ਖੂਬ ਰੌਣਕਾਂ ਲੱਗੀਆਂ ਭੈਣੀ ਬਾਘੇ ਦੀਆਂ ਤੀਆਂ ‘ਤੇ।

0
391
ਮਾਨਸਾ 11 ਅਗਸਤ (ਦੀਦਾਰ ਮਾਨ ਭੈਣੀ ਬਾਘਾ ) -ਸਾਉਣ ਮਹੀਨੇ ਵਿੱਚ ਤੀਆਂ ਦਾ ਤਿਉਹਾਰ ਪੰਜਾਬਣ ਕੁੜੀਆਂ ਵੱਲੋਂ ਬੜੇ ਚਾਵਾਂ ਨਾਲ ਮਨਾਇਆ ਜਾਂਦਾ ਹੈ । ਸਾਉਣ ਮਹੀਨੇ ਵਿੱਚ ‘ਤੀਆਂ ਤੀਜ ਦੀਆਂ” ਸਮੇਂ ਕੁੜੀਆਂ ਆਪਣੇ ਪੇਕੇ ਪਿੰਡ ਇਕੱਠੀਆਂ ਹੋ ਕੇ ਪੀਂਘਾਂ ਝੂਟਦੀਆਂ , ਗਿੱਧਾ, ਕਿੱਕਲੀ ਪਾਉਂਦੀਆਂ ਹਨ। ਸਾਉਣ ਮਹੀਨੇ ਨੂੰ ਕੁੜੀਆਂ ਵੀਰ ਦਾ ਦਰਜਾ ਦਿੰਦੀਆਂ ਹੋਈਆਂ ਕਹਿੰਦੀਆਂ ਹਨ ,”ਭਾਦੋਂ ਚੰਦਰੀ ਵਿਛੋੜੇ ਪਾਵੇ ਸਾਉਣ ਵੀਰ ਇਕੱਠੀਆਂ ਕਰੇ”। ਪਿੰਡ ਭੈਣੀ ਬਾਘੇ ਵਿੱਚ ਸਾਰੇ ਪਿੰਡ ਦੇ ਸਹਿਯੋਗ ਨਾਲ ਤੀਆਂ ਦਾ ਤਿਉਹਾਰ ਕੁੜੀਆਂ ਵੱਲੋਂ ਬੜੀਆਂ ਖੁਸ਼ੀਆਂ ਅਤੇ ਚਾਵਾਂ ਨਾਲ ਮਨਾਇਆ ਗਿਆ। ਕੁੜੀਆਂ ਵੱਲੋਂ ਸਟੇਜ ਨੂੰ ਬੜੇ ਹੀ ਸੱਭਿਅਕ ਤਰੀਕੇ ਚਾਟੀ-ਮਧਾਣੀ ,ਚਰਖੇ ਅਤੇ ਪੱਖੀਆਂ ਨਾਲ ਸਜਾਇਆ ਗਿਆ। ਜਦ ਗਿੱਧਾ ਸਿਖਰ ਤੇ ਪਹੁੰਚਿਆ ਤਾਂ ਸੱਚਮੁੱਚ ਹੀ “ਭੈਣੀ ਬਾਘੇ ਦੀਆਂ ਤੀਆਂ ਦੀ ਧਮਕ ਜਲੰਧਰ ਤੱਕ ਪਈ”। ਤੀਆਂ ਦਾ ਇਕੱਠ ਇੰਨਾ ਸੀ ਕਿ ਤਿਲ ਸੁੱਟਣ ਨੂੰ ਵੀ ਥਾਂ ਨਹੀਂ ਸੀ ਇਸ ਤੀਆਂ ਦੇ ਤਿਉਹਾਰ ਵਿਚ 3 ਸਾਲ ਤੋਂ ਲੈ ਕੇ 83 ਸਾਲ ਤੱਕ ਦੀਆਂ ਕੁੜੀਆਂ ਨੇ ਹਿੱਸਾ ਲਿਆ। ਇਥੇ ਵਰਨਣਯੋਗ ਹੈ ਕਿ ਤੀਆਂ ਦੇ ਤਿਉਹਾਰ ਤੋਂ ਪਹਿਲਾਂ ਪਿੰਡ ਦੀਆਂ ਕੁੜੀਆਂ ਅਤੇ ਔਰਤਾਂ ਨੇ ਪਿੰਡ ਦੇ ਸਾਂਝੇ ਖੂਹ ਦੀ ਪੂਰੀ ਤਰਾਂ ਸਾਫ ਸਫਾਈ ਕਰਕੇ ਉਸ ਨੂੰ ਪੂਰੀ ਤਰ੍ਹਾਂ ਸਜਾਇਆ । ਪਿੰਡ ਦੀਆਂ ਕੁੜੀਆਂ ਅਤੇ ਔਰਤਾਂ ਤੋਂ ਇਲਾਵਾ ਤੀਆਂ ਦੇ ਇਸ ਮੇਲੇ ਵਿੱਚ ਹਰਬੰਸ ਕੌਰ, ਪਾਲੋ ਕੌਰ ਸਾਂਤੀ ਕੌਰ, ਪ੍ਰਕਾਸ਼ ਕੌਰ, ਰਿਤੂ ਸ਼ਰਮਾ ,ਆਸ਼ਾ ਰਾਣੀ ਗੁਰਵਿੰਦਰ ਕੌਰ , ਦੀਦਾਰ ਮਾਨ ਭੈਣੀ ਬਾਘਾ, ਸਰਬੀ ਮੌੜ,ਬਿੱਟੂ ਸ਼ਰਮਾ , ਸਿੰਦੀ ਸੇਠ , ਸਿਕੰਦਰ ਸਿੰਘ ਪ੍ਰੀਤਮ ,ਮੰਦਰ, ਕਾਲਾ, ਬਾਹਲੀ ਚੌਧਰੀ, ਸੁਖਰਾਜ, ਖੁਸ਼ੀ ਅਤੇ ਗੱਗੀ ਨੇ ਪੂਰਨ ਸਹਿਯੋਗ ਦਿੱਤਾ।

LEAVE A REPLY

Please enter your comment!
Please enter your name here