦੇ ਸ਼ਹੀਦ ਦਾਦਾ ਜੀ ਵੱਲੋਂ ਗੁਰਦੁਆਰਾ ਸੁਧਾਰ ਲਹਿਰ ’ਚ ਪਾਏ ਗਏ ਵਡਮੁੱਲੇ ਯੋਗਦਾਨ ਲਈ ਉਨ੍ਹਾਂ ਦੇ ਨਾਮ ’ਤੇ ਸਰਦਾਰ ਤੇਜਾ ਸਿੰਘ ਸਮੁੰਦਰੀ ਹਾਲ ਵਜੋਂ ਸ਼੍ਰੋਮਣੀ ਕਮੇਟੀ ਦਾ ਮੁੱਖ ਦਫ਼ਤਰ ਅੱਜ ਵੀ ਪੂਰੀ ਸ਼ਾਨੋ-ਸ਼ੌਕਤ ਨਾਲ ਉਨ੍ਹਾਂ ਦੀਆਂ ਕੁਰਬਾਨੀਆਂ ਦੀ ਬਾਤ ਪਾ ਰਿਹਾ ਹੈ।
ਪ੍ਰੋ. ਸਰਚਾਂਦ ਸਿੰਘ ਨੇ ਕਿਹਾ ਕਿ ਪੰਨੂ ਆਪਣੇ ਆਪ ਨੂੰ ਸਿੱਖ ਅਖਵਾਉਂਦਾ ਹੈ ਪਰ ਉਸ ਦਾ ਕਿਰਦਾਰ ਸਿੱਖੀ ਸਿਧਾਂਤਾਂ ਤੋਂ ਕੋਹਾਂ ਦੂਰ ਹੈ। ਉਨ੍ਹਾਂ ਪੰਨੂ ਨੂੰ ਸੁਝਾਅ ਦਿੱਤਾ ਕਿ ਉਹ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉੱਚੇ ਅਤੇ ਸੁੱਚੇ ਮਿਸ਼ਨ ਨੂੰ ਸਮਝਣ ਦੀ ਕੋਸ਼ਿਸ਼ ਕਰੇ। ਉਨ੍ਹਾਂ ਨੇ ਪੰਨੂ ਨੂੰ ਭਟਕਿਆ ਹੋਇਆ ਅਤੇ ਦੂਜਿਆਂ ਨੂੰ ਕੁਰਾਹੇ ਪਾਉਣ ਵਾਲਾ ਮਨਮੁਖ ਦੱਸਦਿਆਂ ਕਿਹਾ ਕਿ ਉਹ ਗੁਰੂ ਸਾਹਿਬ ਦੇ ਕਿਸੇ ਵੀ ਸਿਧਾਂਤ ਵਿਚ ਫਿਟ ਨਹੀਂ ਬੈਠਦਾ। ਉਸ ਨੂੰ ਆਪਣੀਆਂ ਅਜਿਹੀਆਂ ਕੋਝੀਆਂ ਹਰਕਤਾਂ ਤੋਂ ਬਾਜ਼ ਆਉਣਾ ਚਾਹੀਦਾ ਹੈ।
ਪ੍ਰੋ: ਸਰਚਾਂਦ ਸਿੰਘ ਨੇ ਕਿਹਾ ਕਿ ਸਿੱਖ ਫ਼ਲਸਫ਼ਾ ’ਚ ਬੇਮਤਲਬ ਦੀ ਹਿੰਸਾ ਜਾਂ ਹਿੰਸਾ ਦੀ ਧਮਕੀ ਲਈ ਕੋਈ ਜਗਾ ਨਹੀਂ।  ’’ ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ ॥’’ ਗੁਰੂ ਨਾਨਕ ਦੇ ਫ਼ਲਸਫ਼ੇ ਤੋਂ ਅਣਜਾਣ ਸਿੱਖ ਫ਼ਾਰ ਜਸਟਿਸ ਦਾ ਆਪੇ ਬਣੇ ਆਗੂ ਪੰਨੂ ਪਾਕਿਸਤਾਨ ਦਾ ਹੱਥ ਠੋਕਾ ਬਣ ਕੇ ’ਭੈ’ ਦਾ ਵਪਾਰ ਕਰਦਿਆਂ ਭਾਰਤੀਆਂ ਨੂੰ ਡਰਾ ਧਮਕਾ ਕੇ ਆਪਣੀ ਦੁਕਾਨ ਚਲਾ ਰਹਾ ਹੈ। ਉਹ ਕਦੀ ਗੁਰੂ ਨਗਰੀ ਅੰਮ੍ਰਿਤਸਰ, ਚਿੰਤਪੁਰਨੀ, ਧਰਮਸ਼ਾਲਾ ਅਤੇ ਵਿਦੇਸ਼ਾਂ ’ਚ ਹਿੰਦੂ ਮੰਦਰਾਂ ’ਤੇ ਖ਼ਾਲਿਸਤਾਨ ਪੱਖੀ ਨਾਅਰੇ ਲਿਖਵਾ ਕੇ ਲੋਕਾਂ ’ਚ ’ਦਹਿਸ਼ਤ’ ਪੈਦਾ ਕਰਦਿਆਂ ਪਾਕਿਸਤਾਨ ਦੇ ਭਾਰਤ ਵਿਰੋਧੀ ਮਨਸੂਬਿਆਂ ਨੂੰ ਹਾਸਲ ਕਰਨ ਦੀ ਨਾਕਾਮ ਕੋਸ਼ਿਸ਼ ਕਰਦਾ ਹੈ। ਪਰ ਹੁਣ ਸਮਾਂ ਬਦਲ ਚੁਕਾ ਹੈ। ਵੱਖਵਾਦ ਦਾ ਹੁਣ ਪੰਜਾਬ ਅਤੇ ਭਾਰਤ ’ਚ ਕੋਈ ਸਮਰਥਕ ਨਹੀਂ ਰਿਹਾ। ਵਿਦੇਸ਼ੀ ਧਰਤੀ ’ਤੇ ਵੀ ਪੰਨੂ ਦੀ ਭਾਰਤੀਆਂ ’ਚ ਫੁੱਟ ਪਾਉਣ ਦੀ ਨੀਤੀ ਤੋਂ ਭਾਰਤੀ ਭਾਈਚਾਰਾ ਸੁਚੇਤ ਹੋ ਚੁਕਾ ਖਾਲਿਸਤਾਨੀ ਪੰਨੂ ਵੱਲੋਂ ਰਾਜਦੂਤ ਤਰਨਜੀਤ ਸਿੰਘ ਸੰਧੂ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦਾ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਦਿੱਤਾ ਮੂੰਹ ਤੋੜਵਾਂ ਜਵਾਬ।

LEAVE A REPLY

Please enter your comment!
Please enter your name here