“ਖਾੜਕੂਵਾਦ ਦੀ ਸਾਖੀ” ਦਲਜੀਤ ਬਿੱਟੂ ਦੀ ਕਲਮ ਤੋਂ ਅਮਰੀਕਾ ਵਿੱਚ ਰਿਲੀਜ਼

0
380

ਵਰਜੀਨੀਆ ( ਗਿੱਲ ) -ਖਾੜਕੂਵਾਦ ਨੂੰ ਕਈ ਤਰਾਂ ਦੀ ਰੰਗਤ ਦਿੱਤੀ ਗਈ।ਜਿਸ ਨੂੰ ਵੱਖ ਵੱਖ ਰੰਗਾ ਨਾਲ ਸ਼ਿੰਗਾਰਿਆ ਗਿਆ । ਜਿਸ ਕਰਕੇ ਇਸ ਦੇ ਦੋਸ਼ੀ ਰਾਜਨੀਤਕਾਂ,ਪੁਲਸ ਦੀ ਘੁਸਪੈਠ, ਨਿੱਜੀ ਦੁਸ਼ਮਣੀਆਂ ਤੋ ਇਲਾਵਾ ਟਾਊਟਾ ਦੀ ਭੇਟ ਵੀ ਚੜ੍ਹਾਇਆ ਗਿਆ। ਪਰ ਇਸ ਦੇ ਅਸਲ ਨਾਇਕ ਤਾਂ ਕੁਰਬਾਨੀ ਦੇ ਕੇ ਅਪਨੀ ਸ਼ਹਾਦਤ ਨੂੰ ਕੌਮ ਦੇ ਲੇਖੇ ਲਾ ਗਏ। ਜਿਸ ਕਰਕੇ ਸੰਘਰਸ਼ ਤੇ ਇਸ ਦੀ ਦਾਸਤਾਨ ਅੱਜ ਵੀ ਜਿਊਂਦੀ ਹੈ ਅਤੇ ਇਸ ਨੂੰ ਜਿਊਂਦਾ ਰੱਖਣ ਲਈ ਕਈਆ ਨੇ ਅਪਨਾ ਮੁਲਕ ਤਿਆਗ ਦਿੱਤਾ । ਪਰ ਉਹਨਾਂ ਸਰਕਾਰ ਦੀ ਈਨ ਨਹੀਂ ਮੰਨੀ,ਸਗੋਂ ਨਿੰਯਤਰ ਅਪਨੀ ਜਦੋਂ ਜਹਿਦ ਕਰਦੇ ਕੌਮ ਨੂੰ ਸੇਧ ਦੇਣ ਲਈ ਅਪਨੀ ਜ਼ਿੰਦਗੀ ਨੂੰ ਪੂਰਨ ਤੋਰ ਤੇ ਸਮਰਪਿਤ ਕੀਤਾ ਹੋਇਆ ਹੈ। ਜਿਸ ਦੇ ਇਵਜ਼ਾਨੇ ਦਲਜੀਤ ਸਿੰਘ ਬਿੱਟੂ ਸੱਚਾ ਸੁੱਚਾ ਸੰਘਰਸ਼ ਰਹਿਬਰ ਅਪਨੀ ਕਲਮ ਰਾਹੀ “ਖਾੜਕੂਵਾਦ ਦੀ ਸਾਖੀ” ਨੂੰ ਅਜਿਹੇ ਹਰਫ਼ਾਂ ਨਾਲ ਉਲੀਕ ਦਿੱਤਾ ਹੈ। ਜਿਸ ਨੂੰ ਹਰ ਕੋਈ ਪੜ ਵਿਚਰਨ ਲਈ ਉਤਾਵਲਾ ਹੈ।

ਇਸ ਮੋਕੇ ਨੂੰ ਸ਼ਾਖਸਤ ਬਣਾਉਣ ਤੇ ਉਭਾਰਨ ਲਈ ਮਨਾਸਿਸ ਗੁਰੂ ਘਰ ਦੀ ਪ੍ਰਬੰਧਕ ਦੀ ਸਮੁੱਚੀ ਕਮੇਟੀ ਨੇ ਦਵਿੰਦਰ ਸਿੰਘ ਬਦੇਸ਼ਾ, ਮਹਿਤਾਬ ਸਿੰਘ ਕਾਹਲੋ, ਰਣਜੀਤ ਸਿੰਘ ਦੀ ਸਮੁੱਚੀ ਮਿਹਨਤ ਨੇ ਇਸ ਰਲੀਜ ਕਰਨ ਦਾ ਉਪਰਾਲਾ ਕੀਤਾ ਜੋ ਸਾਰਥਕ ਸਿੱਧ ਹੋਇਆ ਹੈ।
ਇਸ ਕਿਤਾਬ ਦੀ ਅਸਲੀਅਤ ਨੂੰ ਬਿਆਨ ਕਰਨ ਵਿੱਚ ਡਾਕਟਰ ਅਮਰਜੀਤ ਸਿੰਘ , ਨਰਿੰਦਰ ਸਿੰਘ , ਬਲਵਿੰਦਰ ਸਿੰਘ ਚੱਠਾ, ਜੱਸਾ ਸਿੰਘ ਨੇ ਅਪਨਾ ਯੋਗਦਾਨ ਪਾਇਆ। ਆਈ ਸੰਗਤਾ ਨੂ ਭਾਵੁਕ ਕਰ ਦਿੱਤਾ ਤੇ ਜੋਸ਼ ਦਾ ਆਲਮ ਭਰ ਦਿੱਤਾ। ਉਹਨਾਂ ਕਿਹਾ ਕਿ ਦਲਜੀਤ ਸਿੰਘ ਬਿਟੂ ਸੰਘਰਸ਼ ਦਾ ਸੱਚਾ ਸਿਪਾਹੀ ਹੈ। ਜਿਸਨੇ ਸੰਘਰਸ਼ ਨੂੰ ਹਰ ਪਹਿਲੂ ਤੋ ਉਲੀਕਿਆ ਤੇ ਨਿਰੰਤਰ ਉਸੇ ਰਾਹ ਤੇ ਚਲ ਕੇ ਹਰੇਕ ਸੰਘਰਸ਼ ਪ੍ਰੇਮੀ ਤੱਕ ਅਸਲੀਅਤ ਨੂੰ ਪਹੁੰਚਾ ਕੇ ਇਸ ਸੰਘਰਸ਼ ਨੂੰ ਜ਼ਿੰਦਾ ਤੇ ਅੱਗੇ ਤੋਰਨ ਲਈ ਬਜ਼ਿਦ ਹੈ। ਜਿਸ ਵਿੱਚ ਯੋਗਦਾਨ ਪਾਉਣ ਲਈ ਦੂਰ ਦੁਰਾਢੇ ਤੋ ਵੀ ਸ਼ਖਸ਼ੀਅਤਾਂ ਨੇ ਹਾਜ਼ਰੀ ਭਰੀ ਹੈ। ਸੋ ਨਿਊਯਾਰਕ ਤੋ ਜਸਵੀਰ ਸਿੰਘ ,ਗੁਰਿੰਦਰਜੀਤ ਸਿੰਘ ,ਪ੍ਰਦੀਪ ਸਿੰਘ ਨੇ ਅਪਨੀ ਹਾਜ਼ਰੀ ਲਗਵਾਉਂਦੇ ਕਿਹਾ ਕਿ ਦਲਜੀਤ ਸਿੰਘ ਬਿਟੂ ਦੀ ਇਹ ਕਿਤਾਬ ਸਾਡੇ ਲਈ ਇਤਹਾਸ ਤੋ ਘੱਟ ਨਹੀਂ। ਜਿਸ ਨੂੰ ਆਉਣ ਵਾਲੀਆਂ ਨਸਲਾਂ ਯਾਦ ਰੱਖਣ ਦੇ ਨਾਲ ਨਾਲ ਇਸ ਸੰਘਰਸ਼ ਦੀ ਪ੍ਰਾਪਤੀ ਲਈ ਅੱਗੇ ਆਉਣ ਤੋ ਕਦੇ ਮੁਨਕਰ ਨਹੀਂ ਹੋਣਗੀਆਂ

ਚੜਦੀ ਕਲਾ ਸਪੋਰਟਸ ਕਲੱਬ ਨੇ ਨੋਜਵਾਨਾ ਦੀ ਹਾਜ਼ਰੀ ਲਗਾਈ ਤੇ ਇਸ ਕਿਤਾਬ ਨੂੰ ਹਰ ਸੰਘਰਸ਼ ਦੇ ਹਮਾਇਤੀ ਤੱਕ ਪਹੁੰਚਾਉਣ ਦਾ ਵਾਅਦਾ ਕੀਤਾ। ਸੰਸਥਾ ਦੇ ਬੁਲਾਰੇ ਨੇ ਕਿਹਾ ਜਿਹੜੇ ਪ੍ਰੀਵਾਰ ਨੇ ਸੰਘਰਸ਼ ਦੁਰਾਨ ਸ਼ਹੀਦੀਆਂ ਦਿੱਤੀਆਂ ਹਨ। ਉਹਨਾ ਦੀ ਨਿਸ਼ਾਨਦਈ ਕਰਦੀ ਇਹ ਕਿਤਾਬ ਉਹਨਾ ਦੀ ਮਦਦ ਲਈ ਅੱਗੇ ਆਉਣ ਨੂੰ ਤਰਜੀਹ ਦੇਣ ਵਿੱਚ ਸਹਾਈ ਹੋਵੇਗੀ।ਤਾਂ ਜੋ ਸੰਘਰਸ਼ ਵਿੱਚ ਹਮੇਸ਼ਾ ਹਿੱਸਾ ਪਾਉਣ ਲਈ ਹਰ ਕੋਈ ਤਤਪਰ ਰਹੇ। ਇਸ ਅਦੁੱਤੀ ਸਮਾਗਮ ਨੇ ਅਮਰੀਕਾ ਵਿੱਚ ਦਲਜੀਤ ਸਿੰਘ ਬਿਟੂ ਦੀ ਕਿਤਾਬ “ ਖਾੜਕੂਵਾਦ ਸਾਖੀ” ਨੂੰ ਅਜਿਹੇ ਮੁਕਾਮ ਵਿੱਚ ਦਰਜ ਕਰ ਦਿੱਤਾ ਹੈ। ਜਿਸ ਨਾਲ ਮੁੜ ਸੰਘਰਸ਼ ਦੀ ਅਸਲੀ ਦਾਸਤਾਨ ਤੋ ਜਾਣੂ ਹੋ ਕੇ ਸਿਖ ਸੰਘਰਸ਼ ਨੂੰ ਮਜ਼ਬੂਤੀ ਨਾਲ ਅੱਗੇ ਤੋਰਨ ਵਿੱਚ ਅਥਾਹ ਯੋਗਦਾਨ  ਪਾਉਂਦਾ ਇਹ ਸਮਾਗਮ ਨਜ਼ਰ ਆਇਆ ਹੈ।ਕਿਤਾਬ ਰਲੀਜ ਪ੍ਰੋਗਰਾਮ ਬਹੁਤ ਹੀ ਪ੍ਰਭਾਵੀ ਰਿਹਾ ਹੈ। ਜਿਸ ਲਈ ਮਨਾਸਿਸ ਗੁਰੂ ਘਰ ਦੀ ਸਮੁੱਚੀ ਪ੍ਰਬੰਧਕ ਕਮੇਟੀ ਤੇ ਅਯੋਜਿਤ ਕਰਤਾ ਧੰਨਵਾਦ ਦੇ ਪਾਤਰ ਹਨ।

LEAVE A REPLY

Please enter your comment!
Please enter your name here