ਖੇਡਾਂ ਵਤਨ ਪੰਜਾਬ ਦੀਆਂ ਤਹਿਤ ਬਲਾਕ ਪੱਧਰੀ ਖੇਡ ਮੁਕਾਬਲਿਆਂ ਵਿੱਚ ਕਬੱਡੀ ਮੁਕਾਬਲੇ ਬਣੇ ਆਕਰਸ਼ਣ ਦਾ ਕੇਂਦਰ

0
282

ਸੰਗਰੂਰ, 6 ਸਤੰਬਰ, 2023: ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲ੍ਹਾ ਸੰਗਰੂਰ ਵਿਖੇ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ -2023 ਅਧੀਨ ਬਲਾਕ ਪੱਧਰੀ ਖੇਡਾਂ ਵਿੱਚ ਅੱਜ ਵੀ ਦਿਲਚਸਪ ਮੁਕਾਬਲੇ ਦੇਖਣ ਨੂੰ ਮਿਲੇ। ਅੱਜ ਉਮਰ ਵਰਗ 21 ਤੋਂ 30, ਉਮਰ ਵਰਗ 31 ਤੋਂ 40, ਉਮਰ ਵਰਗ 41 ਤੋਂ 55, ਉਮਰ ਵਰਗ 56 ਤੋਂ 65 ਅਤੇ 65 ਸਾਲ ਤੋਂ ਉਪਰ ਉਮਰ ਵਰਗਾਂ ਵਿੱਚ ਫੁੱਟਬਾਲ, ਵਾਲੀਬਾਲ (ਸ਼ੂਟਿੰਗ), ਵਾਲੀਬਾਲ (ਸਮੈਸ਼ਿੰਗ), ਕਬੱਡੀ (ਸਰਕਲ ਸਟਾਇਲ), ਕਬੱਡੀ (ਨੈਸਨਲ ਸਟਾਇਲ), ਐਥਲੇਟਿਕਸ, ਰੱਸਾ-ਕੱਸੀ ਅਤੇ ਖੋਹ-ਖੋਹ ਵਿੱਚ ਖੇਡ ਮੁਕਾਬਲੇ ਹੋਏ। ਅੱਜ ਦੇ ਖੇਡ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਨਵਦੀਪ ਸਿੰਘ ਨੇ ਦੱਸਿਆ ਕਿ ਬਲਾਕ ਸ਼ੇਰਪੁਰ ਦੇ ਖੇਡ ਮੈਦਾਨਾਂ ਵਿੱਚ ਹੋਏ ਰੱਸਾ ਕੱਸੀ ਉਮਰ ਵਰਗ 31 ਤੋਂ 40 (ਔਰਤਾਂ) ਅਤੇ 41 ਤੋਂ 55 (ਔਰਤਾਂ) ਦੇ ਮੁਕਾਬਲੇ ਵਿੱਚ ਸਰਕਾਰੀ ਸੀ.ਸੈ.ਸਕੂਲ ਘਨੌਰੀ ਕਲਾਂ ਦੀ ਟੀਮ ਨੇ ਪਹਿਲਾ ਸਥਾਨ ਹਾਸਿਲ ਕੀਤਾ। ਬਲਾਕ ਸ਼ੇਰਪੁਰ ਦੇ ਖੇਡ ਸਥਾਨ ਮਾਹਮਦਪੁਰ ਵਿਖੇ ਫੁੱਟਬਾਲ ਉਮਰ ਵਰਗ 31-40 (ਮਰਦਾਂ) ਦੇ ਮੁਕਾਬਲੇ ਵਿੱਚ ਪਿੰਡ ਮਾਹਮਦਪੁਰ ਦੀ ਟੀਮ ਨੇ ਪਹਿਲਾ ਅਤੇ ਪਿੰਡ ਟਿੱਬਾ ਦੀ ਟੀਮ ਨੇ ਦੂਸਰਾ ਸਥਾਨ ਹਾਸਿਲ ਕੀਤਾ।

ਬਲਾਕ ਸੁਨਾਮ ਵਿਖੇ ਹੋਈਆਂ ਐਥਲੈਟਿਕਸ ਵਿੱਚ ਉਮਰ ਵਰਗ 41 ਤੋਂ 55 (ਮਰਦਾਂ) ਈਵੈਂਟ ਸ਼ਾਟਪੁੱਟ ਵਿੱਚ ਲਖਵਿੰਦਰ ਸਿੰਘ, ਜਗਤਾਰ ਸਿੰਘ ਅਤੇ ਗੁਰਜਿੰਦਰ ਸਿੰਘ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ। ਉਮਰ ਵਰਗ 41 ਤੋਂ 55 (ਮਰਦਾਂ) 400 ਮੀਟਰ ਵਿੱਚ ਜਗਰਾਜ ਸਿੰਘ, ਜਸਪਾਲ ਸਿੰਘ ਅਤੇ ਚਮਕੌਰ ਸਿੰਘ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ। ਉਮਰ ਵਰਗ 21 ਤੋਂ 30 (ਮਰਦਾਂ) ਈਵੈਂਟ 100 ਮੀਟਰ ਵਿੱਚ ਮਨੀਸ਼ ਯਾਦਵ ਨੇ ਪਹਿਲਾ, ਪਿਊਸ਼ ਸ਼ਰਮਾ ਨੇ ਦੂਸਰਾ ਅਤੇ ਪ੍ਰਥਮ ਕਾਂਸਲ ਸਿੰਘ ਨੇ ਤੀਸਰਾ ਸਥਾਨ ਹਾਸਿਲ ਕੀਤਾ। ਉਮਰ ਵਰਗ 21 ਤੋਂ 30 (ਔਰਤਾਂ) ਈਵੈਂਟ 400 ਮੀਟਰ ਵਿੱਚ ਸਿਮਰਨਜੀਤ ਕੌਰ ਨੇ ਪਹਿਲਾ ਅਤੇ ਪ੍ਰੀਤੀ ਰਾਣੀ ਨੇ ਦੂਸਰਾ ਸਥਾਨ ਹਾਸਿਲ ਕੀਤਾ।

ਬਲਾਕ ਲਹਿਰਾਗਾਗਾ ਦੇ ਡਾ. ਬੀ.ਆਰ.ਅੰਬੇਦਕਰ ਸਟੇਡੀਅਮ ਲਹਿਰਾਗਾਗਾ ਵਿਖੇ ਅਮਨਦੀਪ ਕੌਰ, ਐਸ.ਐਚ.ਓ. ਲਹਿਰਾਗਾਗਾ ਵਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ ਅਤੇ ਜੇਤੂ ਖਿਡਾਰੀਆਂ ਨੂੰ ਵਧਾਈਆਂ ਦੇ ਕੇ ਉਨ੍ਹਾਂ ਦੀ ਹੌਂਸਲਾ ਅਫਜਾਈ ਕੀਤੀ ਗਈ।

ਬਲਾਕ ਦਿੜ੍ਹਬਾ ਦੇ ਚਤਵੰਤ ਸਿੰਘ ਖੇਡ ਸਟੇਡੀਅਮ, ਕੌਹਰੀਆਂ ਵਿਖੇ ਵਾਲੀਬਾਲ ਸ਼ੂਟਿੰਗ ਉਮਰ ਵਰਗ 21 ਤੋਂ 30 (ਮਰਦਾਂ) ਦੇ ਮੁਕਾਬਲੇ ਵਿੱਚ ਪਿੰਡ ਕੌਹਰੀਆਂ ਦੀ ਟੀਮ ਨੇ ਪਹਿਲਾ ਅਤੇ ਪਿੰਡ ਲਾਡਬੰਨਜਾਰਾ ਕਲਾਂ ਦੀ ਟੀਮ ਨੇ ਦੂਸਰਾ ਸਥਾਨ ਹਾਸਿਲ ਕੀਤਾ। ਐਥਲੈਟਿਕਸ ਉਮਰ ਵਰਗ 21 ਤੋਂ 30 (ਮਰਦਾਂ) ਈਵੈਂਟ 400 ਮੀਟਰ ਵਿੱਚ ਗੁਰਪਿਆਰ ਸਿੰਘ, ਲਾਡੀ ਸਿੰਘ ਅਤੇ ਅਕਾਸ਼ਦੀਪ ਸਿੰਘ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ।

ਬਲਾਕ ਧੂਰੀ ਵਿਖੇ ਐਥਲੈਟਿਕਸ ਵਿੱਚ ਉਮਰ ਵਰਗ 41 ਤੋਂ 55 (ਮਰਦਾਂ) ਈਵੈਂਟ ਸ਼ਾਟਪੁੱਟ ਵਿੱਚ ਪ੍ਰਗਟ ਸਿੰਘ, ਗੁਰਵਿੰਦਰ ਸਿੰਘ ਅਤੇ ਮਨਦੀਪ ਸਿੰਘ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ। ਉਮਰ ਵਰਗ 21 ਤੋਂ 30 (ਮਰਦਾਂ) ਈਵੈਂਟ 100 ਮੀਟਰ ਰੇਸ ਵਿੱਚ ਅਮੀਤ ਕੁਮਾਰ ਨੇ ਪਹਿਲਾ ਅਤੇ ਰਵੀਸ਼ੇਰ ਸਿੰਘ ਨੇ ਦੂਸਰਾ ਸਥਾਨ ਹਾਸਿਲ ਕੀਤਾ।

LEAVE A REPLY

Please enter your comment!
Please enter your name here