‘ਖੇਡਾਂ ਵਤਨ ਪੰਜਾਬ ਦੀਆਂ’ ਵਿੱਚ ਸ੍ਰੀ ਗੁਰੂ ਅਰਜਨ ਦੇਵ ਸਪੋਰਟਸ ਕਬੱਡੀ ਕਲੱਬ ਚੋਹਲਾ ਸਾਹਿਬ ਨੇ ਮਾਰੀਆਂ ਮੱਲਾਂ

0
28
‘ਖੇਡਾਂ ਵਤਨ ਪੰਜਾਬ ਦੀਆਂ’ ਵਿੱਚ ਸ੍ਰੀ ਗੁਰੂ ਅਰਜਨ ਦੇਵ ਸਪੋਰਟਸ ਕਬੱਡੀ ਕਲੱਬ ਚੋਹਲਾ ਸਾਹਿਬ ਨੇ ਮਾਰੀਆਂ ਮੱਲਾਂ
ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ,25 ਸਤੰਬਰ
ਪੰਜਾਬ ਸਰਕਾਰ ਵੱਲੋਂ ਕਰਵਾਈਆਂ ਗਈਆਂ ‘ਖੇਡਾਂ ਵਤਨ ਪੰਜਾਬ ਦੀਆਂ’ ਵਿੱਚ ਸ੍ਰੀ ਗੁਰੂ ਅਰਜਨ ਦੇਵ ਸਪੋਰਟਸ ਕਬੱਡੀ ਕਲੱਬ ਚੋਹਲਾ ਸਾਹਿਬ ਦੇ ਖਿਡਾਰੀਆਂ ਨੇ ਆਪਣੀ ਕਲਾ ਦੇ ਜੌਹਰ ਦਿਖਾਕੇ ਵੱਖ-ਵੱਖ ਮੁਕਾਬਲਿਆਂ ਵਿੱਚ ਮੱਲਾਂ ਮਾਰੀਆਂ ਹਨ।ਕਲੱਬ ਦੇ ਕੋਚ ਰਿਟਾਇਰਡ ਥਾਣੇਦਾਰ ਮਨਮੋਹਨ ਸਿੰਘ ਭਿੱਖੀਕੇ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕਰਵਾਈਆਂ ਗਈਆਂ ‘ਖੇਡਾਂ ਵਤਨ ਪੰਜਾਬ ਦੀਆਂ’ ਵਿੱਚ ਉਹਨਾਂ ਦੇ ਕਲੱਬ ਅੰਡਰ 14 ਕਬੱਡੀ ਖਿਡਾਰੀਆਂ ਸਾਹਿਬ ਦੀਪ ਸਿੰਘ,ਕਰਨ ਕੁਮਾਰ,ਹਰਵਿੰਦਰ ਸਿੰਘ,ਸੁਖਮਨ ਸਿੰਘ,ਸਾਜਨਦੀਪ ਸਿੰਘ,ਸੁਖਦੀਪ ਸਿੰਘ,ਸੁਖਮਨ ਸਿੰਘ,ਪ੍ਰਿੰਸਦੀਪ ਸਿੰਘ,ਪ੍ਰਭਜੀਤ ਸਿੰਘ,ਸਾਹਿਬਦੀਪ ਸਿੰਘ,ਗੁਰਨਿਸ਼ਾਨ ਸਿੰਘ ਨੇ ਪਹਿਲਾ ਸਥਾਨ ਕੀਤਾ ਹੈ।ਇਸੇ ਤਰਾਂ ਅੰਡਰ 21 ਕਬੱਡੀ ਖਿਡਾਰੀਆਂ ਅਨਮੋਲਦੀਪ ਸਿੰਘ,ਸਾਹਿਜਪ੍ਰੀਤ ਸਿੰਘ,ਜਗਦੀਪ ਸਿੰਘ,ਸਰਨਜੀਤ ਸਿੰਘ,ਅਮਰਬੀਰ ਸਿੰਘ,ਹੁਸਨਪ੍ਰੀਤ ਸਿੰਘ,ਪਵਨ ਸਿੰਘ ਨੇ ਵੀ ਪਹਿਲਾ ਸਥਾਨ ਹਾਸਿਲ ਕੀਤਾ।ਇਸੇ ਤਰਾਂ ਓਪਨ ਟੀਮ ਦੇ ਖਿਡਾਰੀਆਂ ਜੀਵਨਜੋਤ ਸਿੰਘ,ਮਨਜੀਤ ਸਿੰਘ,ਗੁਰਪ੍ਰੀਤ ਸਿੰਘ,ਕਰਮਜੀਤ ਸਿੰਘ,ਅਮਰਤਪਾਲ ਸਿੰਘ,ਹਰਮਨ ਸਿੰਘ,ਰਵਿੰਦਰ ਸਿੰਘ,ਹਰਮਨਪ੍ਰੀਤ ਸਿੰਘ ਵਲੋਂ ਦੂਸਰਾ ਸਥਾਨ ਹਾਸਿਲ ਕੀਤਾ ਗਿਆ। ਕਲੱਬ ਦੇ ਕੋਚ ਰਿਟਾਇਰਡ ਥਾਣੇਦਾਰ ਮਨਮੋਹਨ ਸਿੰਘ ਨੇ ਦੱਸਿਆ ਕਿ ਇੰਨ੍ਹਾਂ ਖੇਡਾਂ ਦੌਰਾਨ ਖਿਡਾਰੀਆਂ ਨੂੰ ਵਧੀਆ ਪ੍ਰਬੰਧ ਨਹੀਂ ਮਿਲਿਆ। ਖਿਡਾਰੀਆਂ ਨੂੰ ਡਾਈਟ ਵੀ ਸਹੀ ਢੰਗ ਨਾਲ ਨਹੀਂ ਮਿਲੀ ਅਤੇ ਨਾ ਹੀ ਉਹਨਾਂ ਦੀਆਂ ਸਹੂਲਤਾਂ ਲਈ ਹੋਰ ਪੁਖਤਾ ਪ੍ਰਬੰਧ ਕੀਤੇ ਗਏ ਸਨ,ਜਿਸ ਕਾਰਨ ਖਿਡਾਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ।ਉਹਨਾਂ ਪ੍ਰਸ਼ਾਸ਼ਨ ਪਾਸੋਂ ਮੰਗ ਕੀਤੀ ਕਿ ਸਾਰੇ ਖਿਡਾਰੀਆਂ ਨੂੰ ਸਮੇਂ ਸਿਰ ਡਾਈਟ ਦਿੱਤੀ ਜਾਵੇ ਅਤੇ ਹੋਰ ਸਹੂਲਤਾਂ ਜਿਨਾਂ ਤੋਂ ਖਿਡਾਰੀ ਵਾਂਝੇ ਰਹਿ ਜਾਂਦੇ ਹਨ ਉਹ ਵੀ ਜ਼ਰੂਰ ਦਿੱਤੀਆਂ ਜਾਣ। ਉਨ੍ਹਾਂ‌ ਵਲੋਂ ਸਰਕਾਰ ਪਾਸੋਂ ਅੰਤਰਰਾਸ਼ਟਰੀ ਗੁਰੂ ਅਰਜਨ ਦੇਵ ਖੇਡ ਸਟੇਡੀਅਮ ਚੋਹਲਾ ਸਾਹਿਬ ਵਿਖੇ ਹਾਕੀ ਵਿੰਗ ਅਤੇ ਕੋਚ ਦਾ ਵੀ ਪ੍ਰਬੰਧ ਕਰਨ ਦੀ ਮੰਗ ਕੀਤੀ ਗਈ।ਇਸ ਸਮੇਂ ਹਾਕੀ ਦੇ ਕੋਚ ਰਜਿੰਦਰ ਹੰਸ ਚੋਹਲਾ ਸਾਹਿਬ,ਹਰਪ੍ਰੀਤ ਸਿੰਘ ਹੈਪੀ ਕੋਚ,ਭਗਤੀ ਭਲਵਾਨ,ਹੀਰਾ ਭਲਵਾਨ ਚੋਹਲਾ,ਜੱਗੂ,ਜੀਵਨ ਘੜਕਾ,ਰੇਸ਼ਮ ਚੰਬਾ,ਤੋਤਾ ਰਾਣੀਵਲਾਹ,ਜੀਵਨ ਰੂੜੀਵਾਲਾ,ਅਮ੍ਰਿਤ ਕਰਮੂੰਵਾਲਾ,ਇੰਸਪੈਕਟਰ ਅਜਮੇਰ ਸਿੰਘ,ਦਿਲਬਾਗ ਸਿੰਘ,ਰਾਏ ਦਵਿੰਦਰ ਸਿੰਘ ਸਾਬਕਾ ਸਰਪੰਚ,’ਆਪ’ ਆਗੂ ਕੇਵਲ ਚੋਹਲਾ,ਨਿਸ਼ਾਨ ਸਿੰਘ,ਪਿਆਰਾ ਸਿੰਘ ਆਦਿ ਹਾਜਰ ਸਨ।

LEAVE A REPLY

Please enter your comment!
Please enter your name here