ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆ)
ਮਨੁੱਖੀ ਅਧਿਕਾਰਾਂ ਦੇ ਅਲੰਬਰਦਾਰ ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਕੇ ਸਥਾਨਿਕ ਬਾਬਿਆਂ ਦੀ ਖਾਲੜਾ ਪਾਰਕ ਕਮੇਟੀ, ਜੈਕਾਰਾ ਮੂਵਮੈਂਟ ਅਤੇ ਇੰਡੋ ਯੂ.ਐਸ. ਹੈਰੀਟੇਜ਼ ਐਸੋਸੀਏਸ਼ਨ ਵੱਲੋ ਉਪਰਾਲੇ ਅਰੰਭ ਦਿੱਤੇ ਗਏ ਹਨ। ਹਰ ਸਾਲ ਦੀ ਤਰਾਂ ਇਸ ਸਾਲ ਵੀ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਸ਼ਹੀਦੀ ਨੂੰ ਯਾਦ ਕਰਦਿਆ ਫਰਿਜ਼ਨੋ ਦੇ ਖਾਲੜਾ ਪਾਰਕ ਵਿੱਚ 16 ਸਤੰਬਰ ਦਿਨ ਸ਼ਨੀਵਾਰ ਨੂੰ ਦੁਪਿਹਰ ਦੋ ਵਜੇ ਸ਼ਰਧਾਜਲੀ ਸਮਾਗਮ ਰੱਖਿਆ ਗਿਆ ਹੈ। ਲੰਘੇ ਐਤਵਾਰ ਇਸ ਸਮਾਗਮ ਸਬੰਧੀ ਪਹਿਲੀ ਮੀਟਿੰਗ ਖਾਲੜਾ ਪਾਰਕ ਵਿੱਚ ਰੱਖੀ ਗਈ। ਇਸ ਮੌਕੇ ਪਤਵੰਤੇ ਸੱਜਣਾਂ ਨੇ ਸਭਨੂੰ ਇਸ ਸਮਾਗਮ ਵਿੱਚ ਸ਼ਿਰਕਤ ਕਹਨ ਲਈ ਸਨਿਮਰ ਬੇਨਤੀ ਕੀਤੀ ਅਤੇ ਇਸ ਸਮਾਗਮ ਦੀ ਰੂਪ ਰੇਖਾ ਤਿਆਰ ਕੀਤੀ ਗਈ। ਇੱਥੇ ਇਹ ਵੀ ਜਿਕਰਯਗ ਹੈ ਕਿ ਸਤੰਬਰ 1995 ਵਿੱਚ ਸਮੇਂ ਦੀ ਹਕੂਮਤ ਨੇ ਸ਼ਹੀਦ ਜਸਵੰਤ ਸਿੰਘ ਖਾਲੜਾ ਨੂੰ ਮਨੁੱਖੀ ਹੱਕਾਂ ਸਬੰਧੀ ਅਵਾਜ਼ ਬੁਲੰਦ ਕਰਨ ਦੇ ਬਦਲੇ ਤਸੀਹੇ ਦੇਕੇ ਸ਼ਹੀਦ ਕਰ ਦਿੱਤਾ ਗਿਆ ਸੀ।
ਉਪਰੰਤ ਜੈਕਾਰਾ ਮੂਵਮੈਂਟ ਦੇ ਉਪਰਾਲੇ ਸਦਕਾ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਯਾਦ ਵਿੱਚ ਪਾਰਕ ਫਰਿਜ਼ਨੋ ਸ਼ਹਿਰ ਵਿੱਚ ਬਣਾਇਆ ਗਿਆ ਅਤੇ ਇਸ ਪਾਰਕ ਵਿੱਚ ਹਰੇਕ ਸਾਲ ਸ਼ਹੀਦ ਜਸਵੰਤ ਸਿੰਘ ਖਾਲੜਾ ਨੂੰ ਯਾਦ ਕਰਦਿਆਂ ਉਹਨਾਂ ਦੀ ਯਾਦ ਵਿੱਚ ਮਨੁੱਖੀ ਅਧਿਕਾਰ ਦਿਹਾੜਾ ਮਨਾਇਆ ਜਾਂਦਾ ਹੈ। ਅਤੇ ਇਸੇ ਕੜੀ ਤਹਿਤ ਇਹ ਸਲਾਨਾ ਸਮਾਗਮ 16 ਸਤੰਬਰ ਦਿਨ ਸ਼ਨੀਵਾਰ ਨੂੰ ਖਾਲੜਾ ਪਾਰਕ ਵਿਖੇ ਦੁਪਿਹਰ ਦੋ ਵਜੇ ਰੱਖਿਆ ਗਿਆ ਹੈ।
Boota Singh Basi
President & Chief Editor