ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਮਾਨਸਾ
ਖੂਫੀਆ ਵਿਭਾਗ ਵੱਲੋਂ ਔਰਤਾਂ ਦੇ ਸਨਮਾਨ ਸਬੰਧੀ ਜਾਗਰੂਕਤਾ ਸੈਮੀਨਾਰ ਆਯੋਜਿਤ
ਮਾਨਸਾ, 03 ਅਪ੍ਰੈਲ:
ਸ੍ਰੀ ਆਰ ਕੇ ਜੈਸਵਾਲ ਏਡੀਜੀਪੀ ਇੰਟੈਲੀਜੈਂਸ ਦੇ ਆਦੇਸ਼ਾਂ ਅਤੇ ਸ੍ਰੀਮਤੀ ਅਵਨੀਤ ਕੌਰ ਸਿੱਧੂ ਏ.ਆਈ.ਜੀ,ਜ਼ੋਨਲ, ਸੀਆਈਡੀ,ਬਠਿੰਡਾ ਦੀਆਂ ਹਦਾਇਤਾ ‘ਤੇ ਇੰਟੈਲੀਜੈਂਸ ਵਿਭਾਗ ਮਾਨਸਾ ਵੱਲੋਂ ਸੀ.ਆਈ.ਡੀ ਯੂਨਿਟ ਮਾਨਸਾ ਦੇ ਦਫ਼ਤਰ ਵਿਖੇ ਔਰਤਾਂ ਪ੍ਰਤੀ ਸੰਵੇਦਨਸੀਲਤਾ, ਠੀਕ ਵਿਵਹਾਰ ਅਤੇ ਲਿੰਗ ਵਖਰੇਵਾਂ ਨਾ ਕਰਨ ਸਬੰਧੀ ਸੈਮੀਨਾਰ ਆਯੋਜਿਤ ਕੀਤਾ ਗਿਆ।
ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਜ਼ਿਲ੍ਹਾ ਭਾਸ਼ਾ ਅਫ਼ਸਰ ਸ੍ਰੀਮਤੀ ਤੇਜਿੰਦਰ ਕੌਰ ਵੱਲੋਂ ਔਰਤਾਂ ਦੇ ਹੱਕ ਵਿੱਚ ਭਾਵਪੂਰਕ ਦਲੀਲਾਂ ਦਿੰਦਿਆਂ ਹਾਜ਼ਰੀਨ ਨੂੰ ਔਰਤਾਂ ਦੇ ਸਨਮਾਨ ਤੇ ਸਤਿਕਾਰ ਬਾਰੇ ਸੁਚੇਤ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਔਰਤ ਅਤੇ ਮਰਦ ਵਿੱਚ ਕੋਈ ਵਖਰੇਵਾਂ ਨਹੀਂ ਹੈ, ਕਲਪਨਾ ਚਾਵਲਾ ਅਤੇ ਸੁਨੀਤਾ ਵਿਲੀਅਮਜ਼ ਦੀਆਂ ਉਦਾਹਰਣਾਂ ਸਭ ਦੇ ਸਾਹਮਣੇ ਹਨ ਇਸ ਲਈ ਸੀ.ਆਈ.ਡੀ. ਵਿੱਚ ਕੰਮ ਕਰਦੀਆਂ ਬਹਾਦਰ ਲੜਕੀਆਂ ‘ਤੇ ਸਾਨੂੰ ਮਾਣ ਹੈ। ਉਮੀਦ ਹੈ ਕਿ ਉਹ ਵਿਭਾਗ ਦੇ ਕੰਮ ਵਿੱਚ ਵੱਧ ਚੜ੍ਹ ਕੇ ਹੋਰ ਯੋਗਦਾਨ ਪਾਉਣਗੀਆਂ।
ਇਸ ਮੌਕੇ ਇਸ ਸਮੇਂ ਇੰਸਪੈਕਟਰ ਮਲਕੀਤ ਸਿੰਘ, ਐਸਆਈਏ ਮੁੱਖਜੀਤ ਸਿੰਘ, ਐਸਆਈਏ ਜਗਜੀਤ ਸਿੰਘ, ਰਾਜਵਿੰਦਰ ਕੌਰ, ਰੁਪਿੰਦਰ ਕੌਰ, ਇੰਦਰਜੀਤ ਕੌਰ ਸਮੇਤ 25/30 ਮੁਲਾਜਮ (ਸਮੇਤ ਮਹਿਲਾ ਕਰਮਚਾਰੀ) ਹਾਜ਼ਰ ਸਨ।